Electric Scooter: ਇਸ ਕੰਪਨੀ ਦੇ ਇਲੈਕਟ੍ਰਿਕ ਸਕੂਟਰ ਬਣੇ ਲੋਕਾਂ ਦੀ ਪਹਿਲੀ ਪਸੰਦ, ਧੜਾਧੜ ਹੋ ਰਹੀ ਹੈ ਵਿਕਰੀ
ਨਵੀਂ ਈ-ਵਾਹਨ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਇਲੈਕਟ੍ਰਿਕ ਵਾਹਨਾਂ ਉਤੇ ਸਬਸਿਡੀ ਘਟਾ ਦਿੱਤੀ ਗਈ ਹੈ, ਜਿਸ ਦੇ ਬਾਵਜੂਦ ਇਲੈਕਟ੍ਰਿਕ ਸਕੂਟਰ ਬਾਜ਼ਾਰ ‘ਚ ਲੋਕਾਂ ਦਾ ਉਤਸ਼ਾਹ ਬਰਕਰਾਰ ਹੈ।
Electric Scooter: ਨਵੀਂ ਈ-ਵਾਹਨ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਇਲੈਕਟ੍ਰਿਕ ਵਾਹਨਾਂ ਉਤੇ ਸਬਸਿਡੀ ਘਟਾ ਦਿੱਤੀ ਗਈ ਹੈ, ਜਿਸ ਦੇ ਬਾਵਜੂਦ ਇਲੈਕਟ੍ਰਿਕ ਸਕੂਟਰ ਬਾਜ਼ਾਰ ‘ਚ ਲੋਕਾਂ ਦਾ ਉਤਸ਼ਾਹ ਬਰਕਰਾਰ ਹੈ। Ola ਇਲੈਕਟ੍ਰਿਕ, TVS, Bajaj, Ather ਅਤੇ Hero MotoCorp ਮਈ 2024 ਵਿਚ ਦੇਸ਼ ਵਿਚ ਸਭ ਤੋਂ ਵੱਧ ਵਿਕਣ ਵਾਲੇ ਬ੍ਰਾਂਡ ਸਨ।
ਓਲਾ ਇਲੈਕਟ੍ਰਿਕ ਨੇ ਪਿਛਲੇ ਮਹੀਨੇ ਇਲੈਕਟ੍ਰਿਕ ਸਕੂਟਰਾਂ ਦੇ 37,191 ਯੂਨਿਟ ਵੇਚੇ ਹਨ। ਦੱਸ ਦਈਏ ਕਿ ਮਾਰਚ 2024 ਵਿੱਚ ਕੰਪਨੀ ਨੇ ਸਭ ਤੋਂ ਵੱਧ 53,000 ਯੂਨਿਟਸ ਦੀ ਵਿਕਰੀ ਦਰਜ ਕੀਤੀ ਸੀ। ਓਲਾ ਇਲੈਕਟ੍ਰਿਕ ਤੋਂ ਬਾਅਦ, TVS ਦੂਜੇ ਸਥਾਨ ‘ਤੇ ਸੀ ਜੋ ਆਪਣੇ iQube ਇਲੈਕਟ੍ਰਿਕ ਸਕੂਟਰ ਨੂੰ ਮਾਰਕੀਟ ਵਿੱਚ ਵੇਚ ਰਹੀ ਹੈ।
TVS ਨੇ ਪਿਛਲੇ ਮਹੀਨੇ ਇਲੈਕਟ੍ਰਿਕ ਸਕੂਟਰਾਂ ਦੇ 11,737 ਯੂਨਿਟ ਵੇਚੇ ਹਨ। ਇਲੈਕਟ੍ਰਿਕ ਦੋਪਹੀਆ ਵਾਹਨ ਬਾਜ਼ਾਰ ਵਿੱਚ ਕੰਪਨੀ ਦੀ ਹਿੱਸੇਦਾਰੀ 18.42% ਹੈ ਜਦੋਂ ਕਿ ਓਲਾ ਇਲੈਕਟ੍ਰਿਕ ਦੀ ਹਿੱਸੇਦਾਰੀ 49% ਹੈ। ਬਜਾਜ ਦੀ ਗੱਲ ਕਰੀਏ ਤਾਂ ਕੰਪਨੀ ਆਪਣੇ ਇਲੈਕਟ੍ਰਿਕ ਸਕੂਟਰ ਮਾਡਲ ਚੇਤਕ ਨਾਲ ਬਾਜ਼ਾਰ ‘ਚ ਹੈ। ਬਜਾਜ ਚੇਤਕ ਨੇ ਪਿਛਲੇ ਮਹੀਨੇ 9,189 ਯੂਨਿਟ ਵੇਚੇ ਹਨ ਅਤੇ ਇਸ ਦੇ ਨਾਲ ਕੰਪਨੀ ਨੇ 14.42% ਦੀ ਮਾਰਕੀਟ ਹਿੱਸੇਦਾਰੀ ਦਾ ਦਾਅਵਾ ਕੀਤਾ ਹੈ।
ਬਜਾਜ ਆਟੋ ਚੇਤਕ ਦੇ ਦੋ ਵੇਰੀਐਂਟ - ਅਰਬਨ ਅਤੇ ਪ੍ਰੀਮੀਅਮ ਵੇਚ ਰਿਹਾ ਹੈ, ਜਿਨ੍ਹਾਂ ਦੀ ਮਾਰਕੀਟ ਵਿੱਚ ਭਾਰੀ ਮੰਗ ਹੈ। ਕੰਪਨੀ ਨੇ ਚੇਤਕ ਇਲੈਕਟ੍ਰਿਕ ਸਕੂਟਰ ਦੀ ਡੀਲਰਸ਼ਿਪ ਨੂੰ ਭਾਰਤ ਦੇ 164 ਸ਼ਹਿਰਾਂ ਤੱਕ ਵਧਾ ਦਿੱਤਾ ਹੈ।
ਮਈ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਸਕੂਟਰ ਵੇਚਣ ਵਾਲੀ ਚੌਥੀ ਕੰਪਨੀ ਏਥਰ ਐਨਰਜੀ ਸੀ ਜਿਸ ਨੇ 6,024 ਯੂਨਿਟਾਂ ਦੀ ਵਿਕਰੀ ਦਰਜ ਕੀਤੀ। ਇਸ ਨਾਲ ਐਥਰ ਦਾ ਮਾਰਕੀਟ ਸ਼ੇਅਰ 9.45% ਤੱਕ ਪਹੁੰਚ ਗਿਆ ਹੈ। ਹੀਰੋ ਮੋਟੋਕਾਰਪ ਆਪਣੇ ਵੀਡਾ ਇਲੈਕਟ੍ਰਿਕ ਸਕੂਟਰ ਦੀਆਂ 2,453 ਯੂਨਿਟਾਂ ਦੀ ਵਿਕਰੀ ਨਾਲ ਪੰਜਵੇਂ ਸਥਾਨ ‘ਤੇ ਰਹੀ।
ਕੁੱਲ ਮਿਲਾ ਕੇ, ਮਈ 2024 ਵਿੱਚ ਭਾਰਤ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ 75,500 ਯੂਨਿਟ ਵੇਚੇ ਗਏ ਸਨ। ਇਸ ਵਿੱਚ ਇਲੈਕਟ੍ਰਿਕ ਸਕੂਟਰ ਦੇ ਨਾਲ-ਨਾਲ ਇਲੈਕਟ੍ਰਿਕ ਮੋਟਰਸਾਈਕਲ ਵੀ ਸ਼ਾਮਲ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।