Maruti Suzuki ਨੂੰ ਵੱਡਾ ਝਟਕਾ, ਜਨਵਰੀ 'ਚ ਘਟੀ ਕਾਰਾਂ ਦੀ ਸੇਲ
ਮਾਰੂਤੀ ਸੁਜ਼ੂਕੀ ਨੇ ਨਵੇਂ ਸਾਲ 'ਤੇ ਆਪਣੀਆਂ ਕਈ ਕਾਰਾਂ ਦੀ ਕੀਮਤ ਵਧਾਉਣ ਦਾ ਐਲਾਨ ਕਰਕੇ ਗਾਹਕਾਂ ਨੂੰ 'ਝਟਕਾ' ਦਿੱਤਾ ਸੀ ਤੇ ਹੁਣ ਕੰਪਨੀ ਨੂੰ ਝਟਕਾ ਲੱਗਾ ਹੈ। ਦਰਅਸਲ, ਕੰਪਨੀ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ।
Maruti Suzuki Sales In January: ਮਾਰੂਤੀ ਸੁਜ਼ੂਕੀ ਨੇ ਨਵੇਂ ਸਾਲ 'ਤੇ ਆਪਣੀਆਂ ਕਈ ਕਾਰਾਂ ਦੀ ਕੀਮਤ ਵਧਾਉਣ ਦਾ ਐਲਾਨ ਕਰਕੇ ਗਾਹਕਾਂ ਨੂੰ 'ਝਟਕਾ' ਦਿੱਤਾ ਸੀ ਤੇ ਹੁਣ ਕੰਪਨੀ ਨੂੰ ਝਟਕਾ ਲੱਗਾ ਹੈ। ਦਰਅਸਲ, ਕੰਪਨੀ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਮਾਰੂਤੀ ਸੁਜ਼ੂਕੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਨਵਰੀ 'ਚ ਉਸ ਦੀ ਵਿਕਰੀ 'ਚ ਕਮੀ ਆਈ ਹੈ। ਕੰਪਨੀ ਨੇ ਜਨਵਰੀ ਵਿੱਚ ਕੁੱਲ 1,54,379 ਕਾਰਾਂ ਵੇਚੀਆਂ, ਜੋ ਜਨਵਰੀ 2021 ਵਿੱਚ ਵੇਚੀਆਂ ਗਈਆਂ 160,752 ਕਾਰਾਂ ਤੋਂ ਘੱਟ ਹਨ।
ਹਾਲਾਂਕਿ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵਿਕਰੀ ਵਿੱਚ ਗਿਰਾਵਟ ਸਪਲਾਈ ਚੇਨ ਵਿੱਚ ਸਮੱਸਿਆਵਾਂ ਦੇ ਕਾਰਨ ਹੈ। ਤੁਹਾਨੂੰ ਦੱਸ ਦੇਈਏ ਕਿ ਕਾਰ ਨਿਰਮਾਤਾ ਸੈਮੀਕੰਡਕਟਰ ਚਿੱਪ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਜ਼ਿਆਦਾਤਰ ਆਟੋ ਕੰਪਨੀਆਂ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਜਿਹੇ 'ਚ ਪਿਛਲੇ ਮਹੀਨੇ ਮਾਰੂਤੀ ਸੁਜ਼ੂਕੀ ਦੀ ਕੁੱਲ ਘਰੇਲੂ ਵਿਕਰੀ 132,461 ਯੂਨਿਟ ਰਹੀ ਹੈ। ਇਸ ਦੇ ਨਾਲ ਹੀ, ਕੰਪਨੀ ਨੇ 17,937 ਯੂਨਿਟਾਂ ਦਾ ਨਿਰਯਾਤ ਕਰਦੇ ਹੋਏ OEM ਨੂੰ 3,981 ਯੂਨਿਟ ਵੇਚੇ ਹਨ।
ਘਰੇਲੂ ਬਾਜ਼ਾਰ ਵਿੱਚ ਕਾਰਾਂ ਵੇਚਣ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਸ਼ਿਪਿੰਗ ਤੋਂ ਇਲਾਵਾ, ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀ ਟੋਇਟਾ ਨਾਲ ਇੱਕ ਗਲੋਬਲ ਸਾਂਝੇਦਾਰੀ ਵੀ ਹੈ, ਜਿਸ ਦੇ ਤਹਿਤ ਮਾਰੂਤੀ ਸੁਜ਼ੂਕੀ ਆਪਣੀ ਬਲੇਨੋ ਅਤੇ ਵਿਟਾਰਾ ਬ੍ਰੇਜ਼ਾ ਟੋਇਟਾ ਕਿਰਲੋਸਕਰ ਮੋਟਰਜ਼ ਨੂੰ ਵੇਚਦੀ ਹੈ। ਇਸ ਵਿਕਰੀ ਵਿੱਚ ਵੀ ਗਿਰਾਵਟ ਆਈ ਹੈ। ਮਾਰੂਤੀ ਸੁਜ਼ੂਕੀ ਨੇ ਪਿਛਲੇ ਮਹੀਨੇ ਟੋਇਟਾ ਨੂੰ ਬਲੇਨੋ ਅਤੇ ਵਿਟਾਰਾ ਬ੍ਰੇਜ਼ਾ ਦੀਆਂ ਕੁੱਲ 3,981 ਇਕਾਈਆਂ ਵੇਚੀਆਂ ਹਨ ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ 5,703 ਇਕਾਈਆਂ ਵੇਚੀਆਂ ਗਈਆਂ ਸਨ।
ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਇਸ ਸਾਲ ਕਈ ਨਵੀਆਂ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਇਨ੍ਹਾਂ ਵਿੱਚ ਨਵੀਂ 2022 ਮਾਰੂਤੀ ਸੁਜ਼ੂਕੀ ਬਲੇਨੋ ਵੀ ਸ਼ਾਮਲ ਹੋਵੇਗੀ। ਨਵੇਂ ਮਾਡਲ ਦੀ ਬਲੇਨੋ ਦੀ ਗੱਲ ਕਰੀਏ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ ਇਸ ਮਹੀਨੇ ਲਾਂਚ ਹੋ ਸਕਦੀ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੀ ਵਿਕਰੀ ਫਿਰ ਤੋਂ ਵਧੇਗੀ। ਹਾਲਾਂਕਿ, ਨਵੀਂ ਬਲੇਨੋ ਨੂੰ ਮਾਰਕੀਟ ਵਿੱਚ ਹੁੰਡਈ i20 (Hyunda i20), Toyota Glanza (Toyota Glanza), Tata Altroz (Tata Altroz) ਵਰਗੀਆਂ ਕਾਰਾਂ ਨਾਲ ਵੀ ਮੁਕਾਬਲਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















