ਪੜਚੋਲ ਕਰੋ

ਕਾਰ ਦੇ ਵਾਈਪਰ ਦੀ ਵਰਤੋਂ ਕਰਨ ਦਾ ਇਹ ਹੈ ਸਹੀ ਤਰੀਕਾ, ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ

ਵਾਹਨ ਨੂੰ ਧੁੱਪ ਵਿੱਚ ਪਾਰਕ ਕਰਨ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਵਾਈਪਰ ਬਲੇਡ ਦੀ ਰਬੜ ਧੁੱਪ ਵਿੱਚ ਸਖ਼ਤ ਹੋ ਜਾਂਦੀ ਹੈ ਅਤੇ ਠੀਕ ਤਰ੍ਹਾਂ ਕੰਮ ਕੰਮ ਕਰਨ ਦੀ ਬਜਾਏ ਕਾਰ ਦੀ ਵਿੰਡਸ਼ੀਲਡ ਨੂੰ ਰਗੜਨਾ ਸ਼ੁਰੂ ਕਰ ਦਿੰਦੀ ਹੈ।

ਕਾਰ 'ਚ ਮੌਜੂਦ ਸਾਰੇ ਛੋਟੇ-ਵੱਡੇ ਪਾਰਟਸ ਦੀ ਮਹੱਤਤਾ ਬਰਾਬਰ ਹੁੰਦੀ ਹੈ, ਪਰ ਕਈ ਵਾਰ ਅਣਜਾਣੇ 'ਚ ਅਤੇ ਕਈ ਵਾਰ ਜਾਣਬੁੱਝ ਕੇ ਕੀਤੀ ਗਈ ਅਣਗਹਿਲੀ ਕਾਰਨ ਇਹ ਘਟ ਜਾਂਦੇ ਹਨ ਜਾਂ ਖਰਾਬ ਹੋ ਜਾਂਦੇ ਹਨ ਅਤੇ ਤੁਹਾਡਾ ਜੇਬ ਖਰਚ ਵਧ ਜਾਂਦਾ ਹੈ। ਕਾਰ ਦੇ ਬਾਹਰ ਲੱਗੇ ਸ਼ੀਸ਼ੇ 'ਤੇ ਲੱਗਾ ਵਾਈਪਰ ਵੀ ਇੱਕ ਅਜਿਹਾ ਹਿੱਸਾ ਹੈ, ਜਿਸ ਦੀ ਸਹੀ ਦੇਖਭਾਲ ਤਾਂ ਦੂਰ, ਜ਼ਿਆਦਾਤਰ ਲੋਕ ਇਸ ਦੀ ਵਰਤੋਂ ਵੀ ਧਿਆਨ ਨਾਲ ਨਹੀਂ ਕਰਦੇ। ਇਸ ਲਈ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰ ਸਕੋਗੇ।

ਵਾਹਨ ਨੂੰ ਛਾਂ ਵਿੱਚ ਪਾਰਕ ਕਰੋ- ਜੇਕਰ ਤੁਸੀਂ ਆਪਣਾ ਵਾਹਨ ਧੁੱਪ 'ਚ ਪਾਰਕ ਕਰਦੇ ਹੋ ਤਾਂ ਇਸ ਤੋਂ ਜਿੰਨਾ ਸੰਭਵ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਵਾਈਪਰ ਬਲੇਡਾਂ ਦੀ ਰਬੜ ਧੁੱਪ 'ਚ ਸਖ਼ਤ ਹੋ ਜਾਂਦੀ ਹੈ ਅਤੇ ਠੀਕ ਤਰ੍ਹਾਂ ਕੰਮ ਕਰਨ ਦੀ ਬਜਾਏ ਕਾਰ ਦੀ ਵਿੰਡਸ਼ੀਲਡ 'ਤੇ ਰਗੜਨਾ ਸ਼ੁਰੂ ਕਰ ਦਿੰਦੀ ਹੈ। ਇਸ ਲਈ ਆਪਣੀ ਕਾਰ ਨੂੰ ਹਮੇਸ਼ਾ ਛਾਂ ਵਿੱਚ ਪਾਰਕ ਕਰੋ।

ਸਹੀ ਬਲੇਡ ਫਿੱਟ ਕਰਵਾਓ- ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਬਲੇਡ ਫਿੱਟ ਕਰਵਾਉਣ ਲਈ ਕਿਸੇ ਜਗ੍ਹਾ ਜਾਂਦੇ ਹੋ ਅਤੇ ਜੇਕਰ ਤੁਹਾਡੀ ਕਾਰ ਲਈ ਕੋਈ ਬਲੇਡ ਨਹੀਂ ਹੈ, ਤਾਂ ਦੁਕਾਨ ਮਾਲਕ ਤੁਹਾਨੂੰ ਕੋਈ ਹੋਰ ਬਲੇਡ ਦੇ ਦਿੰਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ ਅਤੇ ਕੰਪਨੀ ਦੁਆਰਾ ਸਪਲਾਈ ਕੀਤੇ ਬਲੇਡ ਨੂੰ ਆਪਣੀ ਕਾਰ ਵਿੱਚ ਲਗਾਉਣਾ ਚਾਹੀਦਾ ਹੈ। ਤਾਂ ਕਿ ਵਾਈਪਰ ਠੀਕ ਤਰ੍ਹਾਂ ਕੰਮ ਕਰ ਸਕੇ।

ਹਮੇਸ਼ਾ ਵਾਈਪਰ ਨਾਲ ਪਾਣੀ ਦੇ ਸਪਰੇਅ ਦੀ ਵਰਤੋਂ ਕਰੋ- ਕਈ ਵਾਰ ਵਿੰਡ ਸਕਰੀਨ 'ਤੇ ਧੂੜ ਨੂੰ ਹਟਾਉਣ ਲਈ ਬਿਨਾਂ ਸਪਰੇਅ ਦੇ ਵਾਈਪਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਬਲੇਡ ਦਾ ਰਬੜ ਕੱਟ ਜਾਂਦਾ ਹੈ। ਜਿਸ ਕਾਰਨ ਵਿੰਡਸਕ੍ਰੀਨ ਠੀਕ ਤਰ੍ਹਾਂ ਨਾਲ ਸਾਫ਼ ਹੋਣ ਤੋਂ ਰੁਕ ਜਾਂਦੀ ਹੈ ਅਤੇ ਵਾਈਪਰਾਂ ਦੀ ਵਰਤੋਂ ਕਰਨ 'ਤੇ ਇਸ 'ਤੇ ਖੁਰਕ ਪੈ ਜਾਂਦੀ ਹੈ।

ਲੋੜ ਪੈਣ 'ਤੇ ਹੀ ਵਰਤੋਂ- ਵਾਈਪਰ ਦੀ ਵਰਤੋਂ ਵਾਰ-ਵਾਰ ਨਹੀਂ ਕਰਨੀ ਚਾਹੀਦੀ, ਇਸ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਬਹੁਤ ਜ਼ਿਆਦਾ ਲੋੜ ਹੋਵੇ। ਤਾਂ ਜੋ ਵਾਈਪਰ ਲੰਬੇ ਸਮੇਂ ਤੱਕ ਅਤੇ ਸਹੀ ਢੰਗ ਨਾਲ ਕੰਮ ਕਰ ਸਕੇ। ਵਾਈਪਰਾਂ ਦੀ ਜ਼ਿਆਦਾ ਅਤੇ ਬੇਲੋੜੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: Kapil Sharma Depression: ਕਪਿਲ ਸ਼ਰਮਾ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਆਉਂਦੇ ਸਨ ਆਤਮਹੱਤਿਆ ਦੇ ਖਿਆਲ, ਹੁਣ ਸਭ ਕੁਝ ਖ਼ਤਮ

ਨਰਮ ਕੱਪੜੇ ਦੀ ਜ਼ਿਆਦਾ ਵਰਤੋਂ ਕਰੋ- ਜੇਕਰ ਤੁਸੀਂ ਅਜਿਹੀ ਜਗ੍ਹਾ 'ਤੇ ਆਪਣੀ ਕਾਰ ਨੂੰ ਖੜੀ ਕਰਦੇ ਹੋ। ਜਿੱਥੇ ਵਿੰਡਸ਼ੀਲਡ ਬਹੁਤ ਗੰਦਾ ਹੈ, ਉੱਥੇ ਵਾਰ-ਵਾਰ ਵਾਈਪਰ ਦੀ ਵਰਤੋਂ ਕਰਨ ਦੀ ਬਜਾਏ ਇਸ ਨੂੰ ਸਾਫ਼ ਕਰਨ ਲਈ ਨਰਮ ਕੱਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਵਿੰਡਸ਼ੀਲਡ ਨੂੰ ਵਾਈਪਰਾਂ ਦੇ ਮੁਕਾਬਲੇ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Strange Tradition: ਇਸ ਮੁਲਕ 'ਚ ਜਣੇਪੇ ਦੌਰਾਨ ਔਰਤਾਂ ਦੇ ਚੀਕਣ 'ਤੇ ਪਾਬੰਦੀ, ਅਜੀਬੋ-ਗਰੀਬ ਰਵਾਇਤ

ਟਾਪ ਹੈਡਲਾਈਨ

Cheapest Electric Cars: ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਵਿਧਾਇਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
MLA Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਵਿਧਾਇਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Embed widget