Traffic Rules: ਗੱਡੀ ਚਲਾਉਂਦੇ ਵੇਲੇ ਸਾਵਧਾਨ, ਇਹ ਗਲਤੀ ਕੀਤੀ ਤਾਂ ਕੱਟਿਆ ਜਾਏਗਾ 25,000 ਰੁਪਏ ਦਾ ਚਲਾਨ, ਜਾਣੋ ਰੂਲ
Traffic Rules: ਭਰਤ ਵਿੱਚ ਸੜਕ ਹਾਦਸਿਆਂ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਦੀਆਂ ਰਿਪੋਰਟਾਂ ਵਿੱਚ ਇਹ ਸਪਸ਼ਟ ਖੁਲਾਸਾ ਹੋਇਆ ਹੈ ਕਿ ਹਾਦਸਿਆਂ ਦਾ ਕਾਰਨ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹੀ ਰਿਹਾ ਹੈ।

Traffic Rules: ਭਰਤ ਵਿੱਚ ਸੜਕ ਹਾਦਸਿਆਂ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਦੀਆਂ ਰਿਪੋਰਟਾਂ ਵਿੱਚ ਇਹ ਸਪਸ਼ਟ ਖੁਲਾਸਾ ਹੋਇਆ ਹੈ ਕਿ ਹਾਦਸਿਆਂ ਦਾ ਕਾਰਨ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹੀ ਰਿਹਾ ਹੈ। ਇਸ ਲਈ ਸਰਕਾਰ ਤੇ ਟ੍ਰੈਫਿਕ ਪੁਲਿਸ ਦੇਸ਼ 'ਚ ਟ੍ਰੈਫਿਕ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ ਪਰ ਇਹ ਵੀ ਸੱਚ ਹੈ ਕਿ ਵਧ ਰਹੇ ਟ੍ਰੈਫਿਕ ਦਬਾਅ ਤੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਸੜਕ ਹਾਦਸਿਆਂ 'ਚ ਕੋਈ ਕਮੀ ਨਹੀਂ ਆ ਰਹੀ।
ਅਜਿਹੇ 'ਚ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਿਯਮ ਤੋੜਨ 'ਤੇ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ ਤੇ ਕਿਸ ਗਲਤੀ ਲਈ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।
ਟ੍ਰੈਫਿਕ ਚਲਾਨ ਕਿੰਨਾ ਕੱਟਿਆ ਜਾ ਸਕਦਾ ਹੈ?
- ਕਦੇ ਵੀ ਸੀਟ ਬੈਲਟ ਬੰਨ੍ਹੇ ਬਿਨਾਂ ਵਾਹਨ ਨਾ ਚਲਾਓ, ਅਜਿਹਾ ਕਰਨ 'ਤੇ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
- ਜੇਕਰ ਤੁਸੀਂ ਆਰਸੀ ਤੋਂ ਬਿਨਾਂ ਗੱਡੀ ਚਲਾਉਂਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਡੇ 10,000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।
- ਜੇਕਰ ਕੋਈ ਨਾਬਾਲਗ ਕਾਰ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਮਾਪਿਆਂ ਤੋਂ 25,000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।
- ਜੇਕਰ ਤੁਹਾਡੇ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ ਅਤੇ ਤੁਸੀਂ ਇਸ ਤੋਂ ਬਿਨਾਂ ਵਾਹਨ ਚਲਾਉਂਦੇ ਹੋਏ ਫੜੇ ਜਾਂਦੇ ਹੋ, ਤਾਂ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
- ਕਦੇ ਵੀ ਆਪਣਾ ਵਾਹਨ ਓਵਰ ਸਪੀਡ ਵਿੱਚ ਨਾ ਚਲਾਓ, ਜੇਕਰ ਤੁਸੀਂ ਅਜਿਹਾ ਕਰਦੇ ਫੜੇ ਗਏ ਤਾਂ ਤੁਹਾਨੂੰ 2000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
- ਜੇਕਰ ਬੀਮੇ ਤੋਂ ਬਿਨਾਂ ਗੱਡੀ ਚਲਾਉਂਦੇ ਫੜੇ ਜਾਂਦੇ ਹਨ, ਤਾਂ ਤੁਹਾਨੂੰ 5000 ਰੁਪਏ ਜੁਰਮਾਨਾ ਤੇ 3 ਮਹੀਨੇ ਦੀ ਕੈਦ ਹੋ ਸਕਦੀ ਹੈ।
- ਦੂਜੇ ਪਾਸੇ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਣ 'ਤੇ 1000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ।
ਇਹ ਵੀ ਪੜ੍ਹੋ: ਕੁੱਤੇ ਦੀ ਕੁੱਟਮਾਰ ਜਾਂ ਹੱਤਿਆ ਕਰਨ ਵਾਲੇ ਨੂੰ ਹੋ ਸਕਦੀ 5 ਸਾਲ ਕੈਦ, ਮਿਲਿਆ ਦੇਸ਼ ਦੇ ਮੂਲ ਵਾਸੀ ਦਾ ਅਧਿਕਾਰ!
- ਕਦੇ ਵੀ ਨਸ਼ਾ ਕਰਕੇ ਗੱਡੀ ਨਾ ਚਲਾਓ, ਅਜਿਹਾ ਕਰਨ 'ਤੇ 10,000 ਰੁਪਏ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਦੂਜੇ ਪਾਸੇ ਜੇਕਰ ਦੂਜੀ ਵਾਰ ਅਜਿਹਾ ਕਰਦੇ ਪਾਇਆ ਗਿਆ ਤਾਂ ਤੁਹਾਡਾ 15 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।






















