Cars Price Down: ਸਸਤੀ ਹੋ ਸਕਦੀਆਂ ਹਨ Tata Nexon, Hyundai Venue ਵਰਗੀਆਂ ਕਾਰਾਂ, ਇਹ ਹੈ ਵੱਡਾ ਕਾਰਨ
ਜੀਐਸਟੀ ਕੌਂਸਲ ਦੇ ਅਨੁਸਾਰ 1500cc ਦੀ ਇੰਜਣ ਸਮਰੱਥਾ, 170mm ਤੋਂ ਵੱਧ ਦੀ ਗਰਾਊਂਡ ਕਲੀਅਰੈਂਸ ਅਤੇ 4,000mm ਦੀ ਲੰਬਾਈ ਵਾਲੀਆਂ ਕਾਰਾਂ ਨੂੰ SUV ਦੇ ਰੂਪ 'ਚ ਕਲਾਸੀਫਾਈਡ ਕੀਤਾ ਜਾਵੇਗਾ।
GST Tax Rate on SUV: ਕੁਝ ਦਿਨ ਪਹਿਲਾਂ ਹੋਈ GST ਕੌਂਸਲ ਦੀ ਬੈਠਕ 'ਚ ਕਈ ਚੀਜ਼ਾਂ 'ਤੇ GST ਟੈਕਸ ਦਰਾਂ ਨੂੰ ਘਟਾ ਕੇ 5 ਫ਼ੀਸਦੀ ਕਰਨ ਜਾਂ ਖ਼ਤਮ ਕਰਨ ਦੀ ਸਿਫ਼ੀਰਿਸ਼ ਕੀਤੀ ਗਈ ਹੈ। ਇਸ ਮੀਟਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਚੀਜ਼ਾਂ SUV ਕਾਰਾਂ ਲਈ ਵੀ ਵਿਚਾਰੀਆਂ ਗਈਆਂ ਹਨ। ਫਿਲਹਾਲ SUV ਕਾਰਾਂ 'ਤੇ 20 ਤੋਂ 22 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ SUV ਕਾਰਾਂ ਦੀ ਨਵੀਂ ਪਰਿਭਾਸ਼ਾ ਦਿੱਤੀ ਹੈ। ਇਹ ਪਰਿਭਾਸ਼ਾ ਦੇਸ਼ ਦੇ ਸਾਰੇ ਸੂਬਿਆਂ ਲਈ ਇੱਕੋ ਜਿਹੀ ਹੈ। ਇਸ ਦੇ ਤਹਿਤ ਦੇਸ਼ 'ਚ ਉਪਲੱਬਧ ਕਈ ਕਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ 'ਤੇ ਲੱਗਣ ਵਾਲਾ ਟੈਕਸ ਘੱਟ ਕੀਤਾ ਜਾ ਸਕਦਾ ਹੈ।
ਇਹ ਹੈ SUV ਦੀ ਨਵੀਂ ਪਰਿਭਾਸ਼ਾ
ਜੀਐਸਟੀ ਕੌਂਸਲ ਦੇ ਅਨੁਸਾਰ 1500cc ਦੀ ਇੰਜਣ ਸਮਰੱਥਾ, 170mm ਤੋਂ ਵੱਧ ਦੀ ਗਰਾਊਂਡ ਕਲੀਅਰੈਂਸ ਅਤੇ 4,000mm ਦੀ ਲੰਬਾਈ ਵਾਲੀਆਂ ਕਾਰਾਂ ਨੂੰ SUV ਦੇ ਰੂਪ 'ਚ ਕਲਾਸੀਫਾਈਡ ਕੀਤਾ ਜਾਵੇਗਾ। ਇਨ੍ਹਾਂ ਕਾਰਾਂ 'ਤੇ ਲਗਭਗ 50% ਟੈਕਸ ਲੱਗੇਗਾ, ਜਿਸ 'ਚ ਵੈਟ, ਰੋਡ ਟੈਕਸ, ਮੋਟਰ ਵਾਹਨ, ਐਕਸਾਈਜ਼ ਡਿਊਟੀ ਅਤੇ 20-22% ਜੀਐਸਟੀ ਸ਼ਾਮਲ ਹੈ। ਇਸ ਕਾਰਨ ਛੋਟੀ ਜਾਂ ਕੰਪੈਕਟ SUV ਦੀ ਕੀਮਤ ਘੱਟ ਹੋ ਸਕਦੀ ਹੈ। ਇਸ ਨਵੀਂ ਪਰਿਭਾਸ਼ਾ ਦੇ ਤਹਿਤ ਮਾਰੂਤੀ ਬ੍ਰੇਜ਼ਾ, ਮਹਿੰਦਰਾ ਐਕਯੂਵੀ 300, ਕੀਆ ਸੋਨੇਟ, ਟਾਟਾ ਨੈਕਸਨ, ਹੁੰਡਈ ਵੈਨਿਊ ਵਰਗੀਆਂ ਕਾਰਾਂ ਲਈ ਜੀਐਸਟੀ ਡਿਊਟੀ 22% ਤੋਂ ਘਟ ਕੇ 5% ਹੋ ਸਕਦੀ ਹੈ।
ਇਨ੍ਹਾਂ ਕਾਰਾਂ ਦੀ ਘੱਟ ਹੋ ਸਕਦੀ ਹੈ ਕੀਮਤ
ਫਿਲਹਾਲ ਮਾਰੂਤੀ ਬ੍ਰੇਜ਼ਾ ਅਤੇ ਹੁੰਡਈ ਵੈਨਿਊ 'ਚ ਇੰਜਨ, ਲੰਬਾਈ ਅਤੇ ਗਰਾਊਂਡ ਕਲੀਅਰੈਂਸ ਲੜੀਵਾਰ 1462cc, 3,995mm ਅਤੇ 200mm ਅਤੇ 998cc-1493cc, 3995mm ਅਤੇ 190-195mm ਦਾ ਇੰਜਣ, ਲੰਬਾਈ ਅਤੇ ਗਰਾਊਂਡ ਕਲੀਅਰੈਂਸ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਸੋਨੇਟ 'ਚ ਵੀ ਅਜਿਹੇ ਹੀ ਡਾਈਮੈਂਸ਼ਨ ਮਿਲਦੇ ਹਨ। ਟਾਟਾ ਨੈਕਸਨ ਨੂੰ 1199 cc ਤੋਂ 1497 cc ਇੰਜਣ, ਲੰਬਾਈ 3,993mm ਅਤੇ ਗਰਾਊਂਡ ਕਲੀਅਰੈਂਸ 209mm ਮਿਲਦਾ ਹੈ, ਜਦਕਿ ਮਹਿੰਦਰਾ XUV300 ਨੂੰ 1199 ਤੋਂ 1497mm ਇੰਜਣ, 3995 ਲੰਬਾਈ ਅਤੇ 180mm ਗਰਾਊਂਡ ਕਲੀਅਰੈਂਸ ਮਿਲਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।