(Source: Poll of Polls)
ਕੰਮ ਦੀ ਗੱਲ: ਵਾਹਨ ਆਪਣੇ ਨਾਂ ਕਰਵਾਉਣਾ ਹੁਣ ਬਹੁਤ ਸੌਖਾ, ਜਾਣੋ ਸਾਰਾ ਪ੍ਰੋਸੈੱਸ
ਡੀਲ ਹੋ ਜਾਣ ਤੋਂ ਬਾਅਦ ਕਾਰ ਦੀ ਆਰਸੀ ਤੇ ਕਾਗਜ਼ਾਂ ਟ੍ਰਾਂਸਫਰ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਬਗੈਰ ਵਾਹਨ ਦਾ ਮਾਲਕ ਭਵਿੱਖ ਵਿੱਚ ਮੁਸੀਬਤ ਵਿੱਚ ਫਸ ਸਕਦਾ ਹੈ। ਕਿਸੇ ਵੀ ਦੁਰਘਟਨਾ ਦੇ ਮਾਮਲੇ ਵਿੱਚ ਜਿਸਦੇ ਨਾਂਅ ਵਾਹਨ ਹੈ ਉਸਨੂੰ ਫੜਿਆ ਜਾਵੇਗਾ।
How to transfer vehicle ownership: ਕਈ ਵਾਰ ਲੋਕਾਂ ਨੂੰ ਸੈਕੰਡ ਹੈਂਡ ਵਾਹਨ ਖਰੀਦਣ ਤੋਂ ਬਾਅਦ ਆਪਣੇ ਵਾਹਨ ਦੀ ਮਾਲਕੀ ਟ੍ਰਾਂਸਫਰ (Vehicle Ownership Transfer) ਜਾਂ ਆਰਸੀ (RC) ਆਪਣੇ ਨਾਮ ’ਤੇ ਟ੍ਰਾਂਸਫਰ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਿਨਾਂ, ਤੁਸੀਂ ਕਾਨੂੰਨੀ ਤੌਰ 'ਤੇ ਵਾਹਨ ਦੇ ਮਾਲਕ ਨਹੀਂ ਬਣ ਸਕਦੇ। ਇੱਕ ਸਮਾਂ ਸੀ, ਜਦੋਂ ਸੈਕੰਡ ਹੈਂਡ ਵਾਹਨ ਖਰੀਦਣ ਤੋਂ ਬਾਅਦ ਮਾਲਕੀ ਦਾ ਤਬਾਦਲਾ ਕਰਵਾਉਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ।
ਸਾਨੂੰ ਵਾਰ-ਵਾਰ ਆਰਟੀਓ (RTO) ਦਾ ਦੌਰਾ ਕਰਨਾ ਪੈਂਦਾ ਸੀ ਪਰ ਹੁਣ ਇਹ ਕੰਮ ਬਹੁਤ ਸੌਖਾ ਹੋ ਗਿਆ ਹੈ। ਹੁਣ ਤੁਸੀਂ ਘਰ ਬੈਠੇ ਵੀ ਮਾਲਕੀ ਤਬਦੀਲ ਕਰਵਾ ਸਕਦੇ ਹੋ। ਜੇ ਤੁਸੀਂ ਵੀ ਕਾਰ ਖਰੀਦੀ ਹੈ, ਤਾਂ ਜਾਣੋ ਕਿ ਇਸ ਨੂੰ ਟ੍ਰਾਂਸਫਰ ਕਰਨ ਲਈ ਕਿਵੇਂ-ਕਿਵੇਂ ਕੀ ਕੁਝ ਕਰਨਾ ਹੈ।
ਓਨਰਸ਼ਿਪ ਟ੍ਰਾਂਸਫ਼ਰ ਕਰਵਾਉਣ ਲਈ ਇਹ ਹੈ ਸਾਰੀ ਪ੍ਰਕਿਰਿਆ
· ਵਾਹਨ ਰਜਿਸਟ੍ਰੇਸ਼ਨ ਨੂੰ ਟ੍ਰਾਂਸਫਰ ਕਰਨ ਲਈ, ਸਭ ਤੋਂ ਪਹਿਲਾਂ ਟ੍ਰਾਂਸਪੋਰਟ ਹਾਈਵੇਅ ਮੰਤਰਾਲੇ ਦੀ ਵੈਬਸਾਈਟ ( https://parivahan.gov.in/parivahan/ ) ਤੇ ਜਾਓ।
· ਇਸ ਵੈਬਸਾਈਟ ’ਤੇ ਜਾਣ ਤੋਂ ਬਾਅਦ, ਤੁਹਾਨੂੰ ਆਪਣਾ Account (ਖਾਤਾ) ਬਣਾਉਣਾ ਪਏਗਾ।
· ਤੁਸੀਂ ਆਪਣਾ ਨਾਮ, ਮੋਬਾਈਲ ਨੰਬਰ, ਈਮੇਲ ਪਤਾ ਦਰਜ ਕਰਕੇ ਖਾਤਾ ਬਣਾ ਸਕਦੇ ਹੋ।
· ਅਜਿਹਾ ਕਰਨ ਤੋਂ ਬਾਅਦ, Online Service (ਔਨਲਾਈਨ ਸੇਵਾ) ’ਤੇ ਕਲਿਕ ਕਰੋ ਤੇ Vehicle Related Service (ਵਾਹਨ ਨਾਲ ਸਬੰਧਤ ਸੇਵਾ) ’ਤੇ ਜਾਓ।
· ਹੁਣ ਇੱਥੇ ਇੱਕ Application Form ਖੁੱਲ੍ਹੇਗਾ, ਜਿਸ ਵਿੱਚ ਤੁਹਾਨੂੰ ਆਪਣੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਤੇ ਚੈਸੀ ਨੰਬਰ ਦਰਜ ਕਰਕੇ OTP ਭੇਜਣਾ ਹੋਵੇਗਾ।
· ਹੁਣ ਮੋਬਾਈਲ 'ਤੇ OTP ਦਰਜ ਕਰਨ ਤੋਂ ਬਾਅਦ, ਇੱਕ ਨਵਾਂ ਪੇਜ ਖੁੱਲ੍ਹੇਗਾ।
· ਇੱਥੇ ਤੁਹਾਨੂੰ ਬਹੁਤ ਸਾਰੇ ਵਿਕਲਪ ਮਿਲਣਗੇ, ਜਿਸ ਵਿੱਚ ਤੁਸੀਂ Transfer of Ownership (ਟ੍ਰਾਂਸਫਰ ਆਫ਼ ਓਨਰਸ਼ਿਪ) ’ਤੇ ਕਲਿਕ ਕਰਨਾ ਹੋਵੇਗਾ।
· ਅਜਿਹਾ ਕਰਨ ਤੋਂ ਬਾਅਦ Submit (ਸਬਮਿਟ) ਬਟਨ ’ਤੇ ਕਲਿਕ ਕਰੋ।
· ਸਬਮਿਟ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ ਇਕ ਹੋਰ ਫਾਰਮ ਦਿਖਾਈ ਦੇਵੇਗਾ, ਜਿਸ ਵਿਚ ਤੁਹਾਨੂੰ ਆਪਣੇ ਵਾਹਨ ਤੇ ਰਜਿਸਟ੍ਰੇਸ਼ਨ ਦੇ ਵੇਰਵੇ ਸਹੀ ਤਰ੍ਹਾਂ ਭਰਨੇ ਪੈਣਗੇ।
· ਵੇਰਵੇ ਦਰਜ ਕਰਨ ਤੋਂ ਬਾਅਦ, Submit (ਸਬਮਿਟ) ਬਟਨ ਤੇ ਕਲਿਕ ਕਰੋ।
· ਹੁਣ ਤੁਹਾਨੂੰ RTO (ਆਰਟੀਓ) ਤੋਂ ਅਪੌਇੰਟਮੈਂਟ ਲੈਣੀ ਪਵੇਗੀ।
· ਇਸ ਤੋਂ ਬਾਅਦ, ਤੁਹਾਨੂੰ ਜੋ ਵੀ ਤਾਰੀਖ ਮਿਲੇਗੀ, ਤੁਹਾਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਰਟੀਓ (RTO) ਜਾਣਾ ਪਏਗਾ।
· ਇਸਦੇ ਲਈ ਤੁਹਾਨੂੰ ਤੈਅ ਫੀਸ ਦਾ ਭੁਗਤਾਨ ਕਰਨਾ ਹੋਵੇਗਾ।