Hyundai Exter: Hyundai Exter ਦੀ ਬੁਕਿੰਗ 50 ਹਜ਼ਾਰ ਤੋਂ ਪਾਰ, ਡਿਲੀਵਰੀ ਲਈ ਕਰਨਾ ਪੈ ਸਕਦਾ ਹੈ ਲੰਬਾ ਇੰਤਜ਼ਾਰ
ਐਕਸਟਰ ਦੀ ਐਕਸ ਸ਼ੋਰੂਮ ਕੀਮਤ 6 ਲੱਖ ਤੋਂ 10 ਲੱਖ ਰੁਪਏ ਦੇ ਵਿਚਕਾਰ ਹੈ। ਇਸ ਦਾ ਸਿੱਧਾ ਮੁਕਾਬਲਾ ਟਾਟਾ ਪੰਚ, ਅਤੇ ਮਾਰੂਤੀ ਸੁਜ਼ੂਕੀ ਇਗਨਿਸ ਨਾਲ ਹੈ।
Hyundai Exter Bookings: Hyundai Motor India ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਆਪਣੀ ਨਵੀਂ ਸਬ-ਕੰਪੈਕਟ SUV, Exter ਲਈ 50,000 ਤੋਂ ਵੱਧ ਬੁਕਿੰਗਾਂ ਪ੍ਰਾਪਤ ਕੀਤੀਆਂ ਹਨ। ਕਾਰ ਨੂੰ 10 ਜੁਲਾਈ ਨੂੰ 5.99 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਕੁਝ ਡੀਲਰਾਂ ਮੁਤਾਬਕ ਫਿਲਹਾਲ ਇਸ ਲਈ 12 ਹਫਤਿਆਂ ਦਾ ਵੇਟਿੰਗ ਪੀਰੀਅਡ ਹੈ, ਜੋ ਵਧ ਸਕਦਾ ਹੈ।
ਵਧ ਗਈ ਬੁਕਿੰਗ
ਹੁੰਡਈ ਦੇ ਮੁਤਾਬਕ, 10 ਜੁਲਾਈ ਤੋਂ ਪਹਿਲਾਂ, ਕੰਪਨੀ ਨੂੰ Xeter ਲਈ 10,000 ਬੁਕਿੰਗ ਪ੍ਰਾਪਤ ਹੋਈ ਸੀ, ਜਦੋਂ ਕਿ ਇਸ ਦੇ ਲਾਂਚ ਦੇ ਇੱਕ ਮਹੀਨੇ ਦੇ ਅੰਦਰ, ਇਹ ਅੰਕੜਾ 50,000 ਨੂੰ ਪਾਰ ਕਰ ਗਿਆ ਹੈ। ਸਭ ਤੋਂ ਵੱਧ ਬੁਕਿੰਗ, ਲਗਭਗ 75 ਫੀਸਦੀ, ਸਨਰੂਫ ਵੇਰੀਐਂਟ ਲਈ ਹਨ। ਕਾਰ ਨੂੰ SX, SX(O) ਅਤੇ SX(O) ਕਨੈਕਟ ਵੇਰੀਐਂਟ ਵਿੱਚ ਵੌਇਸ-ਐਕਟੀਵੇਟਿਡ ਵਿਸ਼ੇਸ਼ਤਾਵਾਂ ਦੇ ਨਾਲ ਸਿੰਗਲ-ਪੇਨ ਸਨਰੂਫ ਮਿਲਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਕਿ ਲਗਭਗ 33 ਫੀਸਦੀ ਬੁਕਿੰਗ 5-ਸਪੀਡ AMT ਵੇਰੀਐਂਟ ਲਈ ਹੈ, ਜਿਸ 'ਚ ਪੈਡਲ ਸ਼ਿਫਟਰ ਵੀ ਉਪਲਬਧ ਹਨ। ਹਾਲਾਂਕਿ, ਇਹ ਸਹੂਲਤ ਸਿਰਫ਼ ਪੈਟਰੋਲ 'ਤੇ ਉਪਲਬਧ ਹੈ ਨਾ ਕਿ CNG ਨਾਲ। EX ਵੇਰੀਐਂਟ ਤੋਂ ਇਲਾਵਾ, ਬਾਕੀ ਸਭ ਨੂੰ 5-ਸਪੀਡ AMT ਦਾ ਵਿਕਲਪ ਮਿਲਦਾ ਹੈ।
ਪਾਵਰਟ੍ਰੇਨ
Exter ਨੂੰ 1.2-ਲੀਟਰ ਕਾਪਾ ਇੰਜਣ ਮਿਲਦਾ ਹੈ, ਜੋ ਕਿ ਹੁੰਡਈ ਦੀਆਂ ਹੋਰ ਹੈਚਬੈਕਾਂ 'ਤੇ ਉਪਲਬਧ ਹੈ। ਇਹ ਇੰਜਣ ਪੈਟਰੋਲ 'ਤੇ 83hp ਦੀ ਪਾਵਰ ਅਤੇ 114Nm ਦਾ ਟਾਰਕ ਜਨਰੇਟ ਕਰਦਾ ਹੈ, ਜਦਕਿ ਇਹ CNG 'ਤੇ 69hp ਦੀ ਪਾਵਰ ਅਤੇ 95.2Nm ਦਾ ਟਾਰਕ ਆਊਟਪੁੱਟ ਦਿੰਦਾ ਹੈ।
ਵਿਸ਼ੇਸ਼ਤਾਵਾਂ
Hyundai Exter ਵਿੱਚ ਇੱਕ ਫੈਕਟਰੀ-ਫਿੱਟਡ ਡੈਸ਼ਕੈਮ, ਆਟੋਮੈਟਿਕ ਪ੍ਰੋਜੈਕਟਰ ਹੈੱਡਲੈਂਪਸ, ਕੀ-ਲੇਸ ਐਂਟਰੀ, 8-ਇੰਚ ਟੱਚਸਕਰੀਨ, ਆਟੋਮੈਟਿਕ ਕਲਾਈਮੇਟ ਕੰਟਰੋਲ, ਐਪਲ ਕਾਰਪਲੇ, ਐਂਡਰਾਇਡ ਆਟੋ, ਵਾਇਰਲੈੱਸ ਚਾਰਜਿੰਗ ਅਤੇ ਇਨ-ਬਿਲਟ ਨੈਵੀਗੇਸ਼ਨ ਵਿਸ਼ੇਸ਼ਤਾਵਾਂ ਹਨ। ਸੁਰੱਖਿਆ ਲਈ, ਇਸ ਵਿੱਚ ਛੇ ਏਅਰਬੈਗ, ESC, ਹਿੱਲ ਅਸਿਸਟ ਕੰਟਰੋਲ, EBD ਦੇ ਨਾਲ ABS, ਰੀਅਰ ਪਾਰਕਿੰਗ ਸੈਂਸਰ ਅਤੇ ਕੈਮਰਾ ਅਤੇ ਸਾਰੀਆਂ ਸੀਟਾਂ 'ਤੇ ਤਿੰਨ-ਪੁਆਇੰਟ ਸੀਟਬੈਲਟ ਹਨ।
ਕੀਮਤ
ਐਕਸਟਰ ਦੀ ਐਕਸ ਸ਼ੋਰੂਮ ਕੀਮਤ 6 ਲੱਖ ਤੋਂ 10 ਲੱਖ ਰੁਪਏ ਦੇ ਵਿਚਕਾਰ ਹੈ। ਇਸ ਦਾ ਸਿੱਧਾ ਮੁਕਾਬਲਾ ਟਾਟਾ ਪੰਚ, ਅਤੇ ਮਾਰੂਤੀ ਸੁਜ਼ੂਕੀ ਇਗਨਿਸ ਨਾਲ ਹੈ। ਟਾਟਾ ਨੇ ਇਸ ਹਿੱਸੇ 'ਤੇ ਆਪਣੀ ਪਕੜ ਬਣਾਈ ਰੱਖਣ ਲਈ ਹਾਲ ਹੀ ਵਿੱਚ ਪੰਚ ਨੂੰ CNG ਪਾਵਰਟ੍ਰੇਨ ਅਤੇ ਸਨਰੂਫ ਨਾਲ ਅਪਗ੍ਰੇਡ ਕੀਤਾ ਹੈ।