Bugatti La Voiture Noire ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ
Bugatti La Voiture Noire ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਹੈ ਜਿਸ ਦੀ ਕੀਮਤ 75 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਹਾਲ ਹੀ 'ਚ ਇਹ ਕਾਰ ਪੁਰਤਗਾਲ ਦੇ ਮਸ਼ਹੂਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਹੈ।
ਨਵੀਂ ਦਿੱਲੀ: Bugatti La Voiture Noire ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਹੈ। ਇਸ ਦੀ ਸ਼ਾਨਦਾਰ ਲੁੱਕ ਤੇ ਦਮਦਾਰ ਇੰਜਨ ਵਾਲੀ ਕਾਰ ਦੀ ਕੀਮਤ 8.5 ਮਿਲੀਅਨ ਯੂਰੋ ਯਾਨੀ ਤਕਰੀਬਨ 75 ਕਰੋੜ ਰੁਪਏ ਹੈ। ਇਸ ਦੀਆਂ ਖੂਬੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਇਸ ਕਾਰ ਦੀ ਸਪੀਡ 380 ਕਿਮੀ ਪ੍ਰਤੀ ਘੰਟਾ ਹੈ। ਹੁਣ ਤਕ ਇਸ ਦੀਆਂ ਮਹਿਜ਼ 10 ਯੂਨਿਟਸ ਹੀ ਬਣਾਈਆਂ ਗਈਆਂ ਹਨ।
ਦਮਦਾਰ ਇੰਜਣ: ਬੁਗਾਟੀ ਨੇ ਇਸ ਕਾਰ ਵਿੱਚ ਬੁਗਾਟੀ Chiron ਦੇ ਇੰਜਣ ਦਾ ਹੀ ਇਸਤੇਮਾਲ ਕੀਤਾ ਹੈ। ਇਸ ਕਾਰ ਦਾ ਵ੍ਹੀਲਬੇਸ ਥੋੜ੍ਹਾ ਲੰਮਾ ਹੈ, ਜੋ ਕਾਰ ਦੇ ਅੰਦਰ ਵਧੀਆ ਸਪੇਸ ਦਿੰਦਾ ਹੈ। ਬੁਗਾਟੀ ਲਾ Voiture Noire ਵਿੱਚ ਕੰਪਨੀ ਨੇ 6 ਐਕਜ਼ੌਸਟ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਇਸ 'ਚ 7 ਸਪੀਡ ਡਿਊਲ ਕਲੱਚ ਟਰਾਂਸਮਿਸ਼ਨ ਗਿਅਰਬਾਕਸ ਵੀ ਦਿੱਤਾ ਗਿਆ ਹੈ।
ਕਾਰ ਦੀ ਸਪੀਡ: ਇਸ 'ਚ ਕੰਪਨੀ ਨੇ 8 ਲੀਟਰ ਸਮਰੱਥਾ ਵਾਲਾ 16 ਸਿਲੰਡਰ ਪੈਟਰੋਲ ਇੰਜਨ ਦਿੱਤਾ ਹੈ, ਜੋ 1,103 kW/1,500 PS ਦੀ 1,600nm ਪਾਵਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦੀ ਸਪੀਡ ਵੀ ਇਸ ਦੀ ਖਾਸੀਅਤ ਹੈ। ਇਸ ਦੀ ਟੌਪ ਸਪੀਡ 380 ਕਿਮੀ/ਘੰਟਾ ਹੈ ਤੇ ਸਿਰਫ 2.4 ਸਕਿੰਟ ਵਿੱਚ ਇਹ ਕਾਰ 0-60 ਕਿਮੀ/ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਕਾਰ 'ਚ ਕਾਰਬਨ ਫਾਈਬਰ ਪੈਨਲਸ ਤੇ ਕਾਰ ਦੇ ਪਿੱਛਲੇ ਹਿੱਸੇ 'ਚ ਪੂਰੇ ਬੈਕ ਨੂੰ ਕਵਰ ਕਰਦੇ ਹੋਏ ਐਲਈਡੀ ਲਾਈਟਸ ਦਿੱਤੀਆਂ ਗਈਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤਕ ਦੀ ਸਭ ਤੋਂ ਕੰਫਰਟੇਬਲ ਕਾਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin