Hyundai Aura ਦਾ ਨਵਾਂ ਮਾਡਲ ਭਾਰਤ 'ਚ ਹੋ ਸਕਦਾ ਲੌਂਚ, ਫੀਚਰਸ ਦੇ ਮਾਮਲੇ ਚ ਇਨ੍ਹਾਂ ਕਾਰਾਂ ਨੂੰ ਦੇਵੇਗੀ ਟੱਕਰ
ਆਨਲਾਈਨ ਲੀਕ ਰਿਪੋਰਟ ਮੁਤਾਬਕ ਹੁੰਡਈ ਦੀ ਇਸ ਕਾਰ ਦੇ ਟੌਪ ਐਂਡ SX (0) ਟ੍ਰਿਮ ਚ ਕ੍ਰੂਜ਼ ਕੰਟਰੋਲ, ਲੈਡਰ ਰੈਪਿਡ ਸਟੀਅਰਿੰਗ ਵਹੀਲ ਤੇ ਗਿਅਰ ਨੌਬ ਜਿਹੇ ਕੁਝ ਐਕਸਕਲੂਸਿਵ ਫੀਚਰਸ ਦੇ ਰਹੀ ਹੈ ਜੋਕਿ ਸਿਰਫ ਇਸ ਦੇ 1.2L ਪੈਟਰੋਲ ਮਾਡਲ 'ਚ ਹੋਣਗੇ।
ਨਵੀਂ ਦਿੱਲੀ: ਭਾਰਤ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਮੋਟਰਸ (Hyundai Moters) ਇੰਡੀਆ ਹੁਣ ਆਪਣੀ ਕੌਮਪੈਕਟ ਸੇਡਾਨ ਕਾਰ AURA ਦਾ ਫੇਸਲਿਫਟ ਮਾਡਲ ਭਾਰਤ 'ਚ ਤਿਆਰ ਕਰ ਸਕਦੀ ਹੈ। ਸੂਤਰਾਂ ਮੁਤਾਬਕ ਨਵੇਂ ਮਾਡਲ 'ਚ ਕੁਝ ਕੌਸਮੈਟਿਕ ਬਦਲਾਅ ਕੀਤੇ ਜਾ ਸਕਦੇ ਹਨ। ਇਸ ਸੈਗਮੇਂਟ 'ਚ ਮਾਰੂਤੀ ਸੁਜ਼ੂਕੀ ਡਿਜ਼ਾਇਰ ਤੇ ਹੌਂਡਾ ਅਮੇਜ ਜਿਹੀਆਂ ਕਾਰਾਂ ਕਾਫੀ ਪਾਪੂਲਰ ਹਨ। ਜਦਕਿ AURA ਨੂੰ ਕੁਝ ਖਾਸ ਕਾਮਯਾਬੀ ਨਹੀਂ ਮਿਲੀ। ਜਦਕਿ ਇਹ ਕਾਰ ਕਾਫੀ ਸ਼ਾਨਦਾਰ ਹੈ। ਅਫੀਸ਼ੀਅਰਲ ਲੌਂਚ ਤੋਂ ਪਹਿਲਾਂ ਹੀ ਨਵੀਂ AURA ਦੀਆਂ ਡਿਟੇਲਸ ਆਨਲਾਈਨ ਲੀਕ ਹੋ ਗਈਆਂ ਹਨ। ਜਿਸ 'ਚ ਕਾਰ ਦੇ ਅਪਡੇਟ ਬਾਰੇ ਜਾਣਕਾਰੀ ਹੈ।
ਫੀਚਰਸ
ਆਨਲਾਈਨ ਲੀਕ ਰਿਪੋਰਟ ਮੁਤਾਬਕ ਹੁੰਡਈ ਦੀ ਇਸ ਕਾਰ ਦੇ ਟੌਪ ਐਂਡ SX (0) ਟ੍ਰਿਮ ਚ ਕ੍ਰੂਜ਼ ਕੰਟਰੋਲ, ਲੈਡਰ ਰੈਪਿਡ ਸਟੀਅਰਿੰਗ ਵਹੀਲ ਤੇ ਗਿਅਰ ਨੌਬ ਜਿਹੇ ਕੁਝ ਐਕਸਕਲੂਸਿਵ ਫੀਚਰਸ ਦੇ ਰਹੀ ਹੈ ਜੋਕਿ ਸਿਰਫ ਇਸ ਦੇ 1.2L ਪੈਟਰੋਲ ਮਾਡਲ 'ਚ ਹੋਣਗੇ। ਇਸ ਤੋਂ ਇਲਾਵਾ ਨਵੇਂ ਮਾਡਲ ਦੇ S,SX ਤੇ SX (0) ਵੇਰੀਏਂਟ 'ਚ ਫੈਕਟਰੀ ਫਿਟਡ ਰੀਅਰ ਸਪਲਾਇਰ ਦੇ ਰਹੀ ਹੈ।
14 ਇੰਚ ਦੇ ਵੀਲਸ ਮਿਲਣਗੇ
ਇਸ ਕਾਰ ਦੇ E ਵੇਰੀਏਂਟਸ 'ਚ 13 ਇੰਚ ਦੇ ਵੀਲਸ ਦੀ ਥਾਂ 14 ਇੰਚ ਦੇ ਵੀਲਸ ਨੂੰ ਦਿੱਤੀ ਗਈ ਹੈ। ਉੱਥੇ ਹੀ ਕਾਰ ਦੇ SX ਤੇ SX (0) ਵੇਰੀਏਂਟਸ ਨਾਲ Arkamys ਪ੍ਰੀਮੀਅਮ ਆਡੀਓ ਸਿਸਟਮ ਹਟਾਏਗੀ। ਉੱਥੇ ਹੀ ਇਸ ਦੇ S ਵੇਰੀਏਂਟ ਨੂੰ ਸਟੀਲ ਸਟਾਇਲ ਵੀਲਸ ਦੇ ਨਾਲ ਪੇਸ਼ ਕਰੇਗੀ ਤੇ AMT ਮਾਡਲ 'ਚ ਗਨ ਮੈਟਲ ਰੰਗ 'ਚ 3M ਗ੍ਰਾਫਿਕਸ ਮਿਲਣਗੇ।
ਇੰਜਨ
ਹੁੰਡਈ ਨਵੀਂ AURA 'ਚ 1.2 ਲੀਟਰ ਦਾ ਪੈਟਰੋਲ ਇੰਜਣ ਹੋਵੇਗਾ। ਜੋ 83 BHP ਦੀ ਪਾਵਰ ਦੇਵੇਗਾ। ਇਹ ਕਾਰ 5-ਸਪੀਡ ਮੈਨੂਅਲ ਤੇ AMT ਗੀਅਰਬੌਕਸ ਦੇ ਨਾਲ ਵੀ ਆਵੇਗਾ। ਇੰਜਣ ਮਾਇਲੇਜ ਤੇ ਪਰਫੌਰਮੈਂਸ ਦੇ ਮਾਮਲੇ 'ਚ ਬਿਹਤਰ ਸਾਬਿਤ ਹੋਣਗੇ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਨਵੀਂ Hyundai Aura ਦਾ ਮੁਕਾਬਲਾ ਭਾਰਤ 'ਚ ਮਾਰੂਤੀ ਸੁਜ਼ੂਕੀ ਡਿਜ਼ਾਇਰ ਤੇ ਹੌਂਡਾ ਅਮੇਜ ਜਿਹੀਆਂ ਕਾਰਾਂ ਨਾਲ ਹੋਵੇਗਾ। ਇਨ੍ਹਾਂ ਕਾਰਾਂ ਨੂੰ ਭਾਰਤ 'ਚ ਖੂਬ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਹੁੰਡਈ ਦੀ ਇਹ ਕਾਰ ਡਿਜ਼ਾਇਰ ਤੇ ਅਮੇਜ ਨੂੰ ਕਿੰਨੀ ਟੱਕਰ ਦੇ ਪਾਉਂਦੀ ਹੈ।