ਕੁੱਤੇ ਦੇ ਬਰਥਡੇ 'ਤੇ ਮਹਿਲਾ ਨੇ ਖਰਚੇ 11 ਲੱਖ, ਖਾਸ ਅੰਦਾਜ਼ 'ਚ ਕੀਤਾ ਸੈਲੀਬ੍ਰੇਟ
ਡੇਲੀ ਸਟਾਰ ਦੀ ਖਬਰ ਮੁਤਾਬਕ ਇਸ ਕੁੱਤੇ ਦੇ ਜਨਮ ਦਿਨ 'ਚ 520 ਡ੍ਰੋਨ ਦੀ ਵਰਤੋਂ ਵੀ ਕੀਤੀ ਗਈ। ਜਿਸ 'ਚ ‘Dou Dou: a very happy birthday’ ਤੇ "Wish Dou Dou a happy 10th birthday!"
Dog Birthday News : ਜਾਨਵਰ ਤੇ ਖਾਸ ਕਰਕੇ ਕੁੱਤਿਆਂ ਨਾਲ ਲੋਕਾਂ ਨੂੰ ਬਹੁਤ ਲਗਾਅ ਹੁੰਦਾ ਹੈ ਇਹ ਲੋਕਾਂ ਦੀ ਲਾਈਫ ਦੇ ਸਪੈਸ਼ਲ ਪਾਰਟ ਬਣ ਜਾਂਦੇ ਹਨ। ਅਜਿਹੇ 'ਚ ਗੱਲ ਜੇਕਰ ਇਨ੍ਹਾਂ 'ਤੇ ਖਰਚ ਕੀਤੀ ਜਾਵੇ ਤਾਂ ਵੀ ਲੋਕਾਂ ਪਿੱਛੇ ਨਹੀਂ ਹੱਟਦੇ। ਉਨ੍ਹਾਂ ਦੇ ਜਨਮ ਦਿਨ ਤਕ ਮਨ੍ਹਾਉਂਦੇ ਹਨ।
ਅਜਿਹੇ 'ਚ ਹੀ ਇਕ ਬਹੁਤ ਹੀ ਸਪੈਸ਼ਲ ਤੇ ਖਰਚੀਲਾ ਬਰਥਡੇ ਇਕ ਕੁੱਤੇ ਦਾ ਮਨਾਇਆ ਗਿਆ ਹੈ। ਜਿਥੇ ਉਸ ਦੇ ਜਨਮ ਦਿਨ 11 ਲੱਖ ਰੁਪਏ (£11,000) ਖਰਚ ਕੀਤੇ ਗਏ। ਟਿਕਟਾਕ ਤੇ ਇਹ ਵੀਡੀਓ ਵਾਇਰਲ ਹੋ ਗਿਆ ਹੈ। Dou Dou ਨਾਂ ਦੇ ਇਸ ਕੁੱਤੇ ਦਾ ਜਨਮ ਦਿਨ ਚੀਨ ਦੀ ਹੂਨਾਨ 'ਚ ਇਕ ਮਹਿਲਾ ਨੇ ਮਨਾਇਆ।
ਡੇਲੀ ਸਟਾਰ ਦੀ ਖਬਰ ਮੁਤਾਬਕ ਇਸ ਕੁੱਤੇ ਦੇ ਜਨਮ ਦਿਨ 'ਚ 520 ਡ੍ਰੋਨ ਦੀ ਵਰਤੋਂ ਵੀ ਕੀਤੀ ਗਈ। ਜਿਸ 'ਚ ‘Dou Dou: a very happy birthday’ ਤੇ "Wish Dou Dou a happy 10th birthday!" ਵੀ ਲਿਖਿਆ ਗਿਆ। ਜਨਮ ਦਿਨ ਮਨਾਉਣ ਦੇ ਇਸ ਵੀਡੀਓ ਨੂੰ ਚਾਈਨੀਜ਼ ਪਲੇਟਫਾਰਮ ਟਿਕਟਾਕ 'ਤੇ ਅਪਲੋਡ ਕੀਤਾ ਗਿਆ ਜਿਸ ਤੋਂ ਬਾਅਦ ਇਹ ਬਹੁਤ ਵਾਇਰਲ ਹੋਇਆ।
ਕੁੱਤੇ ਦੀ ਮਾਲਕ ਨੇ ਸੈਂਟਾ ਕਲਾਜ ਦੀ ਡ੍ਰੈਸ ਜਨਮ ਦਿਨ ਲਈ ਖੁਦ ਲਈ ਤਿਆਰ ਕੀਤੀ ਸੀ। ਦੂਜੇ ਪਾਸੇ ਇਸ ਜਨਮ ਦਿਨ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਡ੍ਰੋਨ ਸ਼ੋਅ ਵਿਆਹ 'ਚ ਦੇਖਿਆ ਸੀ ਪਰ ਅਜਿਹਾ ਪਹਿਲੀ ਵਾਰ ਦੇਖਿਆ ਹੈ। ਉਸ ਨੇ ਕਿਹਾ ਕਿ ਇਹ ਅਜੀਬ ਹੈ ਪਰ ਕੁੱਤੇ ਦੀ ਮਾਲਕ ਨੂੰ ਇਹ ਜ਼ਰੂਰ ਚੰਗਾ ਲੱਗਾ ਹੋਵੇਗਾ।
ਡ੍ਰੋਨ ਰੈਂਟਲ ਕੰਪਨੀ ਦੇ ਡੇਂਗ ਨੇ ਦੱਸਿਆ ਕਿ ਕੁੱਤੇ ਦੀ ਮਾਲਕ ਨੇ ਉਸ ਦੇ ਜਨਮ ਦਿਨ ਨੂੰ ਬਹੁਤ ਸਪੈਸ਼ਲ ਬਣਾਉਣਾ ਚਾਹੁੰਦੀ ਸੀ। ਡ੍ਰੋਨ ਸ਼ੋਅ 30 ਮਿੰਟ ਤਕ ਚੱਲਿਆ। ਹੈਪੀ ਬਰਥ ਡੇਅ ਸਾਂਗ ਵੀ ਕੁੱਤਿਆਂ ਦੇ ਸਾਊਂਡ 'ਚ ਗਾਇਆ ਗਿਆ।
ਇਹ ਵੀ ਪੜ੍ਹੋ : Government Scheme: ਇਸ ਸਕੀਮ ਤਹਿਤ ਖੋਲ੍ਹੋਗੇ ਅਕਾਊਂਟ ਤਾਂ ਤੁਹਾਡੀ ਪਤਨੀ ਨੂੰ ਹਰ ਮਹੀਨੇ ਮਿਲਣਗੇ 44,793 ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin