18 ਜੂਨ 2017 ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਿੱਚ ਇੱਕ ਪਲਾਟ 'ਤੇ ਕਬਜ਼ਾ ਸਬੰਧੀ ਝਗੜਾ ਜਾਰੀ ਸੀ ਤੇ ਉੱਥੇ ਇੱਟਾਂ-ਰੋੜੇ ਚੱਲ ਪਏ। ਇਸ ਘਟਨਾ ਵਿੱਚ ਕਾਂਸਟੇਬਲ ਰਾਜੇਸ਼ ਜ਼ਖ਼ਮੀ ਹੋ ਗਿਆ ਤੇ ਦੋ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਚੌਧਰੀ ਨੇ ਦਸੰਬਰ 2017 ਵਿੱਚ ਅਦਾਲਤ ਤੋਂ ਜ਼ਮਾਨਤ ਲੈਕੇ ਚੋਣ ਲੜੀ ਤੇ ਕੌਂਸਲਰ ਬਣ ਗਿਆ।