ਪੜਚੋਲ ਕਰੋ
Advertisement
ਭਿਆਨਕ ਗਰਮੀ 'ਚ ਵੀ ਕਾਰ ਰਹੇਗੀ ਬਿੱਲਕੁਲ ਠੰਢੀ, ਏਸੀ ਕੇਰਗਾ ਪੂਰਾ ਕੰਮ, ਸਿਰਫ਼ ਅਪਣਾਓ ਇਹ ਟਿਪਸ
ਗਰਮੀਆਂ ਦੇ ਮੌਸਮ 'ਚ ਜੇਕਰ ਕਾਰ ਦਾ ਏਸੀ ਕੰਮ ਕਰਨਾ ਬੰਦ ਕਰ ਦੇਵੇ ਤਾਂ ਕਾਰ 'ਚ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਕਾਰ ਦੇ ਅੰਦਰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਜੋ ਕਿਸੇ ਵੀ ਵਿਅਕਤੀ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ।
Car AC in winter: ਗਰਮੀਆਂ ਦੇ ਮੌਸਮ 'ਚ ਜੇਕਰ ਕਾਰ ਦਾ ਏਸੀ ਕੰਮ ਕਰਨਾ ਬੰਦ ਕਰ ਦੇਵੇ ਹੈ ਤਾਂ ਕਾਰ 'ਚ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਕਾਰ ਦੇ ਅੰਦਰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਜੋ ਕਿਸੇ ਵੀ ਵਿਅਕਤੀ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੀ ਕਾਰ ਦੇ ਏਸੀ ਤੋਂ ਵਧੀਆ ਕੂਲਿੰਗ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਤਿੰਨ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਕਾਰ ਦੇ ਏਸੀ ਤੋਂ ਇਸ ਦੀ ਸਮਰੱਥਾ ਦੇ ਹਿਸਾਬ ਨਾਲ ਵਧੀਆ ਕੂਲਿੰਗ ਪ੍ਰਾਪਤ ਕਰ ਸਕਦੇ ਹੋ।
ਏਸੀ ਫਿਲਟਰ ਬਦਲੋ
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਤਿੰਨ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਕਾਰ ਦੇ ਏਸੀ ਤੋਂ ਇਸ ਦੀ ਸਮਰੱਥਾ ਦੇ ਹਿਸਾਬ ਨਾਲ ਵਧੀਆ ਕੂਲਿੰਗ ਪ੍ਰਾਪਤ ਕਰ ਸਕਦੇ ਹੋ।
ਏਸੀ ਫਿਲਟਰ ਬਦਲੋ
ਤੁਹਾਨੂੰ ਗਰਮੀਆਂ ਦੀ ਸ਼ੁਰੂਆਤ 'ਚ ਹੀ AC ਫਿਲਟਰ ਬਦਲ ਲੈਣਾ ਚਾਹੀਦਾ ਹੈ। ਦਰਅਸਲ, ਜਦੋਂ ਪੂਰੇ ਗਰਮੀ ਦੇ ਮੌਸਮ 'ਚ ਕਾਰ ਦੇ ਏਸੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਏਸੀ ਫਿਲਟਰ ਗੰਦਾ ਹੋ ਜਾਂਦਾ ਹੈ ਤੇ ਗੰਦਾ ਏਸੀ ਫਿਲਟਰ ਠੰਢਾ ਹੋਣ 'ਚ ਸਮੱਸਿਆ ਪੈਦਾ ਕਰਦਾ ਹੈ। ਗੰਦਾ ਏਸੀ ਫਿਲਟਰ ਕਾਰ ਨੂੰ ਘੱਟ ਠੰਢਾ ਕਰਦਾ ਹੈ। ਅਜਿਹੀ ਸਥਿਤੀ 'ਚ ਵਧੀਆ ਕੂਲਿੰਗ ਲਈ ਏਸੀ ਫਿਲਟਰ ਨੂੰ ਬਦਲੋ। ਇਹ ਬਹੁਤ ਮਹੱਤਵਪੂਰਨ ਹੈ।
ਹੌਲੀ ਸਪੀਡ 'ਤੇ ਏਸੀ ਨੂੰ ਚਾਲੂ ਕਰੋ
ਕਾਰ ਨੂੰ ਚਾਲੂ ਕਰਦੇ ਹੀ ਏਸੀ ਨੂੰ ਤੇਜ਼ ਰਫ਼ਤਾਰ 'ਤੇ ਨਾ ਚਲਾਓ। AC ਨੂੰ ਘੱਟ ਤੋਂ ਘੱਟ ਸਪੀਡ ਨਾਲ ਚਾਲੂ ਕਰਨਾ ਚਾਹੀਦਾ ਹੈ। AC ਘੱਟ ਸਪੀਡ 'ਤੇ ਬਿਹਤਰ ਕੂਲਿੰਗ ਕਰਦਾ ਹੈ। ਦਰਅਸਲ, ਤੇਜ਼ ਰਫਤਾਰ 'ਤੇ ਏਸੀ ਚਲਾਉਣ 'ਤੇ ਇਹ ਕਾਰ ਦੇ ਕੈਬਿਨ ਤੋਂ ਹਵਾ ਲੈਣਾ ਸ਼ੁਰੂ ਕਰ ਦਿੰਦਾ ਹੈ, ਜੋ ਬਾਹਰ ਦੀ ਹਵਾ ਨਾਲੋਂ ਗਰਮ ਹੁੰਦਾ ਹੈ। ਇਸੇ ਕਰਕੇ ਕੂਲਿੰਗ ਦੇਰ ਨਾਲ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸ਼ੁਰੂ 'ਚ AC ਨੂੰ ਘੱਟ ਸਪੀਡ 'ਤੇ ਚਲਾਉਣ ਦੀ ਕੋਸ਼ਿਸ਼ ਕਰੋ।
ਰੀਸਰਕੁਲੇਸ਼ਨ ਮੋਡ ਦੀ ਵਰਤੋਂ ਕਰੋ
AC ਨੂੰ ਚਾਲੂ ਕਰਨ ਤੋਂ ਬਾਅਦ ਇੱਕ ਵਾਰ ਕਾਰ ਦਾ ਕੈਬਿਨ ਪੂਰੀ ਤਰ੍ਹਾਂ ਠੰਢਾ ਹੋ ਜਾਣ 'ਤੇ, ਰੀਸਰਕੁਲੇਸ਼ਨ ਮੋਡ 'ਤੇ ਸ਼ਿਫਟ ਕਰਨ ਨਾਲ ਇਹ ਬਾਹਰਲੀ ਹਵਾ ਦੀ ਵਰਤੋਂ ਕਰਨਾ ਬੰਦ ਕਰ ਦੇਵੇਗਾ ਅਤੇ ਕਾਰ ਦੇ ਕੈਬਿਨ ਦੇ ਅੰਦਰ ਠੰਢੀ ਹਵਾ ਦੀ ਵਰਤੋਂ ਕਰੇਗਾ, ਜਿਸ ਨਾਲ ਏਸੀ ਕਾਰ ਨੂੰ ਵਧੀਆ ਢੰਗ ਨਾਲ ਠੰਢਾ ਰੱਖਦਾ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement