(Source: ECI/ABP News)
ਜਲਦ ਪੂਰਾ ਹੋਏਗਾ ਅਸਮਾਨ 'ਚ ਕਾਰ ਚਲਾਉਣ ਦਾ ਸੁਫ਼ਨਾ, Flying Car ਦੀ ਵਿਕਰੀ ਸ਼ੁਰੂ, ਜਾਣੋ ਕਿੰਨੀ ਹੈ ਕੀਮਤ?
Flying Offer: ਜੇਕਰ ਤੁਸੀਂ ਵੀ ਅਸਮਾਨ 'ਚ ਕਾਰ ਚਲਾਉਣ ਦਾ ਸੁਫ਼ਨਾ ਦੇਖਦੇ ਹੋ ਤਾਂ ਇਹ ਜਲਦ ਪੂਰਾ ਹੋਣ ਵਾਲਾ ਹੈ। ਜੀ ਹਾਂ ਜਿਸਦੇ ਚੱਲਦੇ ਤੁਰਕੀ ਅਧਾਰਤ ਕੰਪਨੀ ਏਅਰਕਾਰ ਨੇ ਫਲਾਇੰਗ ਕਾਰ ਦੀ ਪ੍ਰੀ-ਸੇਲ ਸ਼ੁਰੂ ਕਰ ਦਿੱਤੀ ਹੈ ਜੋ ਸਾਲ ਦੇ ਅੰਤ ਤੱਕ
![ਜਲਦ ਪੂਰਾ ਹੋਏਗਾ ਅਸਮਾਨ 'ਚ ਕਾਰ ਚਲਾਉਣ ਦਾ ਸੁਫ਼ਨਾ, Flying Car ਦੀ ਵਿਕਰੀ ਸ਼ੁਰੂ, ਜਾਣੋ ਕਿੰਨੀ ਹੈ ਕੀਮਤ? flying car pre sale open turkey based company aircar specifications features know details ਜਲਦ ਪੂਰਾ ਹੋਏਗਾ ਅਸਮਾਨ 'ਚ ਕਾਰ ਚਲਾਉਣ ਦਾ ਸੁਫ਼ਨਾ, Flying Car ਦੀ ਵਿਕਰੀ ਸ਼ੁਰੂ, ਜਾਣੋ ਕਿੰਨੀ ਹੈ ਕੀਮਤ?](https://feeds.abplive.com/onecms/images/uploaded-images/2024/08/27/aea15ad5f40de4b3f6db8619722306791724752663603700_original.jpg?impolicy=abp_cdn&imwidth=1200&height=675)
Turkey Flying Offer: ਅਸਮਾਨ 'ਚ ਕਾਰ ਚਲਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਹਾਲ ਹੀ 'ਚ ਤੁਰਕੀ ਨੇ ਇਕ ਨਵੀਂ ਤਕਨੀਕ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦੇਸ਼ 'ਚ ਫਲਾਇੰਗ ਕਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ, ਜੋ ਆਉਣ ਵਾਲੇ ਸਮੇਂ 'ਚ ਵੱਡਾ ਬਦਲਾਅ ਲਿਆ ਸਕਦੀਆਂ ਹਨ। ਜਿਵੇਂ ਕਿ ਤੁਸੀਂ ਨਾਮ ਤੋਂ ਹੀ ਸਮਝ ਸਕਦੇ ਹੋ, ਇਹ ਵਾਹਨ ਸੜਕ 'ਤੇ ਚੱਲਣ ਦੇ ਨਾਲ-ਨਾਲ ਹਵਾ ਵਿੱਚ ਉੱਡਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਕਾਰਾਂ ਨੂੰ ਵਿਸ਼ੇਸ਼ ਤਕਨੀਕ ਅਤੇ ਇੰਜਨੀਅਰਿੰਗ ਦੀ ਮਦਦ ਨਾਲ ਬਣਾਇਆ ਗਿਆ ਹੈ।
ਤੁਰਕੀ ਦੀਆਂ ਨਵੀਆਂ ਫਲਾਇੰਗ ਕਾਰਾਂ ਨੂੰ ਇੱਕ ਏਰੋਸਪੇਸ ਕੰਪਨੀ ਏਅਰਕਾਰ ਨੇ ਨਵੇਂ ਡਿਜ਼ਾਈਨ ਅਤੇ ਤਕਨੀਕ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਹੈ। ਇਨ੍ਹਾਂ ਦਾ ਮੁੱਖ ਕੰਮ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਨੂੰ ਘੱਟ ਕਰਨਾ ਅਤੇ ਲੋਕਾਂ ਦਾ ਸਮਾਂ ਬਚਾਉਣਾ ਹੈ। ਤੁਰਕੀ ਅਧਾਰਤ ਕੰਪਨੀ ਏਅਰਕਾਰ ਨੇ ਫਲਾਇੰਗ ਕਾਰ ਦੀ ਪ੍ਰੀ-ਸੇਲ ਸ਼ੁਰੂ ਕਰ ਦਿੱਤੀ ਹੈ ਜੋ ਸਾਲ ਦੇ ਅੰਤ ਤੱਕ ਉਪਲਬਧ ਹੋਵੇਗੀ।
ਫਲਾਇੰਗ ਕਾਰ ਦੀ ਕੀਮਤ ਕੀ ਹੈ?
ਜਾਣਕਾਰੀ ਮੁਤਾਬਕ ਇਸ ਫਲਾਇੰਗ ਕਾਰ ਦੀ ਕੀਮਤ 2 ਲੱਖ ਤੋਂ 2.5 ਲੱਖ ਡਾਲਰ (1.67 ਕਰੋੜ ਰੁਪਏ) ਹੈ। ਇਸ ਵਾਹਨ ਦੀ ਤਕਨੀਕ ਅਤੇ ਡਿਜ਼ਾਈਨ ਭਵਿੱਖ ਲਈ ਮਹੱਤਵਪੂਰਨ ਕਦਮ ਹੋ ਸਕਦਾ ਹੈ। ਇਹ ਕਾਰਾਂ ਆਸਾਨੀ ਨਾਲ ਫਲਾਈ ਮੋਡ ਅਤੇ ਡਰਾਈਵ ਮੋਡ ਵਿਚਕਾਰ ਸਵਿਚ ਕਰ ਸਕਦੀਆਂ ਹਨ ਅਤੇ ਇਸ ਨਾਲ ਯਾਤਰਾ ਦੇ ਆਰਾਮ ਅਤੇ ਗਤੀ ਵਿੱਚ ਸੁਧਾਰ ਦੀ ਉਮੀਦ ਹੈ। ਏਅਰਕਾਰ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਹੁਣ ਤੱਕ 300 ਤੋਂ ਵੱਧ ਟੈਸਟਿੰਗ ਉਡਾਣਾਂ ਕੀਤੀਆਂ ਜਾ ਚੁੱਕੀਆਂ ਹਨ।
ਨਵੀਂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਕਿ ਏਅਰਬੈਗ ਅਤੇ ਆਟੋਮੈਟਿਕ ਲੈਂਡਿੰਗ ਸਿਸਟਮ ਸ਼ਾਮਲ ਕੀਤੇ ਜਾਣਗੇ। ਫਿਲਹਾਲ ਇਸ ਵਾਹਨ ਦਾ ਟਰਕੀ ਦੇ ਇਨਫੋਰਮੈਟਿਕਸ ਵੈਲੀ ਟੈਕਨਾਲੋਜੀ ਪਾਰਕ 'ਚ ਪ੍ਰੀਖਣ ਕੀਤਾ ਜਾ ਰਿਹਾ ਹੈ। ਇਸਦੀ ਪਹਿਲੀ ਉਡਾਣ 2025 ਵਿੱਚ ਹੋਣ ਦੀ ਉਮੀਦ ਹੈ। ਏਅਰਕਾਰ ਇੱਕ ਪੂਰੀ ਤਰ੍ਹਾਂ ਖੁਦਮੁਖਤਿਆਰ ਵਾਹਨ ਹੈ ਜਿਸ ਵਿੱਚ ਦੋ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।
ਦੁਨੀਆ 'ਚ ਚੰਗਾ ਫੀਡਬੈਕ ਮਿਲ ਰਿਹਾ ਹੈ
ਫਿਲਹਾਲ ਇਹ ਕਾਰਾਂ ਆਮ ਲੋਕਾਂ ਲਈ ਉਪਲਬਧ ਨਹੀਂ ਹਨ ਪਰ ਤੁਰਕੀ ਸਰਕਾਰ ਜਲਦ ਹੀ ਇਨ੍ਹਾਂ ਨੂੰ ਸਾਰਿਆਂ ਦੀ ਵਰਤੋਂ ਲਈ ਲਾਂਚ ਕਰੇਗੀ। ਇਹ ਨਵੀਂ ਤਕਨੀਕ ਨਾ ਸਿਰਫ਼ ਸਫ਼ਰ ਵਿੱਚ ਸੁਧਾਰ ਕਰੇਗੀ, ਸਗੋਂ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਮਿਲਣ ਦੀ ਉਮੀਦ ਹੈ।
ਇਸ ਗੱਡੀ ਨੂੰ ਪੂਰੀ ਦੁਨੀਆ 'ਚ ਕਾਫੀ ਚੰਗਾ ਫੀਡਬੈਕ ਮਿਲ ਰਿਹਾ ਹੈ। ਅਮਰੀਕਾ, ਯੂਰਪ ਅਤੇ ਦੁਬਈ ਦੇ ਕਈ ਉੱਦਮਾਂ ਨੇ ਇਸ ਫਲਾਇੰਗ ਕਾਰ ਵਿੱਚ ਦਿਲਚਸਪੀ ਦਿਖਾਈ ਹੈ। ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਬਾਕੀ ਹੈ ਕਿ ਕੀ ਇਸ ਤਰ੍ਹਾਂ ਦੀਆਂ ਕਾਰਾਂ ਦਾ ਨਿਰਮਾਣ ਦੂਜੇ ਦੇਸ਼ਾਂ 'ਚ ਵੀ ਹੁੰਦਾ ਹੈ ਅਤੇ ਇਹ ਤਕਨੀਕ ਕਿੰਨੀ ਸਫਲ ਸਾਬਤ ਹੁੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)