ਪੜਚੋਲ ਕਰੋ
Advertisement
ਮੁਸਲਿਮ ਦੇਸ਼ 'ਚ ਔਰਤ ਨਾਲ ਪੰਜਾਬੀ 'ਚ ਕੀਤੀ ਗੱਲ ਤਾਂ ਹੋਇਆ ਹੰਗਾਮਾ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਕੀ ਮੁਸਲਮਾਨ ਦੇਸ਼ 'ਚ ਪੰਜਾਬੀ ਬੋਲਣਾ ਅਪਰਾਧ ਹੈ? ਕੀ ਔਰਤ ਨਾਲ ਪੰਜਾਬੀ ਵਿੱਚ ਬੋਲਣਾ ਕੋਈ ਗੁਨਾਹ ਹੈ? ਇਸ ਤਰ੍ਹਾਂ ਦੇ ਪ੍ਰਸ਼ਨ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਠੇ, ਜਿੱਥੇ ਇੱਕ ਔਰਤ, ਪੁਲਿਸ ਮੁਲਾਜ਼ਮ ਨਾਲ ਬਹਿਸ ਕਰਦੀ ਦਿਖਾਈ ਦਿੱਤੀ, ਜਿਸ ਨੇ ਔਰਤ ਨਾਲ ਪੰਜਾਬੀ 'ਚ ਗੱਲ ਕੀਤੀ ਸੀ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: 2:20 ਮਿੰਟ ਦੀ ਵੀਡੀਓ ’ਚ ਔਰਤ ਦੀ ਕਾਰ ਨੂੰ ਟੋਲ 'ਤੇ ਰੋਕਿਆ ਗਿਆ ਜਿੱਥੇ ਉਸ ਨੇ ਇੱਕ ਪੁਲਿਸ ਕਰਮਚਾਰੀ 'ਤੇ ਪੰਜਾਬੀ ’ਚ ਬੋਲ ਕੇ ਉਸ 'ਤੇ ਬਦਸਲੂਕੀ ਕਰਨ ਦਾ ਦੋਸ਼ ਲਾਇਆ। ਗੱਲਬਾਤ ਦੇ ਅਧਾਰ ਤੇ, ਕਲਿੱਪ ਇੱਕ ਮੁਸਲਮਾਨ ਦੇਸ਼ ਦੀ ਹੈ।
ਔਰਤ ਨੇ ਦੋਸ਼ ਲਾਉਂਦੇ ਹੋਏ ਕਿਹਾ, “… ਉਸ ਨੇ ਮੈਨੂੰ ਪੰਜਾਬੀ 'ਚ ਕਿਹਾ… ਮੈਡਮ! ਆਰਾਮ ਨਾਲ ਗੱਡੀ ਦਾ ਸ਼ੀਸਾ ਹੇਠਾਂ ਉਤਾਰੋ। ਇਸ ਤਰ੍ਹਾਂ ਕੌਣ ਕਹਿੰਦਾ ਹੈ?”
ਇਸ ਦੌਰਾਨ, ਵੀਡੀਓ ਫਿਲਮਾਉਣ ਵਾਲਾ ਵਿਅਕਤੀ ਔਰਤ ਨੂੰ ਪੁੱਛਦਾ ਹੈ ਕਿ ਪੁਲਿਸ ਵਾਲਾ ਉਸ ਤੋਂ ਕੁਝ ਪੁੱਛ ਰਿਹਾ ਸੀ ਪਰ ਔਰਤ ਨੇ ਦਾਅਵਾ ਕੀਤਾ ਕਿ ਪੁਲਿਸ ਵਾਲੇ ਨੇ ਕੁਝ ਨਹੀਂ ਪੁੱਛਿਆ, ਸਗੋਂ ਉਸ ਨੇ ਉਸ ਨੂੰ ਪੰਜਾਬੀ ਵਿੱਚ ਕੁਝ ਗਲਤ ਕਿਹਾ ਹੈ। ਪੁਲਿਸ ਵਾਲਾ ਔਰਤ ਨੂੰ ਜਵਾਬ ਦਿੰਦਾ ਹੈ ਤੇ ਪ੍ਰਸ਼ਨ ਕਰਦਾ ਹੈ ਕਿ ਕੀ ਕਿਸੇ ਨਾਲ ਪੰਜਾਬੀ 'ਚ ਗੱਲ ਕਰਨਾ ਕੋਈ ਗੁਨਾਹ ਹੈ। ਔਰਤ ਨੇ ਜਵਾਬ ਦਿੱਤਾ, “ਮੁਸਲਿਮ ਦੇਸ਼ 'ਚ, ਤੁਸੀਂ ਇਸ ਤਰ੍ਹਾਂ ਪੰਜਾਬੀ ਵਿੱਚ ਕਿਸੇ ਔਰਤ ਨਾਲ ਕਿਵੇਂ ਗੱਲ ਕਰ ਸਕਦੇ ਹੋ”। ਅੱਧੇ ਮਿੰਟ ਤੋਂ ਬਾਅਦ, ਔਰਤ ਵੀਡੀਓ ਬਣਾ ਰਹੇ ਆਦਮੀ 'ਤੇ ਹੀ ਚੀਕਣਾ ਸ਼ੁਰੂ ਕਰ ਦਿੰਦੀ ਹੈ ਤੇ ਪੁੱਛਦੀ ਹੈ ਕਿ ਕੀ ਔਰਤਾਂ ਨੂੰ ਇਸ ਦੇਸ਼ 'ਚ ਅਧਿਕਾਰ ਨਹੀਂ ਹਨ। ਵੀਡਿਓ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੱਕ ਕਾਫੀ ਹੁੰਗਾਰਾ ਮਿਲਿਆ ਹੈ।bruh she is mad at police for talking to her in punjabi -__- pic.twitter.com/FfW4b60dts
— Imam Thanos (@meemMudassar) February 18, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement