ਪੜਚੋਲ ਕਰੋ
Advertisement
ਭਾਰਤ 'ਚ ਲਾਂਚ ਹੋਈ BMW S 1000 XR, ਜਾਣੋ ਬਾਈਕ ਦੀਆਂ ਖੂਬੀਆਂ ਤੇ ਕੀਮਤ
ਜਰਮਨੀ ਦੀ BMW ਵਿਸ਼ਵ ਦੇ ਸਭ ਤੋਂ ਵੱਡੇ ਵਾਹਨ ਨਿਰਮਾਤਾਵਾਂ ਵਿੱਚੋਂ ਇੱਕ ਹੈ। ਆਪਣੀਆਂ ਸਪੋਰਟਸ ਬਾਈਕ ਲਈ ਊਨੀ ਹੀ ਮਸ਼ਹੂਰ ਹੈ ਜਿੰਨਾ ਕਿ ਇਸ ਦੀਆਂ ਲਗਜ਼ਰੀ ਅਤੇ ਸਪੋਰਟਸ ਕਾਰਾਂ ਲਈ ਹੈ।
ਜਰਮਨੀ ਦੀ BMW ਵਿਸ਼ਵ ਦੇ ਸਭ ਤੋਂ ਵੱਡੇ ਵਾਹਨ ਨਿਰਮਾਤਾਵਾਂ ਵਿੱਚੋਂ ਇੱਕ ਹੈ। ਆਪਣੀਆਂ ਸਪੋਰਟਸ ਬਾਈਕ ਲਈ ਊਨੀ ਹੀ ਮਸ਼ਹੂਰ ਹੈ ਜਿੰਨਾ ਕਿ ਇਸ ਦੀਆਂ ਲਗਜ਼ਰੀ ਅਤੇ ਸਪੋਰਟਸ ਕਾਰਾਂ ਲਈ ਹੈ। ਕੰਪਨੀ ਦੀ ਮੋਟਰ ਸਾਈਕਲ ਯੂਨਿਟ ਬੀਐਮਡਬਲਯੂ ਮੋਟਰੈਡ ਵੀ ਭਾਰਤ 'ਚ ਸਪੋਰਟਸ ਬਾਈਕ ਹਿੱਸੇ 'ਚ ਆਪਣੀ ਜਗ੍ਹਾ ਸੀਮਿੰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਇਸ ਨੇ ਦੇਸ਼ 'ਚ ਆਪਣਾ ਨਵਾਂ ਮਾਡਲ BMW S 1000 XR ਲਾਂਚ ਕਰ ਦਿੱਤਾ ਹੈ।
ਐਫਟੀ ਡਿਸਪਲੇਅ, ਕਰੂਜ਼ ਕੰਟਰੋਲ, ਏਬੀਐਸ ਵਰਗੇ ਫ਼ੀਚਰ:
ਇਸ ਵਿੱਚ ਇੱਕ ਬਹੁਤ ਹੀ ਵਿਸ਼ੇਸ਼ 6.5-ਇੰਚ ਰੰਗ ਡਿਸਪਲੇਅ ਵੀ ਹੈ, ਜੋ ਸਿਰਫ ਗਤੀ ਜਾਂ ਆਰਪੀਐਮ ਦੇ ਡਿਜੀਟਲ ਮੀਟਰ ਤੱਕ ਸੀਮਿਤ ਨਹੀਂ ਹੈ, ਬਲਕਿ BMW ਐਪ ਨਾਲ ਵੀ ਜੁੜਦਾ ਹੈ ਅਤੇ ਨੈਵੀਗੇਸ਼ਨ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਬਾਈਕ ਵਿੱਚ ਪਾਏ 4 ਰਾਈਡਿੰਗ ਮੋਡਜ ਬਾਰੇ ਵੀ ਜਾਣਕਾਰੀ ਇਸ ਡਿਸਪਲੇ ਵਿੱਚ ਦਿਖਦੀ ਹੈ।
ਇਨ੍ਹਾਂ ਤੋਂ ਇਲਾਵਾ ਬਾਈਕ 'ਚ ਐਂਟੀ-ਲੌਕ ਬ੍ਰੇਕਿੰਗ ਸਿਸਟਮ, ਵ੍ਹੀਲੀ ਕੰਟਰੋਲ, ਕਰੂਜ਼ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਵੀ ਹਨ, ਜੋ ਖੇਡ ਪ੍ਰੇਮੀ ਦੇ ਨਾਲ-ਨਾਲ ਬਾਈਕ ਚਲਾਉਣ ਵਾਲੇ ਜੋ ਲੰਬੇ ਸੈਰ ਲੈਂਦੇ ਹਨ, ਇਸ ਨੂੰ ਪਸੰਦ ਕਰਨਗੇ।
ਕਿਤੇ ਤੁਹਾਡੀ ਕਾਰ 'ਚ ਵੀ ਤਾਂ ਨਹੀਂ ਇਹ ਨੁਕਸ? ਮਾਰੂਤੀ ਸੁਜ਼ੂਕੀ ਨੇ ਵਾਪਸ ਮੰਗਵਾਈਆਂ 1.34 ਲੱਖ ਕਾਰਾਂ
BMW ਦੀ ਭਾਰਤ ਦੀ ਸਭ ਤੋਂ ਮਹਿੰਗੀ ਬਾਈਕ:
ਭਾਰਤ 'ਚ ਇਸ ਬਾਈਕ ਦੀ ਸ਼ੁਰੂਆਤੀ ਕੀਮਤ 20.90 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਦੇ ਨਾਲ ਇਹ ਭਾਰਤ 'ਚ ਕੰਪਨੀ ਦੀ ਸਭ ਤੋਂ ਮਹਿੰਗੀ ਮੋਟਰਸਾਈਕਲ ਵੀ ਬਣ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement