ਅਣਪਛਾਤੇ ਸ਼ਖ਼ਸ ਘਰ ਡੇਟ 'ਤੇ ਪਹੁੰਚੀ ਲੜਕੀ, ਸਰਕਾਰ ਨੇ ਉਸੇ ਸਮੇਂ ਲਾ ਦਿੱਤਾ ਲੌਕਡਾਊਨ! ਜਾਣੋ ਫਿਰ ਕੀ ਹੋਇਆ
ਇਹ ਘਟਨਾ ਪਿਛਲੇ ਹਫਤੇ ਚੀਨੀ ਸ਼ਹਿਰ ਝੇਂਗਜ਼ੂ ਵਿੱਚ ਵਾਪਰੀ ਜਿੱਥੇ ਕੋਵਿਡ-19 ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਸੀ। ਸੰਕਰਮਣ ਨੂੰ ਰੋਕਣ ਲਈ, ਪਿਛਲੇ ਬੁੱਧਵਾਰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ।
Woman Stuck With Stranger in House: ਜ਼ਿੰਦਗੀ 'ਚ ਅਗਲੇ ਪਲ ਕੀ ਹੋਣ ਵਾਲਾ ਹੈ, ਇਸ ਬਾਰੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ। ਕਈ ਵਾਰ ਸਾਡੀ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਘਟਨਾ ਹੋਣ ਜਾ ਰਹੀ ਹੁੰਦੀ ਹੈ ਤੇ ਅਸੀਂ ਇਸ ਤੋਂ ਅਣਜਾਣ ਰਹਿੰਦੇ ਹਾਂ। ਅਜਿਹਾ ਹੀ ਕੁਝ ਚੀਨ 'ਚ ਇੱਕ ਲੜਕੀ ਨਾਲ ਹੋਇਆ। ਉਸ ਨੂੰ ਬਲਾਈਂਡ ਡੇਟ (Blind Date) 'ਤੇ ਜਾਂਦੇ ਸਮੇਂ ਬਿਲਕੁਲ ਨਹੀਂ ਪਤਾ ਸੀ ਕਿ ਉਹ ਕਿਸੇ ਅਣਪਛਾਤੇ ਸ਼ਖ਼ਸ ਨਾਲ ਘਰ (Woman Stuck With Stranger in House) 'ਚ ਬੰਦ ਹੋ ਜਾਵੇਗੀ।
ਇਹ ਘਟਨਾ ਚੀਨ ਦੇ ਝੇਂਗਜਾਓ ਸ਼ਹਿਰ ਦੀ ਰਹਿਣ ਵਾਲੀ ਕੀ ਵੈਂਗ ਨਾਂ ਦੀ ਲੜਕੀ ਨਾਲ ਵਾਪਰੀ ਹੈ। ਉਹ ਆਪਣੇ ਵਿਆਹ ਲਈ ਕੁਝ ਲੜਕੇ ਵੇਖ ਰਹੀ ਸੀ। ਜਦੋਂ ਉਹ ਇਨ੍ਹਾਂ ਵਿੱਚੋਂ ਇੱਕ ਲੜਕੇ ਨੂੰ ਮਿਲਣ ਪਹੁੰਚੀ ਤਾਂ ਸਰਕਾਰ ਨੇ ਉਸੇ ਸਮੇਂ ਸ਼ਹਿਰ 'ਚ ਲੌਕਡਾਊਨ ਲਾ ਦਿੱਤਾ। ਇਸ ਕਾਰਨ ਲੜਕੀ ਨੂੰ ਉਸੇ ਅਣਪਛਾਤੇ ਲੜਕੇ ਨਾਲ ਘਰ 'ਚ ਰਹਿਣਾ ਪਿਆ। ਹੁਣ ਲੜਕੀ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰ ਰਹੀ ਹੈ।
ਡਿਨਰ 'ਤੇ ਬੁਲਾਕਇਆ, ਘਰ ਵਿੱਚ ਹੋਣਾ ਪਿਆ ਕੈਦ
The Paper ਦੀ ਰਿਪੋਰਟ ਅਨੁਸਾਰ ਉਹ ਵੈਂਗ ਦੇ ਪਰਿਵਾਰਕ ਮੈਂਬਰਾਂ ਦੁਆਰਾ ਉਸ ਦੇ ਵਿਆਹ ਲਈ ਚੁਣੇ ਗਏ ਲੜਕਿਆਂ ਵਿੱਚੋਂ ਇੱਕ ਨੂੰ ਮਿਲਣ ਲਈ ਝੇਂਗਜਾਓ ਸ਼ਹਿਰ ਆਈ ਸੀ। ਲੜਕੇ ਨੇ ਵੈਂਗ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਸੀ। ਇਸ ਦੇ ਨਾਲ ਹੀ ਲੌਕਡਾਊਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੀ ਘਰ 'ਚ ਕੈਦ ਹੋਣਾ ਪਿਆ।
ਹੁਣ ਵੈਂਗ ਇਸ ਤਜ਼ਰਬੇ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਇਸ 'ਚ ਲੜਕਾ ਆਪਣੇ ਮਹਿਮਾਨ ਦੀ ਪੂਰੀ ਮਹਿਮਾਨ ਨਿਵਾਜ਼ੀ ਕਰਦਾ ਨਜ਼ਰ ਆ ਰਿਹਾ ਹੈ। ਘਰ ਦਾ ਕੰਮ ਕਰਨ ਦੇ ਨਾਲ-ਨਾਲ ਉਹ ਖਾਣਾ ਵੀ ਬਣਾਉਂਦਾ ਹੈ ਤੇ ਦਫ਼ਤਰ ਦਾ ਕੰਮ ਵੀ ਲੈਪਟਾਪ ਤੋਂ ਕਰਦਾ ਹੈ।
Twitter 'ਤੇ ਪੋਸਟ ਕੀਤਾ ਵੀਡੀਓ
ਵੈਂਗ ਨੇ ਟਵਿੱਟਰ 'ਤੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਵੀਡੀਓ ਵੀ ਪੋਸਟ ਕੀਤਾ, ਜਿਸ ਨੂੰ ਕੁੱਲ 6 ਮਿਲੀਅਨ ਲੋਕਾਂ ਨੇ ਵੇਖਿਆ। ਇਸ ਤੋਂ ਬਾਅਦ ਉਸ ਨੂੰ ਕਈ ਲੋਕਾਂ ਦੇ ਫ਼ੋਨ ਆਏ। ਆਖਿਰਕਾਰ ਵੈਂਗ ਨੂੰ ਇਹ ਵੀਡੀਓ ਹਟਾਉਣਾ ਪਿਆ। ਵੈਂਗ ਨੇ ਦੱਸਿਆ ਕਿ ਉਹ ਆਪਣੇ ਲਈ ਅਜਿਹਾ ਸਾਥੀ ਚਾਹੁੰਦੀ ਹੈ ਜੋ ਬਹੁਤ ਜ਼ਿਆਦਾ ਗੱਲਾਂ ਕਰੇ। ਹਾਲਾਂਕਿ ਜਿਸ ਲੜਕੇ ਨਾਲ ਉਹ ਰਹੀ ਹੈ, ਉਹ ਬਹੁਤ ਘੱਟ ਗੱਲ ਕਰਦਾ ਹੈ। ਫਿਰ ਵੀ ਵੈਂਗ ਉਸ ਦੇ ਖਾਣ-ਪੀਣ ਤੇ ਕੰਮ ਕਰਨ ਦੀਆਂ ਆਦਤਾਂ ਤੋਂ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ: 11 ਸਾਲਾ ਕੁੜੀ ਦਾ ਕਮਾਲ! ਚਿਪਸ ਦੇ ਪੈਕਟਾਂ ਨਾਲ ਗਰੀਬਾਂ ਲਈ ਬਣਾਉਂਦੀ ਕੰਬਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin