ਪੜਚੋਲ ਕਰੋ
Advertisement
ਦੁਨੀਆ ਦਾ ਸਭ ਤੋਂ ਵੱਡਾ ਹੋਟਲ ਬਣ ਕੇ ਹੋ ਰਿਹਾ ਤਿਆਰ, ਹੋਣਗੇ 10 ਹਜ਼ਾਰ ਕਮਰੇ
ਪੂਰੀ ਦੁਨੀਆ ‘ਚ ਬਹੁਤ ਸਾਰੇ ਵੱਡੇ ਤੇ ਵਿਸ਼ਾਲ ਹੋਟਲ ਹਨ, ਜਿਨ੍ਹਾਂ ‘ਤੇ ਸਭ ਦੀਆਂ ਨਜ਼ਰਾਂ ਟਿਕ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਡਾ ਹੋਟਲ, ਜੋ ਅਜੇ ਬਣ ਰਿਹਾ ਹੈ, ਉਸ ਦੇ ਬਹੁਤ ਸਾਰੇ ਕਮਰੇ ਹਨ। ਆਓ ਉਸ ਹੋਟਲ ਦਾ ਨਾਂ ਕੀ ਹੈ ਤੇ ਇਹ ਕਿੱਥੇ ਹੈ, ਇਸ ਬਾਰੇ ਤੁਹਾਨੂੰ ਦੱਸੀਏ।
ਨਵੀਂ ਦਿੱਲੀ: ਇਸ ਵੇਲੇ ਮਲੇਸ਼ੀਆ ਦਾ ‘ਫਸਟ ਵਰਲਡ ਹੋਟਲ’ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਦਾ ਦਰਜਾ ਹਾਸਲ ਹੈ, ਜਿਸ ਦੇ ਕੁੱਲ 7,351 ਕਮਰੇ ਹਨ। ਇਸ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਹਾਲਾਂਕਿ, ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ‘ਚ ਹੁਣ ਇੱਕ ਵੱਡਾ ਹੋਟਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਕੁੱਲ 10,000 ਕਮਰੇ ਹੋਣਗੇ। ਇਸ 12-ਟਾਵਰਾਂ ਵਾਲੇ ਹੋਟਲ ‘ਚ ਕਮਰਿਆਂ ਤੋਂ ਇਲਾਵਾ, 70 ਰੈਸਟੋਰੈਂਟ ਵੀ ਹੋਣਗੇ, ਜੋ ਦਿਨ ਰਾਤ ਖੁੱਲ੍ਹੇ ਰਹਿਣਗੇ।
ਇਸ ਹੋਟਲ ਦਾ ਨਾਂ ‘ਅਬਰਾਜ ਕੁਦੈ’ ਹੈ। 45 ਮੰਜ਼ਲਾ ਉੱਚੇ ਇਸ ਹੋਟਲ ਉੱਪਰ ਚਾਰ ਹੈਲੀਪੈਡ ਵੀ ਬਣਾਏ ਗਏ ਹਨ ਤਾਂ ਕਿ ਜੇ ਮਹਿਮਾਨ ਹੈਲੀਕਾਪਟਰ ਰਾਹੀਂ ਆ ਰਹੇ ਹੋਣ ਤਾਂ ਉਨ੍ਹਾਂ ਦਾ ਹੈਲੀਕਾਪਟਰ ਉੱਥੇ ਉੱਤਰ ਸਕਦਾ ਹੈ। ਇਸ ਹੋਟਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀਆਂ ਪੰਜ ਮੰਜ਼ਲਾਂ ਸਿਰਫ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੀ ਵਰਤੋਂ ਲਈ ਬਣਾਈਆਂ ਗਈਆਂ ਹਨ, ਜਿੱਥੇ ਆਮ ਲੋਕਾਂ ਦੇ ਬਗੈਰ ਇਜਾਜ਼ਤ ਜਾਣ ਦੀ ਮਨਾਹੀ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ ਉਸਾਰੀ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਵੇਗੀ। ਹੋਟਲ ਸੁਰੱਖਿਆ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਹਾਲਾਂਕਿ ਹੋਟਲ ਲਗਪਗ ਤਿਆਰ ਹੈ, ਪਰ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਤਿਆਰ ਹੋਣ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੋਏਗਾ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement