(Source: ECI/ABP News/ABP Majha)
Best Mileage Cars: ਖ਼ਰੀਦਣੀ ਹੈ ਜ਼ਬਰਦਸਤ ਮਾਈਲੇਜ ਵਾਲੀ ਕਾਰ ? ਤਾਂ ਇਨ੍ਹਾਂ ਗੱਡੀਆਂ ਉੱਤੇ ਕਰੋ ਗ਼ੌਰ, ਕੀਮਤ ਵੀ 5 ਲੱਖ ਤੋਂ ਘੱਟ
Cars Under 5 Lakh: ਜੇ ਤੁਸੀਂ ਵੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਸੀਂ ਆਪਣੇ ਲਈ ਮਾਡਲ ਚੁਣ ਸਕਦੇ ਹੋ।
Budget Mileage Cars In India: ਹਰ ਵਿਅਕਤੀ ਚਾਹੁੰਦਾ ਹੈ ਕਿ ਉਸਦੀ ਆਪਣੀ ਇੱਕ ਕਾਰ ਹੋਵੇ। ਪਰ ਬਹੁਤ ਸਾਰੇ ਲੋਕਾਂ ਕੋਲ ਕਾਰ ਖਰੀਦਣ ਲਈ ਇੰਨਾ ਬਜਟ ਨਹੀਂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕ EMI ਦੇ ਨਾਲ ਬੈਂਕ ਤੋਂ ਵਿੱਤ ਪ੍ਰਾਪਤ ਕਰਦੇ ਹਨ। ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਬਜਟ ਵੀ ਜ਼ਿਆਦਾ ਨਹੀਂ ਹੈ ਤਾਂ ਅਸੀਂ ਤੁਹਾਨੂੰ ਬਾਜ਼ਾਰ 'ਚ ਉਪਲਬਧ ਕੁਝ ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਤੋਂ ਘੱਟ ਹੈ। ਨਾਲ ਹੀ ਤੁਹਾਨੂੰ ਜ਼ਬਰਦਸਤ ਮਾਈਲੇਜ ਵੀ ਮਿਲਦਾ ਹੈ। ਆਓ ਦੇਖੀਏ ਇਨ੍ਹਾਂ ਕਾਰਾਂ ਦੀ ਸੂਚੀ।
ਮਾਰੂਤੀ ਸੁਜ਼ੂਕੀ ਆਲਟੋ K10
ਲਿਸਟ 'ਚ ਪਹਿਲੀ ਕਾਰ ਮਾਰੂਤੀ ਸੁਜ਼ੂਕੀ ਦੀ ਆਲਟੋ ਕੇ10 ਹੈ। ਕੰਪਨੀ ਨੇ ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਨਵੀਂ ਜਨਰੇਸ਼ਨ ਆਲਟੋ ਦੀ ਕੀਮਤ 3.99 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ 'ਚ ਇਸ ਦੇ ਸੈਗਮੈਂਟ 'ਚ ਪਾਵਰਫੁੱਲ ਇੰਜਣ ਨਜ਼ਰ ਆ ਰਿਹਾ ਹੈ। ਇਸ ਦੇ ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਇੰਜਣ ਵਾਲੀ ਇਹ ਕਾਰ 24.9 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਦੇਣ ਦੇ ਸਮਰੱਥ ਹੈ। ਹਾਲਾਂਕਿ ਇਸ ਦੇ CNG ਵੇਰੀਐਂਟ 'ਚ ਤੁਹਾਨੂੰ ਜ਼ਿਆਦਾ ਮਾਈਲੇਜ ਮਿਲੇਗੀ ਪਰ CNG ਵਰਜ਼ਨ ਪੈਟਰੋਲ ਵੇਰੀਐਂਟ ਦੀ ਤੁਲਨਾ 'ਚ ਥੋੜ੍ਹਾ ਮਹਿੰਗਾ ਹੈ।
ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ
ਲਿਸਟ 'ਚ ਦੂਜੀ ਕਾਰ ਮਾਰੂਤੀ ਸੁਜ਼ੂਕੀ ਐੱਸ-ਪ੍ਰੇਸੋ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 4.26 ਲੱਖ ਰੁਪਏ ਹੈ। ਕੰਪਨੀ ਨੇ ਇਸ ਨੂੰ ਪਿਛਲੇ ਸਾਲ ਹੀ ਅਪਡੇਟ ਕੀਤਾ ਸੀ। S-Presso 5 ਸੀਟਰ ਲੇਆਉਟ ਵਿੱਚ ਆਉਂਦਾ ਹੈ। ਇਸ ਕਾਰ 'ਚ ਤੁਹਾਨੂੰ ਕਈ ਫੀਚਰਸ ਵੀ ਮਿਲਦੇ ਹਨ। ਦੂਜੇ ਪਾਸੇ ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ 'ਤੇ ਤੁਹਾਨੂੰ 25.3 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਮਿਲੀ ਹੈ। ਜਦਕਿ ਇਸ ਦਾ CNG ਵੇਰੀਐਂਟ ਜ਼ਿਆਦਾ ਮਾਈਲੇਜ ਦਿੰਦਾ ਹੈ।
Renault Kwid
ਸੂਚੀ ਵਿੱਚ ਤੀਜੀ ਅਤੇ ਆਖਰੀ ਕਾਰ ਰੇਨੋ ਕਵਿਡ ਹੈ। ਇਹ ਕਾਰ ਘੱਟ ਬਜਟ ਵਾਲੀਆਂ ਕਾਰਾਂ 'ਚ ਵੀ ਬਿਹਤਰ ਵਿਕਲਪ ਹੈ। Kwid ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 4 ਲੱਖ 70 ਹਜ਼ਾਰ ਰੁਪਏ ਹੈ। ਇਸ ਕਾਰ 'ਚ ਤੁਹਾਨੂੰ ਕਈ ਫੀਚਰਸ ਦੇ ਨਾਲ ਚੰਗੀ ਮਾਈਲੇਜ ਮਿਲਦੀ ਹੈ। ਕਵਿਡ ਦੀ ਮਾਈਲੇਜ 22 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੈ।