ਹੈਰਾਨੀਜਨਕ! ਕੇਲਾ ਚੂਹਿਆਂ ਦਾ ਸਭ ਤੋਂ ਵੱਡਾ ਦੁਸ਼ਮਣ, ਇਸ ਨੂੰ ਵੇਖਦੇ ਹੀ ਦੂਰ ਭੱਜ ਜਾਂਦੇ, ਜਾਣੋ ਕਿਉਂ ?
ਚੂਹੇ ਤੁਹਾਨੂੰ ਹਰ ਘਰ 'ਚ ਮਿਲ ਜਾਣਗੇ। ਕੁਝ ਲੋਕ ਅਜਿਹੇ ਵੀ ਹਨ ਜੋ ਚੂਹੇ ਪਾਲਦੇ ਹਨ। ਘਰ 'ਚੋਂ ਚੂਹਿਆਂ ਨੂੰ ਭਜਾਉਣ ਲਈ ਲੋਕ ਕੀ ਕੁੱਝ ਨਹੀਂ ਕਰਦੇ। ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਜਾਲ ਵਿਛਾਉਂਦੇ ਹਨ, ਪਰ ਫਿਰ ਵੀ ਚੂਹੇ ਘਰੋਂ ਨਿਕਲਣ
Why Are Mice Afraid of Bananas: ਚੂਹੇ ਤੁਹਾਨੂੰ ਹਰ ਘਰ 'ਚ ਅਕਸਰ ਮਿਲ ਜਾਂਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਚੂਹੇ ਪਾਲਦੇ ਹਨ। ਘਰ 'ਚੋਂ ਚੂਹਿਆਂ ਨੂੰ ਭਜਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ। ਕਈ ਤਰ੍ਹਾਂ ਦੀਆਂ ਦਵਾਈਆਂ ਤੇ ਜਾਲ ਵਿਛਾਉਂਦੇ ਹਨ, ਪਰ ਫਿਰ ਵੀ ਚੂਹੇ ਘਰੋਂ ਨਿਕਲਣ ਦਾ ਨਾਂ ਨਹੀਂ ਲੈਂਦੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੂਹਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਕੇਲਾ ਹੈ। ਬਿੱਲੀ ਜਾਂ ਕੁੱਤਾ ਨਹੀਂ।
ਕੇਲੇ ਤੋਂ ਕਿਉਂ ਡਰਦੇ ਹਨ ਚੂਹੇ?
ਖੋਜ ਮੁਤਾਬਕ ਕੇਲੇ ਦੀ ਖੁਸ਼ਬੂ ਚੂਹਿਆਂ 'ਚ ਤਣਾਅ ਪੈਦਾ ਕਰਦੀ ਹੈ। ਮਾਂਟਰੀਅਲ, ਕਿਊਬਿਕ 'ਚ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੋਜ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਚੂਹਿਆਂ ਵਿੱਚ ਤਣਾਅ ਦੇ ਹਾਰਮੋਨ ਦਾ ਪਤਾ ਲਗਾਇਆ। ਅਜਿਹਾ ਉਦੋਂ ਹੋਇਆ ਜਦੋਂ ਉਹ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੇ ਚੂਹਿਆਂ ਦੇ ਨੇੜੇ ਸਨ। ਵਿਗਿਆਨੀਆਂ ਨੇ ਖੋਜ 'ਚ ਪਾਇਆ ਕਿ ਚੂਹਿਆਂ ਦੇ ਪੇਸ਼ਾਬ 'ਚ ਐਨ-ਪੈਂਟਾਇਲ ਐਸੀਟੇਟ ਨਾਂ ਦੇ ਮਿਸ਼ਰਣ ਕਾਰਨ ਚੂਹਿਆਂ 'ਚ ਹਾਰਮੋਨਲ ਬਦਲਾਅ ਸ਼ੁਰੂ ਹੋ ਜਾਂਦੇ ਹਨ। ਇਸ ਮਿਸ਼ਰਣ ਦਾ ਕਾਰਨ ਕੇਲੇ ਦੀ ਇੱਕ ਵਿਸ਼ੇਸ਼ ਖੁਸ਼ਬੂ ਹੁੰਦੀ ਹੈ।
ਸਾਇੰਸ ਐਡਵਾਂਸਿਸ ਜਰਨਲ 'ਚ ਪ੍ਰਕਾਸ਼ਿਤ ਖੋਜ ਦੇ ਸੀਨੀਅਰ ਲੇਖਕ ਜੈਫਰੀ ਮੋਗਿਲ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਅਸੀਂ ਅਸਲ 'ਚ ਇਸ ਦੀ ਤਲਾਸ਼ ਨਹੀਂ ਕਰ ਰਹੇ ਸੀ, ਇਹ ਸਾਡੇ ਕੋਲ ਅਚਾਨਕ ਆ ਗਿਆ। ਇੱਕ ਹੋਰ ਪ੍ਰਯੋਗ ਲਈ ਅਸੀਂ ਆਪਣੀ ਲੈਬ 'ਚ ਗਰਭਵਤੀ ਚੂਹੀਆਂ ਸਨ ਅਤੇ ਸਾਡੇ ਇੱਕ ਵਿਦਿਆਰਥੀ ਨੇ ਦੇਖਿਆ ਕਿ ਚੂਹਿਆਂ ਨੇ ਅਜੀਬ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਖੋਜਕਰਤਾਵਾਂ ਨੇ ਲਿਖਿਆ ਕਿ ਨਰ ਚੂਹੇ, ਖ਼ਾਸ ਤੌਰ 'ਤੇ ਉਹ ਜੋ ਵਰਜਿਨ ਹੁੰਦੇ ਹਨ, ਆਪਣੀ ਜੈਨੇਟਿਕ ਫਿਟਨੈਸ ਨੂੰ ਅੱਗੇ ਵਧਾਉਣ ਲਈ ਭਰੂਣ ਹੱਤਿਆ ਵਰਗੇ ਹਮਲੇ 'ਚ ਸ਼ਾਮਲ ਹੋਣ ਲਈ ਜਾਣੇ ਜਾਂਦੇ ਹਨ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੇ ਚੂਹੇ ਆਪਣੇ ਬੱਚਿਆਂ ਨੂੰ ਇਨ੍ਹਾਂ ਸੰਭਾਵੀ ਸ਼ਿਕਾਰੀਆਂ ਤੋਂ ਬਚਾਉਣ ਲਈ ਆਪਣੇ ਸਰੀਰ ਵਿੱਚੋਂ ਰਸਾਇਣ ਕੱਢਦੇ ਹਨ। ਇਸ ਦੇ ਜ਼ਰੀਏ ਉਹ ਚੂਹਿਆਂ ਨੂੰ ਆਪਣੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ।
ਇਹ ਦੇਖਣ ਤੋਂ ਬਾਅਦ ਕਿ ਚੂਹਿਆਂ ਦੇ ਪੇਸ਼ਾਬ ਵਿਚਲੇ ਰਸਾਇਣਾਂ ਨੇ ਚੂਹਿਆਂ 'ਚ ਤਣਾਅ ਦੇ ਪੱਧਰ ਨੂੰ ਵਧਾਇਆ ਹੈ, ਖੋਜਕਰਤਾਵਾਂ ਨੇ ਸੋਚਿਆ ਕਿ ਜੇ ਕੈਮੀਕਲ ਕਿਤੇ ਹੋਰ ਤੋਂ ਆਉਣ ਤਾਂ ਕੀ ਚੂਹੇ ਇਸੇ ਤਰ੍ਹਾਂ ਦਾ ਵਿਵਹਾਰ ਕਰਨਗੇ। ਖੋਜਕਰਤਾ ਕੇਲੇ ਦਾ ਤੇਲ ਲਿਆਏ ਅਤੇ ਇਸ ਨੂੰ ਰੂੰ 'ਤੇ ਲਗਾਇਆ। ਇਸ ਰੂੰ ਨੂੰ ਉਨ੍ਹਾਂ ਨੇ ਚੂਹਿਆਂ ਦੇ ਪਿੰਜਰੇ 'ਚ ਰੱਖ ਦਿੱਤਾ। ਇਸ ਦੀ ਖੁਸ਼ਬੂ ਨੇ ਚੂਹਿਆਂ 'ਚ ਉਸੇ ਤਰ੍ਹਾਂ ਤਣਾਅ ਦਾ ਪੱਧਰ ਵਧਿਆ, ਜਿਵੇਂ ਪੇਸ਼ਾਬ ਕਾਰਨ ਵਧਿਆ ਸੀ।