Auto Sales: ਨਵੇਂ ਸਾਲ 'ਚ ਪੈਸੇਂਜਰ ਵਹੀਕਲਾਂ ਨੇ ਮਚਾਈ ਧਮਾਲ, ਜਨਵਰੀ 'ਚ ਆਟੋ ਕੰਪਨੀਆਂ ਨੇ ਵੇਚੀਆਂ 18 ਲੱਖ ਨਵੀਆਂ ਗੱਡੀਆਂ
ਜਨਵਰੀ 2023 'ਚ ਵੱਖ-ਵੱਖ ਕੈਟਾਗਰੀਆਂ 'ਚ ਵਾਹਨਾਂ ਦੀ ਕੁੱਲ ਵਿਕਰੀ ਵੱਧ ਕੇ 18,26,669 ਯੂਨਿਟ ਹੋ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਅੰਕੜਾ 16,08,505 ਯੂਨਿਟ ਸੀ। ਜਨਵਰੀ ਮਹੀਨੇ 'ਚ ਲਗਭਗ 2 ਲੱਖ ਗੱਡੀਆਂ ਦੀ ਮੰਗ ਵਧੀ ਹੈ।
FADA Sales Data January 2023 India: ਦੇਸ਼ ਦੇ ਆਟੋ ਸੈਕਟਰ (Auto Sector) ਨਾਲ ਜੁੜੀ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਸੈਮੀਕੰਡਕਟਰਾਂ ਦੀ ਸਪਲਾਈ 'ਚ ਕਾਫੀ ਸੁਧਾਰ ਹੋਇਆ ਹੈ। ਇਸ ਦਾ ਸਿੱਧਾ ਅਸਰ ਨਵੇਂ ਸਾਲ ਦੇ ਪਹਿਲੇ ਮਹੀਨੇ (New Year 2023) ਮਤਲਬ ਜਨਵਰੀ 'ਚ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਇਸ ਮਹੀਨੇ ਪੈਸੇਂਜਰ ਵਹੀਕਲਾਂ ਨੇ ਸ਼ਾਨਦਾਰ ਵਿਕਰੀ ਦਰਜ ਕੀਤੀ ਹੈ। ਵਾਹਨ ਡੀਲਰਾਂ ਦੇ ਸੰਗਠਨ ਫੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਾਣੋ ਬਾਜ਼ਾਰ 'ਚ ਆਟੋ ਦੀ ਵਿਕਰੀ ਕਿੰਨੀ ਫ਼ੀਸਦੀ ਵਧੀ ਹੈ?
ਪੈਸੇਂਜਰ ਵਹੀਕਲਾਂ ਦੀ ਵਧੀ ਮੰਗ
ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਸਾਲ ਜਨਵਰੀ 'ਚ ਵਾਹਨਾਂ ਦੀ ਵਿਕਰੀ 'ਚ ਅਚਾਨਕ ਵਾਧਾ ਹੋਇਆ ਹੈ। ਜਿਸ 'ਚ ਪੈਸੇਂਜਰ ਵਹੀਕਲ (Passenger Vehicles), ਦੋ ਪਹੀਆ ਵਾਹਨਾਂ (Two Wheelers) ਅਤੇ ਟਰੈਕਟਰਾਂ (Tractors) ਦੀ ਮਜ਼ਬੂਤ ਰਜਿਸਟ੍ਰੇਸ਼ਨ ਕਾਰਨ ਟੋਟਲ ਰਿਟੇਲ ਆਟੋ ਵਿੱਕਰੀ (Auto Sale) 'ਚ 14 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। FADA ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜਨਵਰੀ 2023 'ਚ ਵੱਖ-ਵੱਖ ਕੈਟਾਗਰੀਆਂ 'ਚ ਵਾਹਨਾਂ ਦੀ ਕੁੱਲ ਵਿਕਰੀ ਵੱਧ ਕੇ 18,26,669 ਯੂਨਿਟ ਹੋ ਗਈ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਅੰਕੜਾ 16,08,505 ਯੂਨਿਟ ਸੀ। ਮਤਲਬ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਮਹੀਨੇ 'ਚ ਲਗਭਗ 2 ਲੱਖ ਗੱਡੀਆਂ ਦੀ ਮੰਗ ਵਧੀ ਹੈ।
16 ਫੀਸਦੀ ਵਾਧੇ ਕਮਰਸ਼ੀਅਲ ਵਹੀਕਲ
ਜਨਵਰੀ 2023 'ਚ ਤਿੰਨ ਪਹੀਆ ਵਾਹਨਾਂ ਦੀ ਰਿਟੇਲ ਵਿਕਰੀ 59 ਫ਼ੀਸਦੀ ਵੱਧ ਕੇ 41,487 ਯੂਨਿਟ ਹੋ ਗਈ ਹੈ। ਦੂਜੇ ਪਾਸੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਦੀ ਰਜਿਸਟ੍ਰੇਸ਼ਨ 16 ਫ਼ੀਸਦੀ ਵੱਧ ਕੇ 82,428 ਇਕਾਈਆਂ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਜਨਵਰੀ 2022 'ਚ ਵਪਾਰਕ ਵਾਹਨਾਂ ਦੀ ਵਿਕਰੀ 70,853 ਯੂਨਿਟ ਸੀ। ਪਿਛਲੇ ਮਹੀਨੇ ਟਰੈਕਟਰਾਂ ਦੀ ਵਿਕਰੀ 8 ਫ਼ੀਸਦੀ ਵੱਧ ਕੇ 73,156 ਯੂਨਿਟ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 67,764 ਯੂਨਿਟ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।