ਤੁਸੀਂ ਵੀ ਆਪਣੇ ਆਪ ਨੂੰ ਮੰਨਦੇ ਘੈਂਟ ਡਰਾਈਵਰ! ਦੇਸ਼ ਦੀਆਂ ਇਨ੍ਹਾਂ ਸੜਕਾਂ 'ਤੇ ਗੱਡੀ ਚਲਾਉਂਦੇ ਸੁੱਕ ਜਾਂਦਾ ਸਾਹ, ਹਰ ਪਲ ਮੌਤ ਦਾ ਪਹਿਰਾ
ਕਈ ਲੋਕ ਗੱਡੀ ਚਲਾਉਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਉਹ ਲੌਂਗ ਡਰਾਈਵ 'ਤੇ ਜਾਣਾ ਪਸੰਦ ਕਰਦੇ ਹਨ। ਇਸੇ ਲਈ ਅਜਿਹੇ ਲੋਕ ਅਕਸਰ ਮੌਕਾ ਮਿਲਦੇ ਹੀ ਟੂਰ 'ਤੇ ਚਲੇ ਜਾਂਦੇ ਹਨ।
Deadliest Roads In India: ਕਈ ਲੋਕ ਗੱਡੀ ਚਲਾਉਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਉਹ ਲੌਂਗ ਡਰਾਈਵ 'ਤੇ ਜਾਣਾ ਪਸੰਦ ਕਰਦੇ ਹਨ। ਇਸੇ ਲਈ ਅਜਿਹੇ ਲੋਕ ਅਕਸਰ ਮੌਕਾ ਮਿਲਦੇ ਹੀ ਟੂਰ 'ਤੇ ਚਲੇ ਜਾਂਦੇ ਹਨ। ਕਈਆਂ ਨੂੰ ਤਾਂ ਐਡਵੈਂਚਰ ਵੀ ਕਾਫੀ ਪਸੰਦ ਹੁੰਦਾ ਹੈ। ਅਜਿਹੇ ਐਡਵੈਂਚਰ ਪਸੰਦ ਲੋਕਾਂ ਲਈ ਭਾਰਤ ਦੀਆਂ ਕੁਝ ਸੜਕਾਂ ਵੱਡਾ ਚੈਲੰਜ ਹਨ।
ਦਰਅਸਲ ਭਾਵੇਂ ਤੁਸੀਂ ਘੈਂਟ ਡਰਾਈਵਰ ਹੋ ਤੇ ਤੁਹਾਨੂੰ ਲੰਬੇ ਸਮੇਂ ਤੱਕ ਖਤਰਨਾਕ ਸੜਕਾਂ 'ਤੇ ਗੱਡੀ ਚਲਾਉਣ ਦਾ ਤਜਰਬਾ ਵੀ ਹੈ ਪਰ ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਕੁਝ ਅਜਿਹੀਆਂ ਸੜਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਗੱਡੀ ਚਲਾਉਂਦੇ ਸਮੇਂ ਇੱਕ ਚੰਗੇ ਡਰਾਈਵਰ ਦਾ ਗਲਾ ਜ਼ਰੂਰ ਸੁਕਦਾ ਹੈ। ਇਹ ਸੜਕਾਂ ਇੰਨੀਆਂ ਖ਼ਤਰਨਾਕ ਹਨ ਕਿ ਇਨ੍ਹਾਂ 'ਤੇ ਚੱਲਦੇ ਸਮੇਂ ਗਲਤੀ ਦੀ ਕੋਈ ਗੁੰਜਾਇਸ਼ ਨਹੀਂ, ਕਿਉਂਕਿ ਇੱਕ ਛੋਟੀ ਜਿਹੀ ਗਲਤੀ ਵੀ ਤੁਹਾਡੀ ਜਾਨ ਲੈ ਸਕਦੀ ਹੈ।
ਜੋਜੀ ਲਾ ਪਾਸ, ਜੰਮੂ ਤੇ ਕਸ਼ਮੀਰ
ਜੋਜੀ ਲਾ ਪਾਸ ਜੰਮੂ ਤੇ ਕਸ਼ਮੀਰ ਵਿੱਚ ਸ਼੍ਰੀਨਗਰ ਤੇ ਲੇਹ ਦੇ ਵਿਚਕਾਰ ਇੱਕ ਮਹੱਤਵਪੂਰਨ ਸੜਕ ਹੈ। ਕਰੀਬ 11,575 ਫੁੱਟ ਦੀ ਉਚਾਈ 'ਤੇ ਸਥਿਤ ਇਸ ਸੜਕ ਨੂੰ ਖਰਾਬ ਮੌਸਮ ਕਾਰਨ ਖਤਰਨਾਕ ਸੜਕਾਂ 'ਚੋਂ ਇੱਕ ਮੰਨਿਆ ਜਾਂਦਾ ਹੈ।
ਰੋਹਤਾਂਗ ਪਾਸ, ਹਿਮਾਚਲ ਪ੍ਰਦੇਸ਼
ਰੋਹਤਾਂਗ ਪਾਸ ਹਿਮਾਚਲ ਪ੍ਰਦੇਸ਼ ਰਾਜ ਦੀ ਇੱਕ ਸੜਕ ਹੈ ਜੋ ਕੁੱਲੂ ਘਾਟੀ ਨੂੰ ਲਾਹੌਲ ਤੇ ਸਪਿਤੀ ਘਾਟੀਆਂ ਨਾਲ ਜੋੜਦੀ ਹੈ। ਇਹ ਪਹਾੜੀ ਦਰਾ ਬਹੁਤ ਉੱਚਾਈ 'ਤੇ ਹੈ ਤੇ ਭਾਰੀ ਬਰਫ਼ਬਾਰੀਚ ਚਟਾਨਾਂ ਖਿਸਕਣ ਤੇ ਅਚਾਨਕ ਖ਼ਰਾਬ ਮੌਸਮ ਕਾਰਨ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ। ਇੱਥੇ ਗੱਡੀ ਚਲਾਉਣਾ ਬੇਹੱਦ ਖ਼ਤਰਨਾਕ ਹੈ, ਕਿਉਂਕਿ ਇੱਥੇ ਜ਼ਮੀਨ ਖਿਸਕਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
ਐਨਐਚ- 5
NH-5 ਨੂੰ ਗ੍ਰੈਂਡ ਟਰੰਕ ਰੋਡ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਦੇਸ਼ ਦੇ ਸਭ ਤੋਂ ਪੁਰਾਣੇ ਤੇ ਲੰਬੇ ਹਾਈਵੇਅ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੀ ਲੰਬਾਈ 2,500 ਕਿਲੋਮੀਟਰ ਤੋਂ ਵੱਧ ਹੈ। ਇਹ ਦੇਸ਼ ਦੀਆਂ ਸਭ ਤੋਂ ਖਤਰਨਾਕ ਸੜਕਾਂ ਵਿੱਚੋਂ ਇੱਕ ਹੈ।
ਖਾਰਦੁੰਗ ਲਾ ਪਾਸ, ਲੇਹ ਲੱਦਾਖ
ਖਾਰਦੁੰਗ ਲਾ ਪਾਸ ਨੂੰ ਦੁਨੀਆ ਦੀ ਸਭ ਤੋਂ ਉੱਚੀ ਮੋਟਰ ਸੜਕ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਸਮੁੰਦਰ ਤਲ ਤੋਂ 5,602 ਮੀਟਰ ਉੱਚੀ ਹੈ। ਇਹ ਸੜਕ ਸਰਦੀਆਂ ਦੇ ਮਹੀਨਿਆਂ ਦੌਰਾਨ ਬਰਫ਼ ਨਾਲ ਢੱਕੀ ਰਹਿੰਦੀ ਹੈ। ਇਸ ਤੰਗ ਸੜਕ 'ਤੇ ਕਾਰਾਂ ਤੇ ਮੋਟਰਸਾਈਕਲਾਂ ਦੇ ਲੰਘਣ ਲਈ ਵਿਸ਼ੇਸ਼ ਸਮਾਂ ਦਿੱਤਾ ਗਿਆ ਹੈ।
ਨਾਥੁਲਾ ਪਾਸ, ਸਿੱਕਮ
ਇਹ ਸੜਕ ਇੰਨੀ ਟੇਢੀ-ਮੇਢੀ ਹੈ ਕਿ ਡਰਾਈਵਰ ਵੀ ਥੱਕ ਜਾਂਦਾ ਹੈ। ਜੇਕਰ ਤੁਹਾਨੂੰ ਮੋਸ਼ਨ ਸਿਕਨੇਸ ਹੈ ਤਾਂ ਇਹ ਰੂਟ ਤੁਹਾਡੇ ਲਈ ਨਹੀਂ ਹੈ ਕਿਉਂਕਿ ਇਹ ਰੂਟ ਕਿਸੇ ਰੋਲਰਕੋਸਟਰ ਤੋਂ ਘੱਟ ਨਹੀਂ। ਜ਼ਮੀਨ ਖਿਸਕਣ ਤੇ ਬਰਫਬਾਰੀ ਕਾਰਨ ਇਹ ਦੇਸ਼ ਦੀਆਂ ਖਤਰਨਾਕ ਸੜਕਾਂ ਵਿੱਚੋਂ ਇੱਕ ਹੈ।