ਪੜਚੋਲ ਕਰੋ
Advertisement
ਕੋਰੋਨਾ ਤੋਂ ਨਹੀਂ ਘਬਰਾਏ ਕਿਸਾਨ, ਕਾਰਾਂ ਦੀ ਵਿਕਰੀ ਨੂੰ ਝਟਕਾ, ਟਰੈਕਟਰ ਖੁੱਲ੍ਹ ਕੇ ਵਿਕੇ
ਲੌਕਡਾਊਨ ਦੇ ਬਾਵਜੂਦ ਕਿਸਾਨਾਂ ਨੇ ਟਰੈਕਟਰਾਂ ਦੀ ਇਸ ਕਦਰ ਬੁਕਿੰਗ ਕੀਤੀ ਕਿ ਕੰਪਨੀ ਨੇ ਆਪਣੀ ਸਮਰੱਥਾ ਮੁਤਾਬਕ ਉਤਪਾਦਨ ਦੇ ਬਾਵਜੂਦ ਕਿਸਾਨਾਂ ਨੂੰ ਵੇਟਿੰਗ ‘ਤੇ ਰੱਖਿਆ। ਇਸ ਸਾਲ ਮਈ ਦੇ ਟਰੈਕਟਰਾਂ ਦੀ ਵਿਕਰੀ ਦੇ ਅੰਕੜੇ ਉਤਸ਼ਾਹਜਨਕ ਹੋਣ ਦੇ ਨਾਲ-ਨਾਲ ਸਕੂਨ ਤੇ ਸੰਤੁਸ਼ਟੀਜਨਕ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਸੰਕਟ ਤੇ ਲੌਕਡਾਊਨ ਦੇ ਇਸ ਚੁਣੌਤੀਪੂਰਨ ਦੌਰ ਵਿੱਚ ਪੇਂਡੂ ਬਾਜ਼ਾਰਾਂ ਨੇ ਉਮੀਦ ਦੀ ਕਿਰਨ ਜਗਾਈ ਹੈ। ਟਰੈਕਟਰਾਂ ਦੀ ਵਿਕਰੀ ਦੇ ਅੰਕੜੇ ਬਿਆਨ ਕਰਦੇ ਹਨ ਕਿ ਹੁਣ ਖੇਤੀਬਾੜੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਤਿਆਰ ਹੈ। ਇੱਕ ਪਾਸੇ ਜਿੱਥੇ ਮਾਰੂਤੀ ਸੁਜ਼ੂਕੀ ਤੇ ਹੁੰਡਈ ਮੋਟਰ ਵਰਗੀਆਂ ਕੰਪਨੀਆਂ ਮਈ ‘ਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਵਿੱਚ ਗਾਹਕਾਂ ਨੂੰ ਤਰਸ ਰਹੀਆਂ ਹਨ, ਉੱਥੇ ਹੀ ਪੇਂਡੂ ਬਜ਼ਾਰਾਂ ‘ਚ ਟਰੈਕਟਰਾਂ ਦੀ ਭਾਰੀ ਬੁਕਿੰਗ ਤੇ ਖਰੀਦਦਾਰੀ ਕੀਤੀ ਗਈ।
ਕੁਝ ਕੰਪਨੀਆਂ ਨੇ ਇੱਥੋਂ ਤਕ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਟਰੈਕਟਰ ਦੀ ਸਪੁਰਦਗੀ ਲਈ ਦੋ ਤੋਂ ਤਿੰਨ ਹਫ਼ਤਿਆਂ ਦੇ ਇੰਤਜ਼ਾਰ 'ਤੇ ਰੱਖਣਾ ਪਿਆ। ਸੋਮਵਾਰ ਨੂੰ ਮਈ ਵਾਹਨ ਦੀ ਵਿਕਰੀ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਸੀ ਕਿ ਕਿਸਾਨ ਆਰਥਿਕਤਾ ਦੇ ਨਾਇਕ ਵਜੋਂ ਉਭਰਨ ਵਾਲੇ ਹਨ। ਖੇਤੀਬਾੜੀ ਮਾਹਰ ਇਹ ਵੀ ਕਹਿੰਦੇ ਹਨ ਕਿ ਸਰਕਾਰ ਨੇ ਪਿਛਲੇ ਮਹੀਨੇ ਦੇ ਲੌਕਡਾਊਨ ਦੌਰਾਨ ਵੀ ਕੁਝ ਸ਼ਰਤਾਂ ਨਾਲ ਖੇਤੀਬਾੜੀ ਗਤੀਵਿਧੀਆਂ ਜਾਰੀ ਰੱਖਣ ਦੀ ਇਜ਼ਾਜ਼ਤ ਦੇ ਪੇਂਡੂ ਆਰਥਿਕਤਾ ਨੂੰ ਵੱਡੇ ਸੰਕਟ ਤੋਂ ਬਚਾ ਲਿਆ।
ਇਸ ਹਫਤੇ ਦੇ ਸੋਮਵਾਰ ਨੂੰ ਆਟੋ ਕੰਪਨੀਆਂ ਨੇ ਆਪਣੇ ਮਈ ਵਿਕਰੀ ਦੇ ਅੰਕੜੇ ਜਾਰੀ ਕੀਤੇ। ਇਸ ਵਿੱਚ ਮਹਿੰਦਰਾ ਐਂਡ ਮਹਿੰਦਰਾ ਨੇ ਮਈ ਵਿੱਚ ਘਰੇਲੂ ਮਾਰਕੀਟ ਵਿੱਚ 24,017 ਯੂਨਿਟ ਟਰੈਕਟਰਾਂ ਦੀ ਵਿਕਰੀ ਕਰਕੇ ਬਾਜ਼ਾਰ ਖੋਲ੍ਹਿਆ, ਜਦਕਿ ਐਸਕੋਰਟਸ ਨੇ ਇਸ ਸਮੇਂ ਦੌਰਾਨ 6,454 ਯੂਨਿਟ ਟਰੈਕਟਰਾਂ ਦੀ ਵਿਕਰੀ ਵੀ ਕੀਤੀ।
ਅੰਕੜਿਆਂ ਦੇ ਲਿਹਾਜ਼ ਨਾਲ, ਮਹਿੰਦਰਾ ਟਰੈਕਟਰਾਂ ਦੀ ਘਰੇਲੂ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੋ ਪ੍ਰਤੀਸ਼ਤ ਵੱਧ ਹੈ, ਜਦੋਂਕਿ ਐਸਕੋਰਟਸ ਦੀ ਵਿਕਰੀ ਵੀ ਪਿਛਲੇ ਸਾਲ ਮਈ ਦੇ ਮੁਕਾਬਲੇ ਅੱਧਾ ਫੀਸਦੀ ਘੱਟ ਹੈ। ਸੋਨਾਲੀਕਾ, ਟੈਫੇ, ਜੌਨ ਡੀਅਰ ਤੇ ਫੋਰਡ ਵਰਗੇ ਬ੍ਰਾਂਡ ਵੀ ਮਈ ਵਿੱਚ ਨਿਰਾਸ਼ਾਜਨਕ ਨਹੀਂ ਰਹੇ।
ਇਹ ਅੰਕੜੇ ਦਰਸਾਉਂਦੇ ਹਨ ਕਿ ਦੁਨੀਆ ਭਰ ਦੀਆਂ ਏਜੰਸੀਆਂ ਤੇ ਮਾਹਰ ਆਰਥਿਕਤਾ ਦੀ ਸੁਸਤੀ ਬਾਰੇ ਜੋ ਵੀ ਕਹਿ ਰਹੇ ਹਨ, ਇਹ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਵਲੋਂ ਲਗਪਗ ਅਣਜਾਣ ਹੈ। ਮਹਿੰਦਰਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਟੋ ਉਦਯੋਗ ਤੇ ਆਰਥਿਕਤਾ ਪਿੰਡਾਂ ਵਲ ਵਾਪਸ ਆਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement