Honda CB300F ਭਾਰਤ 'ਚ ਲਾਂਚ, ਕੀਮਤ ਤੋਂ ਲੈ ਕੇ ਫੀਚਰ ਤੱਕ ਪੂਰਾ ਵੇਰਵਾ
ਨਵੀਂ Honda CB300F 293cc, ਸਿੰਗਲ-ਸਿਲੰਡਰ, ਆਇਲ-ਕੂਲਡ ਇੰਜਣ ਦੁਆਰਾ ਸੰਚਾਲਿਤ ਹੈ। ਇਹ ਮੋਟਰ 24 Bhp ਦੀ ਪਾਵਰ ਪੈਦਾ ਕਰਦੀ ਹੈ ਅਤੇ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਮਿਲਦੀ ਹੈ।
Honda cb300f Launch: ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਆਪਣੀ ਪ੍ਰੀਮੀਅਮ ਸਹਾਇਕ ਕੰਪਨੀ Honda BigWing India ਦੇ ਤਹਿਤ ਸੋਮਵਾਰ ਨੂੰ ਦੇਸ਼ ਵਿੱਚ ਇੱਕ ਨਵਾਂ 300cc ਮੋਟਰਸਾਈਕਲ ਲਾਂਚ ਕੀਤਾ ਹੈ। ਨਵੀਂ Honda CB300F ਨੂੰ ਦਿੱਲੀ 'ਚ 2.26 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੀ ਬੁਕਿੰਗ ਹੁਣ ਸ਼ੁਰੂ ਹੋ ਗਈ ਹੈ, ਜਦੋਂਕਿ ਡਿਲੀਵਰੀ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।
ਨਵੀਂ Honda CB300F ਨੂੰ ਦੋ ਵੇਰੀਐਂਟਸ- Deluxe ਅਤੇ Deluxe Pro 'ਚ ਪੇਸ਼ ਕੀਤਾ ਗਿਆ ਹੈ। ਜਦੋਂ ਕਿ ਡੀਲਕਸ ਵੇਰੀਐਂਟ ਦੀ ਕੀਮਤ 2.26 ਲੱਖ ਰੁਪਏ ਰੱਖੀ ਗਈ ਹੈ, ਹਾਈ-ਸਪੈਕ ਡੀਲਕਸ ਪ੍ਰੋ ਦੀ ਕੀਮਤ 2.29 ਲੱਖ ਰੁਪਏ ਹੈ, ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਦਿੱਲੀ ਵਿੱਚ ਹਨ। ਕੰਪਨੀ ਇਸ ਨੇਕਡ ਸਟ੍ਰੀਟ ਫਾਈਟਰ ਮੋਟਰਸਾਈਕਲ ਨੂੰ ਤਿੰਨ ਰੰਗਾਂ, ਮੈਟ ਐਕਸਿਸ ਗ੍ਰੇ ਮੈਟਾਲਿਕ, ਮੈਟ ਮਾਰਵਲ ਬਲੂ ਮੈਟਾਲਿਕ ਅਤੇ ਸਪੋਰਟਸ ਰੈੱਡ 'ਚ ਪੇਸ਼ ਕਰ ਰਹੀ ਹੈ।
ਨਵੀਂ Honda CB300F 293cc, ਸਿੰਗਲ-ਸਿਲੰਡਰ, ਆਇਲ-ਕੂਲਡ ਇੰਜਣ ਦੁਆਰਾ ਸੰਚਾਲਿਤ ਹੈ। ਇਹ ਮੋਟਰ 24 Bhp ਦੀ ਪਾਵਰ ਪੈਦਾ ਕਰਦੀ ਹੈ ਅਤੇ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਮਿਲਦੀ ਹੈ। ਫੀਚਰਸ ਦੇ ਲਿਹਾਜ਼ ਨਾਲ, ਨਵੀਂ CB300F ਇੱਕ ਅਸਿਸਟ ਅਤੇ ਸਲਿਪਰ ਕਲਚ, ਹੌਂਡਾ ਦਾ ਸਿਲੈਕਟੇਬਲ ਟ੍ਰੈਕਸ਼ਨ ਕੰਟਰੋਲ (HSTC) ਸਿਸਟਮ, ਹੌਂਡਾ ਦਾ ਸਮਾਰਟਫ਼ੋਨ ਵਾਇਸ ਕੰਟਰੋਲ ਸਿਸਟਮ (HSVCS), ਇੱਕ ਆਲ-ਐਲਈਡੀ ਲਾਈਟਿੰਗ ਸਿਸਟਮ, ਇੱਕ ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਦਿ ਨੂੰ ਸਪੋਰਟ ਕਰਦਾ ਹੈ।
ਬਿਲਕੁਲ ਨਵੀਂ Honda CB300F ਨੂੰ ਸੋਨੇ ਦੇ ਰੰਗ ਦੇ USD ਫਰੰਟ ਫੋਰਕਸ ਅਤੇ ਪਿਛਲੇ ਪਾਸੇ 5-ਸਟੈਪ ਐਡਜਸਟੇਬਲ ਮੋਨੋ-ਸ਼ੌਕ ਅਬਜ਼ੋਰਬਰ ਮਿਲਦਾ ਹੈ। ਬ੍ਰੇਕਿੰਗ ਲਈ, ਮੋਟਰਸਾਈਕਲ ਨੂੰ ਸਟੈਂਡਰਡ ਦੇ ਤੌਰ 'ਤੇ ਡਿਊਲ ਚੈਨਲ ABS ਦੇ ਨਾਲ ਅੱਗੇ 276 mm ਡਿਸਕ ਬ੍ਰੇਕ ਅਤੇ ਪਿਛਲੇ ਪਾਸੇ 220 mm ਡਿਸਕ ਮਿਲਦੀ ਹੈ। ਨਵੀਂ Honda CB300F ਦਾ ਮੁਕਾਬਲਾ BMW G 310 R, KTM Duke 250, Bajaj Dominar 400 ਆਦਿ ਨਾਲ ਹੋਵੇਗਾ।