30 ਸਾਲਾਂ 'ਚ ਨਹੀਂ ਬਦਲਿਆ ਦਿੱਲੀ ਦੇ ਇਸ ਪੁਲ ਦਾ ਹਾਲ, ਅੱਜ ਵੀ ਮੀਂਹ ਪੈਣ 'ਤੇ ਬਣ ਜਾਂਦਾ ਜਾਨਲੇਵਾ
ਦਿੱਲੀ ਦਾ ਮਿੰਟੋ ਰੋੜ ਰੇਲਵੇ ਪੁਲ ਜਿਸ ਨੂੰ ਸ਼ਿਵਾਜੀ ਪੁਲ ਵੀ ਕਿਹਾ ਜਾਂਦਾ ਹੈ, ਦਿੱਲੀ ਦੇ ਮੌਨਸੂਨ ਦਾ ਅਟੁੱਟ ਹਿੱਸਾ ਬਣ ਗਿਆ ਹੈ ਕਿਉਂਕਿ ਪਿਛਲੇ 30 ਸਾਲਾ ਤੋਂ ਇਸ ਪੁਲ ਦੀ ਸੂਰਤ ਜਿਉਂ ਦੀ ਤਿਉਂ ਹੈ।

ਨਵੀਂ ਦਿੱਲੀ: ਦਿੱਲੀ ਦਾ ਮਿੰਟੋ ਰੋੜ ਰੇਲਵੇ ਪੁਲ ਜਿਸ ਨੂੰ ਸ਼ਿਵਾਜੀ ਪੁਲ ਵੀ ਕਿਹਾ ਜਾਂਦਾ ਹੈ, ਦਿੱਲੀ ਦੇ ਮੌਨਸੂਨ ਦਾ ਅਟੁੱਟ ਹਿੱਸਾ ਬਣ ਗਿਆ ਹੈ ਕਿਉਂਕਿ ਪਿਛਲੇ 30 ਸਾਲਾ ਤੋਂ ਇਸ ਪੁਲ ਦੀ ਸੂਰਤ ਜਿਉਂ ਦੀ ਤਿਉਂ ਹੈ। ਹਰ ਸਾਲ ਮੌਨਸੂਨ ਆਉਂਦਾ ਹੈ ਤੇ ਇਹ ਪੁਲ ਦੇ ਹੇਠਾਂ ਪਾਣੀ ਇਸੇ ਤਰ੍ਹਾਂ ਇਕੱਠਾ ਹੋਣਾ ਜਾਰੀ ਰਹਿੰਦਾ ਹੈ।
ਹਾਲ ਹੀ 'ਚ ਇਸ ਪੁਲ ਦੇ ਹੇਠਾਂ ਹੀ ਇੱਕ ਵਿਅਕਤੀ ਦੇ ਇਸ ਪਾਣੀ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਦਰਅਸਲ, ਪੁਲ ਦੇ ਹੇਠਾਂ ਇਹ ਸੜਕ ਦਾ ਟੁਕੜਾ ਕਾਫੀ ਨੀਵਾਂ ਹੈ ਜਿਸ ਕਾਰਨ ਹਰ ਸਾਲ ਬਾਰਸ਼ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਪਾਣੀ ਨੂੰ ਜਮ੍ਹਾ ਹੋਣ ਤੋਂ ਰੋਕਣ ਲਈ ਪੰਪ ਲਾਏ ਤੇ ਹੋਰ ਕਈ ਜੁਗਾੜ ਵੀ ਕੀਤੇ ਪਰ ਅੱਜ ਤੱਕ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੋ ਸਕਿਆ। ਇਹ ਰੇਲਵੇ ਪੁਲ 1930 'ਚ ਬਣਿਆ ਸੀ।
ਬੀਤੇ ਐਤਵਾਰ ਦਿੱਲੀ 'ਚ 74.8mm ਮੀਂਹ ਪਿਆ, ਜੋ ਕਾਫੀ ਭਾਰੀ ਸੀ ਤੇ ਜੁਲਾਈ 2015 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵਧ ਰਿਕਾਰਡ ਕੀਤੀ ਗਈ ਬਾਰਸ਼ ਸੀ। ਮਿੰਟੋ ਪੁਲ ਦੇ ਹੇਠਾਂ ਪਾਣੀ ਦਾ ਇਸ ਤਰ੍ਹਾਂ ਖੇਡੇ ਹੋਣ ਦਾ ਮੁੱਖ ਕਾਰਨ ਹੈ ਦਿੱਲੀ ਦਾ ਡਰੇਨੇਜ਼ ਸਿਸਟਮ ਜੋ ਪੁਰਾਣੇ, ਰਾਜ ਯੁੱਗ ਦੀਆਂ ਨਾਲਿਆਂ ਤੇ ਕੁਝ ਨਵੇਂ ਸਿਸਟਮ ਦਾ ਸੁਮੇਲ ਹੈ ਤੇ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰਦਾ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















