Bajaj CNG Bike: CNG ਕਾਰਾਂ ਤੋਂ ਬਾਅਦ ਹੁਣ Bajaj ਲਾਂਚ ਕਰੇਗਾ ਪਹਿਲੀ CNG Bike, ਕੰਪਨੀ ਨੇ ਦੱਸੀ ਕੀਮਤ ਤੇ ਹੋਰ ਵੇਰਵੇ
First CNG Bike: ਪਹਿਲੀ ਬਜਾਜ CNG ਬਾਈਕ ਭਵਿੱਖ ਵਿੱਚ ਹੋਰ CNG ਮਾਡਲਾਂ ਲਈ ਰਾਹ ਪੱਧਰਾ ਕਰਨ ਦਾ ਰਾਹ ਬਣਾਏਗੀ।
Bajaj CNG Bike: Bajaj Auto ਵੱਲੋਂ ਇਕ ਅਧਿਕਾਰਿਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ 18 ਜੂਨ 2024 ਨੂੰ ਦੁਨੀਆ ਦੀ ਪਹਿਲੀ CNG ਮੋਟਰਸਾਈਕਲ ਲਾਂਚ ਕਰੇਗੀ। ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਨਵੀਂ ਪਲਸਰ NS400Z ਦੀ ਲਾਂਚਿੰਗ ਮੌਕੇ ਇਹ ਜਾਣਕਾਰੀ ਦਿੱਤੀ।
ਕੀ ਹੈ ਖਾਸ ਬਜਾਜ CNG ਮੋਟਰਸਾਈਕਲ 'ਚ ?
ਬਜਾਜ ਦੀ ਨਵੀਂ CNG ਮੋਟਰਸਾਈਕਲ ਨੂੰ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ। ਟੈਸਟਿੰਗ ਬਾਈਕ 'ਤੇ ਇਕ ਵੱਡਾ ਫਿਊਲ ਟੈਂਕ ਦਿਖਾਈ ਦਿੰਦਾ ਹੈ ਜੋ ਕਿ ਡਿਊਲ ਫਿਊਲ ਸਿਸਟਮ ਵੱਲ ਇਸ਼ਾਰਾ ਕਰਦਾ ਹੈ। ਕੰਪਨੀ ਦੀ ਆਉਣ ਵਾਲੀ ਪੇਸ਼ਕਸ਼ ਇਕ ਕਮਿਊਟਰ ਹੋਵੇਗੀ ਤੇ ਲਗਪਗ 100-125 ਸੀਸੀ ਹੋਣ ਦੀ ਸੰਭਾਵਨਾ ਹੈ। ਟੈਸਟ ਬਾਈਕ ਨੂੰ ਟੈਲੀਸਕੋਪਿਕ ਫਰੰਟ ਫੋਰਕਸ, ਰਿਅਰ 'ਤੇ ਮੋਨੋਸ਼ੌਕ, ਡਿਸਕ ਤੇ ਡਰਮ ਬ੍ਰੇਕ ਸੈੱਟਅੱਪ ਨਾਲ ਦੇਖਿਆ ਗਿਆ ਸੀ। ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨ ਲਈ ਬਾਈਕ ਨੂੰ ਸਿੰਗਲ-ਚੈਨਲ ABS ਜਾਂ ਕੌਂਬੀ-ਬ੍ਰੇਕਿੰਗ ਨਾਲ ਲੈਸ ਕੀਤਾ ਜਾ ਸਕਦਾ ਹੈ।
ਕੀ ਹੋਵੇਗਾ ਨਾਮ ?
ਨਵੀਂ CNG ਬਾਈਕ ਦਾ ਨਾਂ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਜਾਜ ਨੇ ਹਾਲ ਹੀ 'ਚ ਬਰੂਜ਼ਰ ਨਾਂ ਦਾ ਟ੍ਰੇਡਮਾਰਕ ਕੀਤਾ ਹੈ, ਜੋ ਕਿ ਮੋਟਰਸਾਈਕਲ ਦਾ ਅਧਿਕਾਰਤ ਨਾਂ ਹੋ ਸਕਦਾ ਹੈ। ਪਹਿਲੀ ਬਜਾਜ CNG ਬਾਈਕ ਭਵਿੱਖ ਵਿੱਚ ਹੋਰ CNG ਮਾਡਲਾਂ ਲਈ ਰਾਹ ਪੱਧਰਾ ਕਰਨ ਦਾ ਰਾਹ ਬਣਾਏਗੀ।
Pulsar NS400Z ਦੀ ਹੋਈ ਐਂਟਰੀ
ਘਰੇਲੂ ਨਿਰਮਾਤਾ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਆਪਣੀ ਫਲੈਗਸ਼ਿਪ ਪਲਸਰ ਲਾਂਚ ਕੀਤੀ ਹੈ। ਇਸ ਨੂੰ Pulsar NS400Z ਨਾਂ ਦਿੱਤਾ ਗਿਆ ਹੈ ਤੇ ਇਸ ਦੀ ਕੀਮਤ 1.85 ਲੱਖ ਰੁਪਏ ਐਕਸ-ਸ਼ੋਅਰੂਮ ਹੈ।
Pulsar NS400Z ਨੂੰ ਪਾਵਰ ਦੇਣ ਵਾਲਾ ਉਹੀ ਇੰਜਣ ਹੈ ਜੋ ਡੋਮਿਨਾਰ 400 'ਤੇ ਕੰਮ ਕਰਦਾ ਹੈ। ਇਹ ਇਕ ਲਿਕਵਿਡ-ਕੂਲਡ 373 ਸੀਸੀ ਯੂਨਿਟ ਹੈ, ਜੋ 8800 rpm 'ਤੇ ਵੱਧ ਤੋਂ ਵੱਧ 39 bhp ਦੀ ਪਾਵਰ ਤੇ 6500 rpm 'ਤੇ 35 Nm ਦਾ ਪੀਕ ਟਾਰਕ ਆਉਟਪੁਟ ਦਿੰਦਾ ਹੈ। ਡਿਊਟੀ 'ਤੇ ਗਿਅਰਬਾਕਸ ਸਲਿੱਪ ਅਤੇ ਅਸਿਸਟ ਕਲਚ ਦੇ ਨਾਲ 6-ਸਪੀਡ ਯੂਨਿਟ ਹੈ। ਇਸ 'ਚ ਰਾਈਡ-ਬਾਈ-ਵਾਇਰ, ਰਾਈਡਿੰਗ ਮੋਡ, ਟ੍ਰੈਕਸ਼ਨ ਕੰਟਰੋਲ ਦੇ ਨਾਲ-ਨਾਲ ABS ਮੋਡ ਵੀ ਮੌਜੂਦ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।