ਪੁਰਾਣੀਆਂ ਗੱਡੀਆਂ ਬਾਰੇ ਕੇਂਦਰ ਸਰਕਾਰ ਦਾ ਵੱਡਾ ਐਲਾਨ, ਸਕ੍ਰੈਪ ਕਰਾਉਣ 'ਤੇ ਰੋਡ ਟੈਕਸ 'ਚ ਮਿਲੇਗੀ 25 ਫੀਸਦ ਛੋਟ
ਕੇਂਦਰੀ ਮੰਤਰਾਲੇ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਹੈ ਕਿ ਇਹ ਛੋਟ ਟ੍ਰਾਂਸਪੋਰਟੇਸ਼ਨ ਵਾਹਨਾਂ ਲਈ ਅੱਠ ਸਾਲ ਤਕ ਤੇ ਗੈਰ-ਟ੍ਰਾਂਸਪੋਰਟੇਸ਼ਨ ਵਾਹਨਾਂ ਲਈ 15 ਸਾਲ ਤਕ ਦਿੱਤੀ ਜਾਵੇਗੀ।
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਸਕੈਪੇਜ ਪਾਲਿਸੀ ਨੂੰ ਲੈ ਕੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਦਰਅਸਲ ਨਵੀਂ ਰਾਸ਼ਟਰੀ ਆਟੋਮੋਬਾਇਲ ਸਕ੍ਰੈਪੇਜ ਪਾਲਿਸੀ ਤਹਿਤ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਤੋਂ ਬਾਅਦ ਖਰੀਦੇ ਜਾਣ ਵਾਲੇ ਵਾਹਨਾਂ 'ਤੇ 25 ਫੀਸਦ ਤਕ ਦੀ ਛੋਟ ਦਿੱਤੀ ਜਾਵੇਗੀ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਵਹੀਕਲ ਸਕ੍ਰੈਪਿੰਗ ਪਾਲਿਸੀ 'ਚ ਵਾਹਨ ਮਾਲਕਾਂ ਨੂੰ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਾਉਣ ਲਈ ਕਦਮ ਚੁੱਕਿਆ ਜਾ ਰਿਹਾ ਹੈ।
15 ਸਾਲ ਤਕ ਮਿਲੇਗੀ ਛੋਟ
ਕੇਂਦਰੀ ਮੰਤਰਾਲੇ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਹੈ ਕਿ ਇਹ ਛੋਟ ਟ੍ਰਾਂਸਪੋਰਟੇਸ਼ਨ ਵਾਹਨਾਂ ਲਈ ਅੱਠ ਸਾਲ ਤਕ ਤੇ ਗੈਰ-ਟ੍ਰਾਂਸਪੋਰਟੇਸ਼ਨ ਵਾਹਨਾਂ ਲਈ 15 ਸਾਲ ਤਕ ਦਿੱਤੀ ਜਾਵੇਗੀ। ਉੱਥੇ ਹੀ ਪ੍ਰਾਈਵੇਟ ਵਹੀਕਲਸ ਲਈ 25 ਫੀਸਦ ਤਕ ਤੇ ਕਮਰਸ਼ੀਅਲ ਵਹੀਕਲਸ ਲਈ 15 ਫੀਸਦ ਤਕ ਰੋਡ ਟੈਕਸ 'ਚ ਛੋਟ ਦਿੱਤੀ ਜਾਵੇਗੀ।
ਮੰਤਰਾਲੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਇਨ੍ਹਾਂ ਨਵੇਂ ਨਿਯਮਾਂ ਨੂੰ 24ਵਾਂ ਸੋਧ ਨਿਯਮ ਕਿਹਾ ਜਾ ਸਕਦਾ ਹੈ। ਇਹ ਨਿਯਮ ਇਕ ਅਪ੍ਰੈਲ 2022 ਤੋਂ ਲਾਗੂ ਹੋਵੇਗਾ।
ਜਲਦ ਸੂਬਿਆਂ ਨੂੰ ਮਿਲੇਗਾ ਆਦੇਸ਼
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਸ ਨਿਯਮ 'ਚ ਟਰਾਂਸਪੋਰਟੇਸ਼ਨ ਵਾਹਨਾਂ ਨੂੰ ਅੱਠ ਸਾਲ ਬਾਅਦ ਤੇ ਗੈਰ-ਆਵਾਜਾਈ ਵਾਹਨਾਂ ਨੂੰ 15 ਸਾਲ ਬਾਅਦ ਛੋਟ ਨਹੀਂ ਦਿੱਤੀ ਜਾਵੇਗੀ। ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਕੇਂਦਰ ਵੱਲੋਂ ਛੇਤੀ ਹੀ ਸੂਬਾ ਸਰਕਾਰਾਂ ਨੂੰ ਨਵੀਂ ਸਕ੍ਰੈਪੇਜ ਪਾਲਿਸੀ ਤਹਿਤ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਤੋਂ ਬਾਅਦ ਖਰੀਦੇ ਜਾਣ ਵਾਲੇ ਵਾਹਨਾਂ ਲਈ ਰੋਡ ਟੈਕਸ 'ਚ 25 ਫੀਸਦ ਤਕ ਛੋਟ ਦੇਣ ਲਈ ਕਹੇਗਾ।
ਇਹ ਵੀ ਪੜ੍ਹੋ: Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 22,431 ਨਵੇਂ ਕੇਸ, 318 ਨੇ ਤੋੜਿਆ ਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/