FASTag Rules 'ਚ ਹੋਇਆ ਵੱਡਾ ਬਦਲਾਅ, Toll Plaza 'ਤੇ ਨਹੀਂ ਲੱਗਣਗੀਆਂ ਲੰਬੀਆਂ ਕਤਾਰਾਂ, RBI ਨੇ ਜਾਰੀ ਕੀਤੀਆਂ ਗਾਈਡਲਾਈਨਸ
FASTag Rules Update By RBI: ਭਾਰਤੀ ਰਿਜ਼ਰਵ ਬੈਂਕ ਨੇ ਨਵਾਂ ਫਾਸਟੈਗ ਨਿਯਮ ਲਾਗੂ ਕਰ ਦਿੱਤਾ ਹੈ, ਜਿਸ ਕਾਰਨ ਹੁਣ ਲੋਕਾਂ ਨੂੰ ਆਪਣੇ ਫਾਸਟੈਗ ਖਾਤੇ ਦਾ ਰੀਚਾਰਜ ਨਾ ਕਰਵਾਉਣ 'ਤੇ ਵੀ ਟੋਲ ਪਲਾਜ਼ਾ 'ਤੇ ਲਾਈਨ 'ਚ ਨਹੀਂ ਖੜ੍ਹਾ ਹੋਣਾ ਪਵੇਗਾ।
New FASTag Rules: ਫਾਸਟੈਗ ਨਿਯਮਾਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਲੋਕਾਂ ਦੀ ਸਹੂਲਤ ਲਈ ਭਾਰਤੀ ਰਿਜ਼ਰਵ ਬੈਂਕ ਨੇ ਫਾਸਟੈਗ ਅਕਾਊਂਟ ਨੂੰ E-Maintained Framework ਨਾਲ ਜੋੜ ਦਿੱਤਾ ਹੈ। ਇਸ ਨਾਲ ਹੁਣ ਲੋਕਾਂ ਨੂੰ ਫਾਸਟੈਗ ਅਕਾਊਂਟ 'ਚ ਪੈਸੇ ਖਤਮ ਹੋਣ 'ਤੇ ਵੀ ਲਾਈਨ 'ਚ ਖੜ੍ਹਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਫਾਸਟੈਗ ਖਾਤੇ 'ਚ ਪੈਸੇ ਤੁਹਾਡੇ ਬੈਂਕ ਖਾਤੇ 'ਚੋਂ ਆਪਣੇ-ਆਪ ਟਰਾਂਸਫਰ ਹੋ ਜਾਣਗੇ।
ਕੀ ਹੈ ਫਾਸਟੈਗ ਦਾ ਨਵਾਂ ਨਿਯਮ?
ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ 22 ਜਨਵਰੀ ਨੂੰ E-Maintained Framework ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਬਦਲਾਅ ਦੇ ਨਾਲ ਫਾਸਟੈਗ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (NCMC) ਵਿੱਚ ਆਟੋਮੈਟਿਕ ਰੀਚਾਰਜ ਦਾ ਨਿਯਮ ਲਾਗੂ ਹੋ ਗਿਆ ਹੈ। ਇਹ ਨਿਯਮ ਇਸ E-Maintained Framework ਵਿੱਚ ਦਿੱਤਾ ਗਿਆ ਹੈ। ਤੁਹਾਡੇ ਜਿਸ ਅਕਾਊਂਟ ਤੋਂ ਫਾਸਟੈਗ ਅਕਾਊਂਟ ਵਿੱਚ ਪੈਸੇ ਜੋੜੇ ਜਾਣਗੇ, ਉਸ ਦੇ ਲਈ 24 ਘੰਟੇ ਪਹਿਲਾਂ ਨੋਟੀਫਿਕੇਸ਼ਨ ਆਵੇਗਾ। ਇਸ ਤੋਂ ਬਾਅਦ ਹੀ ਕਸਟਮਰ ਦੇ ਅਕਾਊਂਟ ਤੋਂ ਪੈਸੇ ਕੱਟਣਗੇ।
ਇਸ ਨਵੇਂ ਨਿਯਮ ਦੇ ਤਹਿਤ ਤੁਹਾਨੂੰ ਆਪਣੇ ਫਾਸਟੈਗ ਖਾਤੇ ਵਿੱਚ ਰਕਮ ਦੀ ਘੱਟੋ ਘੱਟ ਸੀਮਾ ਨਿਰਧਾਰਤ ਕਰਨੀ ਪਵੇਗੀ। ਜਿਵੇਂ ਹੀ ਤੁਸੀਂ ਇਸ ਸੀਮਾ 'ਤੇ ਪਹੁੰਚ ਜਾਂਦੇ ,ਹੋ ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਕੱਟ ਲਏ ਜਾਣਗੇ ਅਤੇ ਆਪਣੇ ਆਪ ਤੁਹਾਡੇ ਫਾਸਟੈਗ ਖਾਤੇ ਵਿੱਚ ਟਰਾਂਸਫਰ ਹੋ ਜਾਣਗੇ। ਇਸ ਨਾਲ ਰਿਚਾਰਜ ਨਾ ਹੋਣ 'ਤੇ ਵੀ ਲੋਕਾਂ ਦੇ ਫਾਸਟੈਗ ਖਾਤੇ 'ਚ ਪੈਸੇ ਰਹਿਣਗੇ।
ਟੋਲ ਪਲਾਜ਼ਾ 'ਤੇ ਨਹੀਂ ਲੱਗੇਗੀ ਲੰਬੀ ਕਤਾਰ
ਟੋਲ ਪਲਾਜ਼ਾ 'ਤੇ ਪਹੁੰਚਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਫਾਸਟੈਗ ਖਾਤੇ 'ਚ ਪੈਸੇ ਨਹੀਂ ਹੁੰਦੇ ਸਨ ਜਾਂ ਉਹ ਲੋਕ ਰੀਚਾਰਜ ਕਰਵਾਉਣਾ ਭੁੱਲ ਜਾਂਦੇ ਸਨ ਤਾਂ ਹੁਣ ਉਨ੍ਹਾਂ ਨੂੰ ਪੈਸੇ ਭਰਨ ਲਈ ਟੋਲ ਪਲਾਜ਼ਾ 'ਤੇ ਕਤਾਰਾਂ 'ਚ ਨਹੀਂ ਖੜ੍ਹਾ ਹੋਣਾ ਪਵੇਗਾ। ਪਰ ਹੁਣ ਆਰਬੀਆਈ ਦੇ ਇਸ ਨਵੇਂ ਫਾਸਟੈਗ ਨਿਯਮ ਕਾਰਨ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਯੂਜ਼ਰ ਨੂੰ ਫਾਸਟੈਗ ਅਕਾਊਂਟ ਨੂੰ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲ ਗਿਆ ਹੈ।
KYC ਕਰਨ ਦੀ ਆਖਰੀ ਤਰੀਕ 31 ਅਕਤੂਬਰ
ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੁਆਰਾ ਵੀ ਇੱਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਸੀ। ਇਸ ਨਿਯਮ ਦੇ ਤਹਿਤ, ਜੇਕਰ ਕੋਈ ਫਾਸਟੈਗ ਉਪਭੋਗਤਾ ਆਪਣਾ ਖਾਤਾ ਪੰਜ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਚਲਾ ਰਿਹਾ ਹੈ, ਤਾਂ ਉਸਨੂੰ ਆਪਣਾ ਖਾਤਾ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਫਾਸਟੈਗ ਯੂਜ਼ਰ ਨੇ ਆਪਣੇ ਖਾਤੇ 'ਚ ਤਿੰਨ ਸਾਲ ਪੂਰੇ ਕਰ ਲਏ ਹਨ ਤਾਂ ਉਸ ਨੂੰ ਦੁਬਾਰਾ ਕੇਵਾਈਸੀ ਕਰਵਾਉਣਾ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਪਭੋਗਤਾ ਦੇ ਖਾਤੇ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਸਰਕਾਰ ਨੇ ਕੇਵਾਈਸੀ ਕਰਵਾਉਣ ਦੀ ਸਮਾਂ ਸੀਮਾ 31 ਅਕਤੂਬਰ ਤੱਕ ਤੈਅ ਕੀਤੀ ਹੈ।