ਬੁਲੇਟ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ! Royal Enfield ਦਾ ਨਵਾਂ ਬੁਲੇਟ ਭਾਰਤ 'ਚ ਜਲਦ ਹੋਵੇਗਾ ਲੌਂਚ
ਰਾਇਲ ਐਨਫੀਲਡ, ਪੂਰੀ ਦੁਨੀਆ 'ਚ ਆਪਣੇ ਸ਼ਾਨਦਾਰ ਬੁਲੇਟ ਲਈ ਜਾਣੀ ਜਾਣ ਵਾਲੀ ਕੰਪਨੀ ਹੈ। ਇਹ ਜਲਦੀ ਹੀ ਭਾਰਤ 'ਚ ਕਈ ਨਵੇਂ ਮੋਟਰਸਾਈਕਲ ਲੌਂਚ ਕਰ ਸਕਦੀ ਹੈ। ਕੰਪਨੀ ਕਈ ਬਾਈਕਸ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਰਾਇਲ ਐਨਫੀਲਡ, ਪੂਰੀ ਦੁਨੀਆ 'ਚ ਆਪਣੇ ਸ਼ਾਨਦਾਰ ਬੁਲੇਟ ਲਈ ਜਾਣੀ ਜਾਣ ਵਾਲੀ ਕੰਪਨੀ ਹੈ। ਇਹ ਜਲਦੀ ਹੀ ਭਾਰਤ 'ਚ ਕਈ ਨਵੇਂ ਮੋਟਰਸਾਈਕਲ ਲੌਂਚ ਕਰ ਸਕਦੀ ਹੈ। ਕੰਪਨੀ ਕਈ ਬਾਈਕਸ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਰਾਇਲ ਐਨਫੀਲਡ ਆਪਣੀ 650 ਸੀਸੀ ਮੋਟਰਸਾਈਕਲ ਦੀ ਰੇਂਜ ਨੂੰ ਵਧਾ ਸਕਦੀ ਹੈ, ਜਿਸ ਵਿੱਚ ਇਸ ਵੇਲੇ ਇੰਟਰਸੈਪਟਰ INT 650 ਅਤੇ ਕੰਟੀਨੈਂਟਲ GT 650 ਸ਼ਾਮਲ ਹਨ। ਇਸ ਦੇ ਨਾਲ ਹੀ ਕੰਪਨੀ ਦੁਆਰਾ ਇਕ ਨਵੀਂ 650 ਸੀਸੀ ਕਰੂਜ਼ਰ ਬਾਈਕ ਦੀ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਜਿਸ ਨੂੰ ਕਈ ਵਾਰ ਸਪੋਟ ਕੀਤਾ ਗਿਆ ਹੈ।
ਜਿਹੜੀਆਂ ਬਾਈਕ ਇਸ ਸਮੇਂ ਕੰਪਨੀ ਟੈਸਟ ਕਰ ਰਹੀ ਹੈ ਉਹ 650 ਸੀਸੀ ਦੀ ਨਵੀਂ ਕਰੂਜ਼ਰ ਬਾਈਕ ਇੰਟਰਸੈਪਟਰ ਅਤੇ ਕੋਂਟੀਨੈਂਟਲ 650 ਪਲੇਟਫਾਰਮ 'ਤੇ ਅਧਾਰਤ ਹੋਵੇਗੀ। ਇਸ ਤੋਂ ਇਲਾਵਾ ਟੈਸਟਿੰਗ ਦੌਰਾਨ ਰਾਇਲ ਐਨਫੀਲਡ ਮੀਟਰ 650 ਅਤੇ ਕਲਾਸਿਕ 650 ਵਰਗੀਆਂ ਮੋਟਰਸਾਈਕਲਾਂ ਵੀ ਵੇਖੀਆਂ ਗਈਆਂ ਹਨ। ਹਾਲਾਂਕਿ, ਸਿਰਫ ਨਾਮ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੰਪਨੀ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਟੈਸਟਿੰਗ ਦੌਰਾਨ ਇਕ ਹੋਰ ਨਵੀਂ 650 ਸੀਸੀ ਬਾਈਕ ਸਪਾਟ ਕੀਤੀ ਗਈ ਹੈ।
Meteor 650cc ਬਾਈਕ ਦੇ ਖ਼ਾਸ ਫ਼ੀਚਰ:
ਟੈਸਟਿੰਗ ਦੌਰਾਨ ਵੇਖੀਆਂ ਗਈਆਂ ਨਵੀਆਂ ਬਾਈਕਾਂ 'ਚ, 650 ਸੀਸੀ ਕਰੂਜ਼ਰ 'ਚ ਲੋ-ਸਲਿੰਗ ਸਟਾਈਲ ਅਤੇ ਐਰਗੋਨੋਮਿਕਸ ਹੈ, ਟੈਸਟਿੰਗ 'ਚ ਦਿਖਾਈ ਦਿੱਤੇ ਮਾਡਲਾਂ 'ਚ ਹਾਈ ਸਟਾਂਸ ਅਤੇ ਵੱਖ ਵੱਖ ਅਰਗੋਨੋਮਿਕਸ ਹੁੰਦੇ ਹਨ। Meteor 650cc ਬਾਈਕ 'ਚ ਟੇਲ-ਸੈਕਸ਼ਨ ਅਤੇ ਰਾਊਂਡ ਇੰਡੀਕੇਟਰਸ ਤੇ ਇੱਕ ਰਾਊਂਡ LED ਟੇਲ-ਲੈਂਪ ਦਿੱਤੀ ਗਈ ਹੈ। ਇਸ 'ਚ Meteor 350 ਪਿਲੀਅਨ ਸੀਟ ਅਤੇ ਗ੍ਰੇਬ ਰੇਲ ਹੋਵੇਗੀ। Meteor 650 ਦੇ ਦੋ ਵਰਜਨ ਨੂੰ ਟੈਸਟਿੰਗ ਦੇ ਦੌਰਾਨ ਸਪੋਟ ਕੀਤਾ ਗਿਆ।