Automobile : ਮਾਰੂਤੀ ਸੁਜ਼ੂਕੀ ਆਲਟੋ ਦੇ ਇਹ ਵੇਰੀਐਂਟ ਹੁਣ ਨਹੀਂ ਦਿਖਾਈ ਦੇਣਗੇ, ਨਵਾਂ K10 ਮਾਡਲ ਜਲਦ ਦੇ ਸਕਦੈ ਦਸਤਕ
ਆਲਟੋ ਵਿੱਚ, ਤੁਹਾਨੂੰ ਸੱਤ ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਊਲ-ਟੋਨ ਇੰਟੀਰੀਅਰ, ਸੈਂਟਰਲ ਲਾਕਿੰਗ, ਕੀ-ਲੇਸ ਐਂਟਰੀ, ਫਰੰਟ ਅਤੇ ਰੀਅਰ ਕੱਪ ਹੋਲਡਰ, ਰਿਵਰਸ ਪਾਰਕਿੰਗ ਸੈਂਸਰ ਅਤੇ ਡਿਊਲ ਫਰੰਟ ਏਅਰਬੈਗ ਦੇਖਣ ਨੂੰ ਮਿਲਦੇ ਹਨ
Latest News : ਵਾਹਨ ਨਿਰਮਾਤਾ ਮਾਰੂਤੀ ਨੇ ਆਪਣੀਆਂ ਸਭ ਤੋਂ ਪਸੰਦੀਦਾ ਕਾਰਾਂ ਵਿੱਚੋਂ ਇੱਕ ਆਲਟੋ ਦੇ ਚੋਣਵੇਂ ਰੂਪਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਐਂਟਰੀ-ਲੈਵਲ ਆਲਟੋ ਹੈਚਬੈਕ ਤੋਂ ਤਿੰਨ ਵੇਰੀਐਂਟਸ ਨੂੰ ਛੱਡ ਦਿੱਤਾ ਹੈ ਅਤੇ CNG ਮਾਡਲ 'ਚ ਸਿਰਫ ਇਕ ਵਿਕਲਪ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਖਬਰ ਹੈ ਕਿ ਮਾਰੂਤੀ ਆਪਣੇ K10 ਮਾਡਲ ਨੂੰ ਵੀ ਵਾਪਸ ਲਿਆਉਣ ਜਾ ਰਹੀ ਹੈ, ਜੋ 2020 'ਚ BS6 ਮਾਨਕਾਂ ਦੇ ਆਉਣ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਇਨ੍ਹਾਂ ਵੇਰੀਐਂਟਸ ਨੂੰ ਕੀਤਾ ਜਾ ਰਿਹਾ ਬੰਦ
ਮਾਰੂਤੀ ਨੇ ਆਲਟੋ ਦੇ ਸਟੈਂਡਰਡ, LXi ਅਤੇ LXi CNG ਵੇਰੀਐਂਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ, ਹੁਣ ਆਲਟੋ ਹੁਣ ਸਟੈਂਡਰਡ (O), LXi (O), LXi (O) CNG, VXi ਅਤੇ VXi ਪਲੱਸ ਵੇਰੀਐਂਟ ਵਿੱਚ ਉਪਲਬਧ ਹੈ। ਧਿਆਨ ਯੋਗ ਹੈ ਕਿ ਸੀਐਨਜੀ ਵਿਕਲਪ ਵਿੱਚ, ਆਲਟੋ ਵਿੱਚ ਸਿਰਫ ਇੱਕ ਵਿਕਲਪ ਉਪਲਬਧ ਹੋਵੇਗਾ।
ਮਿਲਦੈ ਵਧੀਆ ਇੰਜਣ
ਮਾਰੂਤੀ ਸੁਜ਼ੂਕੀ ਆਲਟੋ 'ਚ 800cc ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 47bhp ਦੀ ਪਾਵਰ ਅਤੇ 69Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ ਦਾ CNG ਮਾਡਲ 40bhp ਪਾਵਰ ਅਤੇ 60Nm ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਇਹ ਹੈਚਬੈਕ ਪੰਜ-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਵੀ ਆਉਂਦਾ ਹੈ।
ਹੈਚਬੈਕ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਲੈਸ
ਆਲਟੋ ਵਿੱਚ, ਤੁਹਾਨੂੰ ਸੱਤ ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਊਲ-ਟੋਨ ਇੰਟੀਰੀਅਰ, ਸੈਂਟਰਲ ਲਾਕਿੰਗ, ਕੀ-ਲੇਸ ਐਂਟਰੀ, ਫਰੰਟ ਅਤੇ ਰੀਅਰ ਕੱਪ ਹੋਲਡਰ, ਰਿਵਰਸ ਪਾਰਕਿੰਗ ਸੈਂਸਰ ਅਤੇ ਡਿਊਲ ਫਰੰਟ ਏਅਰਬੈਗ ਦੇਖਣ ਨੂੰ ਮਿਲਦੇ ਹਨ। ਦੂਜੇ ਪਾਸੇ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਬੇਸ ਵੇਰੀਐਂਟ ਦੇ ਬੰਦ ਹੋਣ ਤੋਂ ਬਾਅਦ ਆਲਟੋ ਦੀ ਸ਼ੁਰੂਆਤੀ ਕੀਮਤ 3.39 ਲੱਖ ਰੁਪਏ (ਐਕਸ-ਸ਼ੋਰੂਮ) ਹੋ ਗਈ ਹੈ, ਜਦਕਿ CNG ਆਪਸ਼ਨ ਦੀ ਕੀਮਤ 5.03 ਲੱਖ ਰੁਪਏ ਹੋਵੇਗੀ।