ਪੜਚੋਲ ਕਰੋ
Advertisement
Land Rover Defender ਦੀ ਬੁਕਿੰਗ ਸ਼ੁਰੂ, ਕੀਮਤ 69.99 ਲੱਖ
69.99 ਲੱਖ ਰੁਪਏ ਦੀ ਕੀਮਤ ਵਾਲੇ ਨਵੇਂ ਲੈਂਡ ਰੋਵਰ ਡਿਫੈਂਡਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਕੰਪਨੀ ਨੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਇਸ 'ਚ ਫੀਚਰਸ ਸ਼ਾਮਲ ਕੀਤੇ ਹਨ।
ਨਵੀਂ ਦਿੱਲੀ: ਜੈਗੂਆਰ ਲੈਂਡ ਰੋਵਰ (JLR) ਨੇ ਭਾਰਤ ਵਿੱਚ ਆਪਣੇ ਨਵੇਂ ਲੈਂਡ ਰੋਵਰ ਡਿਫੈਂਡਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਮਾਡਲ 'ਚ 300 ਪੀਐਸ ਪਾਵਰ ਪੈਟਰੋਲ ਇੰਜਨ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 69.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਸ ਮੌਕੇ ਜੈਗੁਆਰ ਲੈਂਡ ਰੋਵਰ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰੋਹਿਤ ਸੂਰੀ ਨੇ ਇੱਕ ਬਿਆਨ 'ਚ ਕਿਹਾ ਕਿ ਨਵਾਂ ਡਿਫੈਂਡਰ 21ਵੀਂ ਸਦੀ ਦਾ ਇੱਕ ਆਧੁਨਿਕ ਪੈਕੇਜ ਹੈ। ਇਸ ਵਿੱਚ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੀਆਂ ਫੀਚਰਸ ਨੂੰ ਸ਼ਾਮਲ ਕੀਤਾ ਗਈਆਂ ਹੈ। ਲੈਂਡ ਰੋਵਰ ਡਿਫੈਂਡਰ ਦੇ ਜ਼ਰੀਏ ਅਸੀਂ ਆਪਣੇ ਪੋਰਟਫੋਲੀਓ ਨੂੰ ਮਜ਼ਬੂਤ ਕਰਨ ਦੇ ਯੋਗ ਹੋਵਾਂਗੇ ਤੇ ਵੱਧ ਤੋਂ ਵੱਧ ਗਾਹਕ ਸਾਡੇ ਨਾਲ ਸ਼ਾਮਲ ਹੋਣਗੇ। ਇਹ ਮਾਡਲ Base, S, SE, HSE ਤੇ ਫਸਟ ਐਡੀਸ਼ਨ ਵਿੱਚ ਉਪਲਬਧ ਹੋਵੇਗਾ।
ਇੰਜਣ ਦੀ ਗੱਲ ਕਰੀਏ ਤਾਂ Land Rover Defender ਨੂੰ 2.0-ਲੀਟਰ ਇੰਜਣ ਮਿਲੇਗਾ ਜੋ 296.36 ਐਚਪੀ ਦੀ ਪਾਵਰ ਤੇ 400 ਐਨਐਮ ਦਾ ਟਾਰਕ ਜਨਰੇਟ ਕਰੇਗਾ। ਭਾਰਤ 'ਚ ਨਵੇਂ ਡਿਫੈਂਡਰ ਨੇ ਦੋ ਵੱਖ-ਵੱਖ ਬਾਡੀ ਸਟਾਈਲ 'ਚ ਉਤਾਰਿਆ ਹੈ, ਇੱਕ Elegant 90 (3 door) ਤੇ ਦੂਜਾ Versatile 110 (5 door) ਵਰਜਨ ਜੋ ਇੱਕ ਕੰਪਲੀਟ ਬਿਲਟਡ ਯੂਨਿਟ (CBU) ਦੇ ਤੌਰ 'ਤੇ ਭਾਰਤ ਆਉਣਗੀ।
ਫੀਚਰਸ ਬਾਰੇ ਗੱਲ ਕਰੀਏ ਤਾਂ, ਨਵੇਂ ਡਿਫੈਂਡਰ 'ਚ ਬਹੁਤ ਸਾਰੇ ਹੈਰਾਨੀਜਨਕ ਫੀਚਰਸ ਸ਼ਾਮਲ ਕੀਤੇ ਗਏ ਹਨ। ਇਹ ਖਾਸ ਤੌਰ 'ਤੇ ਅਜਿਹੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਦਮਦਾਰ ਸਵਾਰੀ ਦਾ ਅਨੰਦ ਲੈਣਾ ਚਾਹੁੰਦੇ ਹਨ। ਕੰਪਨੀ ਨੇ ਇਸ ਵਾਹਨ 'ਚ ਸੀਟਿੰਗ ਦੇ ਬਹੁਤ ਸਾਰੇ ਆਪਸ਼ਨ ਦਿੱਤੇ ਹਨ। ਸਿਰਫ ਇਹ ਹੀ ਨਹੀਂ, ਗਾਹਕ ਇਸ ਨੂੰ ਆਪਣੀ ਜ਼ਰੂਰਤ ਮੁਤਾਬਕ ਕਟਮਾਇਜ਼ ਵੀ ਕਰਵਾ ਸਕਦੇ ਹਨ।
ਇਹ 360° ਸਰਾਉਂਡਿੰਗ ਕੈਮਰਾ, ਵੇਡ ਸੈਂਸਿੰਗ, ਇਲੈਕਟ੍ਰਾਨਿਕ ਏਅਰ ਸਸਪੈਂਸ਼ਨ, ਸਮਾਰਟਫੋਨ ਪੈਕ, ਕਨੈਕਟਿਡ ਨੇਵੀਗੇਸ਼ਨ ਪ੍ਰੋ, ਆਫ਼-ਰੋਡ ਟਾਇਰ, ਰੈਫਰਿਜਰੇਟਡ ਕੰਪਾਰਟਮੈਂਟਸ ਤੇ ਲੇਟੇਲਟ ਸੈਂਟ੍ਰਲ ਕੰਸੋਲ ਜਿਹੇ ਖਾਸ ਫੀਚਰਸ ਨਾਲ ਲੈਸ ਹੈ।
ਇਹ ਵੀ ਪੜ੍ਹੋ:
Ford ਦੀ SUV 'ਚ ਮਿਲਣਗੇ 10 ਸਪੀਡ ਆਟੋਮੈਟਿਕ ਗਿਅਰ, ਜਾਣੋ ਕੀਮਤ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement