(Source: ECI/ABP News)
Huawei ਸਮਾਰਟਫੋਨ ਵਾਲਿਆਂ ਦੀ ਇਲੈਕਟ੍ਰਿਕ ਕਾਰ ਲਾਂਚ, ਸਿੰਗਲ ਚਾਰਜ ’ਚ 1,000 ਕਿਲੋਮੀਟਰ ਰੇਂਜ
Huawei SF5 ਰੇਂਜ ਐਕਸਟੈਂਡਰ ਦੀ ਵਰਤੋਂ ਕਰ ਕੇ 1,000 ਕਿਲੋਮੀਟਰ ਤੱਕ ਦੀ ਡ੍ਰਾਈਵਿੰਗ ਰੇਂਜ ਦੇ ਸਕਦੀ ਹੈ। ਸਿਰਫ਼ ਬਿਜਲੀ ਉੱਤੇ ਇਹ ਕਾਰ 180 ਕਿਲੋਮੀਟਰ ਤੱਕ ਦੀ ਡ੍ਰਾਈਵਿੰਗ ਰੇਂਜ ਦੀ ਸਮਰੱਥਾ ਰੱਖਦੀ ਹੈ।

Huawei SF5: ਦੇਸ਼ ਤੇ ਦੁਨੀਆ ਦੀਆਂ ਕਈ ਆਟੋ ਕੰਪਨੀਆਂ ਇਲੈਕਟ੍ਰਿਕ ਕਾਰਾਂ ਉੱਤੇ ਆਪਣਾ ਫ਼ੋਕਸ ਕਰ ਰਹੀਆਂ ਹਨ। ਇਸ ਦੌਰਾਨ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ Huawei ਨੇ ਵੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ SF5 ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਸ਼ੰਘਾਈ ਦੇ ਆਟੋ ਸ਼ੋਅ ਵਿੱਚ ਇਹ ਕਾਰ ਲਾਂਚ ਕੀਤੀ ਹੈ। ਚੀਨ ’ਚ ਇਸ ਕਾਰ ਦੀ ਕੀਮਤ 2 ਲੱਖ 16 ਹਜ਼ਾਰ 800 ਯੂਆਨੀ ਭਾਵ 25 ਲੱਖ 20 ਹਜ਼ਾਰ ਭਾਰਤੀ ਰੁਪਏ ਤੈਅ ਕੀਤੀ ਗਈ ਹੈ।
Huawei ਕੰਪਨੀ ਨੇ ਇਹ ਕਾਰ Cyrus ਨਾਲ ਮਿਲ ਕੇ ਤਿਆਰ ਕੀਤੀ ਹੈ, ਜੋ SERES ਬ੍ਰਾਂਡ ਅਧੀਨ ਸੇਲ ਕੀਤੀ ਜਾਵੇਗੀ। ਫ਼ਿਲਹਾਲ ਇਹ ਕਾਰ ਚੀਨ ’ਚ ਹੀ ਲਾਂਚ ਕੀਤੀ ਗਈ ਹੈ ਤੇ ਆਸ ਹੈ ਕਿ ਛੇਤੀ ਹੀ ਇਸ ਨੂੰ ਪੂਰੀ ਦੁਨੀਆ ਵਿੱਚ ਲਾਂਚ ਕਰ ਦਿੱਤਾ ਜਾਵੇਗਾ।
ਅਜਿਹਾ ਨਵੀਂ ਕਾਰ ਦਾ ਡਿਜ਼ਾਇਨ
Huawei SF5 ਦੇ ਡਿਜ਼ਾਇਨ ਦੇ ਵੇਰਵੇ ਕੁਝ ਇਸ ਪ੍ਰਕਾਰ ਹਨ- ਇਸ ਦੀ ਲੰਬਾਈ 4,700 mm, ਚੌੜਾਈ 1,930mm ਅਤੇ ਉਚਾਈ 1,625 mm ਹੈ। ਇਹ 2,875mm ਦੇ ਵ੍ਹੀਲਬੇਸ ਨਾਲ ਲੈਸ ਹੈ, ਜਿਸ ਨਾਲ ਇਸ ਕਾਰ ਵਿੱਚ ਬਿਹਤਰ ਕੇਬਿਨ ਸਪੇਸ ਰਹੇਗੀ। ਇਸ ਵਿੱਚ ਸਵੈਪਟ ਬੈਕ ਹੈੱਡਲਾਈਟ ਨਾਲ ਮੈਸ਼ ਗ੍ਰਿੱਲ ਤੇ LED ਡੇਅ ਟਾਈਮ ਰਨਿੰਗ ਲਾਈਟਸ ਵੀ ਦਿੱਤੀਆਂ ਗਈਆਂ ਹਨ। ਇਸ ਦੇ ਡਿਜ਼ਾਇਨ ਨੂੰ ਵਧੇਰੇ ਦਿਲਕਸ਼ ਬਣਾਉਣ ਲਈ ਕਾਰ ਵਿੱਚ ਸਲੋਪਿੰਗ ਰੂਫ਼ ਲਾਈਨ ਦਿੱਤੀ ਗਈ ਹੈ।
4 ਸੈਕੰਡ ਵਿੱਚ ਹੋਵੇਗੀ 100 KMPH ਦੀ ਸਪੀਡ
Huawei ਨੇ ਆਪਣੀ ਪਹਿਲੀ ਬਿਜਲਈ ਕਾਰ ’ਚ 1.5 ਲਿਟਰ 4 ਸਿਲੰਡਰ ਇੰਜਣ ਦੀ ਵਰਤੋਂ ਕੀਤੀ ਹੈ, ਜੋ ਜੈਨਰੇਟਰ ਜਿਹੀ ਬੈਟਰੀ ਨੂੰ ਪਾਵਰ ਦਿੰਦਾ ਹੈ। ਕੰਪਨੀ ਨੇ ਇਸ ਦੀ ਬੈਟਰੀ ਨੂੰ ਦੋ ਇਲੈਕਟ੍ਰਿਕ ਮੋਟਰਾਂ ਨਾਲ ਜੋੜਿਆ ਹੈ। ਇਸ ਦਾ ਇੰਜਣ 820 Nmਦਾ ਟੌਰਕ ਅਤੇ 551 PS ਦੀ ਪਾਵਰ ਜੈਨਰੇਟ ਕਰਦਾ ਹੈ। ਇਹ ਕਾਰ ਸਿਰਫ਼ 4 ਸੈਕੰਡਾਂ ਅੰਦਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕੇਗੀ।
1000 KM ਦੀ ਦੇ ਸਕਦੀ ਹੈ ਰੇਂਜ
Huawei SF5 ਰੇਂਜ ਐਕਸਟੈਂਡਰ ਦੀ ਵਰਤੋਂ ਕਰ ਕੇ 1,000 ਕਿਲੋਮੀਟਰ ਤੱਕ ਦੀ ਡ੍ਰਾਈਵਿੰਗ ਰੇਂਜ ਦੇ ਸਕਦੀ ਹੈ। ਸਿਰਫ਼ ਬਿਜਲੀ ਉੱਤੇ ਇਹ ਕਾਰ 180 ਕਿਲੋਮੀਟਰ ਤੱਕ ਦੀ ਡ੍ਰਾਈਵਿੰਗ ਰੇਂਜ ਦੀ ਸਮਰੱਥਾ ਰੱਖਦੀ ਹੈ। ਨਾਲ ਹੀ ਇਸ ਕਾਰ ਦੀ ਵਰਤੋਂ ਇੱਕ ਚਾਰਜ ਬੈਟਰੀ ਵਜੋਂ ਵੀ ਕੀਤੀ ਜਾ ਸਕਦੀ ਹੈ, ਜਿਸ ਵਿੱਚ ਟੀਵੀ ਤੇ ਹੋਰ ਇਲੈਕਟ੍ਰਿਕ ਡਿਵਾਈਸ ਵੀ ਚੱਲ ਸਕਦੇ ਹਨ।
ਭਾਰਤ ’ਚ ਇਸ ਕਾਰ ਨਾਲ ਹੋਵੇਗਾ ਮੁਕਾਬਲਾ
ਭਾਰਤ ’ਚ ਇਸ ਕਾਰ ਦਾ ਮੁਕਾਬਲੇ ਟੇਸਲਾ (TESLA) ਦੀਆਂ ਬਿਜਲਈ ਕਾਰਾਂ ਨਾਲ ਹੋਵੇਗਾ। ਐਲਨ ਮਸਕ ਦੀ ਕੰਪਨੀ ਬਿਜਲਈ ਕਾਰਾਂ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
