ਪੜਚੋਲ ਕਰੋ

ਭਾਰਤ ਦੀਆਂ ਤਿੰਨ ਸਭ ਤੋਂ ਸੁਰੱਖਿਅਤ ਕਾਰਾਂ, GNCAP ਨੇ ਦਿੱਤੀ 5 ਸਟਾਰ ਰੇਟਿੰਗ

ਕਾਰ ਦੇ ਸੇਫਟੀ ਫੀਚਰਜ਼ ਬੇਹੱਦ ਜ਼ਰੂਰੀ ਹੁੰਦੇ ਹਨ ਹਾਲਾਂਕਿ ਇਨ੍ਹਾਂ ਤੇ ਘੱਟ ਹੀ ਲੋਕ ਧਿਆਨ ਦਿੰਦੇ ਹਨ। GNCAP ਦੀ ਤਰਫ ਤੋਂ ਹੁਣ ਤਕ ਕੁਝ ਹੀ ਕਾਰਾਂ ਨੂੰ ਕ੍ਰੈਸ਼ ਟੈਸਟਿੰਗ ਲਈ 5 ਸਟਾਰ ਦਿੱਤੇ ਗਏ ਹਨ।

ਕਾਰ ਦੇ ਸੇਫਟੀ ਫੀਚਰਜ਼ ਬੇਹੱਦ ਜ਼ਰੂਰੀ ਹੁੰਦੇ ਹਨ ਹਾਲਾਂਕਿ ਇਨ੍ਹਾਂ ਤੇ ਘੱਟ ਹੀ ਲੋਕ ਧਿਆਨ ਦਿੰਦੇ ਹਨ। GNCAP ਦੀ ਤਰਫ ਤੋਂ ਹੁਣ ਤਕ ਕੁਝ ਹੀ ਕਾਰਾਂ ਨੂੰ ਕ੍ਰੈਸ਼ ਟੈਸਟਿੰਗ ਲਈ 5 ਸਟਾਰ ਦਿੱਤੇ ਗਏ ਹਨ। ਅੱਜਕੱਲ੍ਹ ਆਮ ਤੌਰ ਤੇ GNCAP ਬੇਸ ਵਰਜ਼ਨ ਦਾ ਹੀ ਨਿਰੀਖਣ ਕਰਦਾ ਹੈ। ਸੇਫਟੀ ਸਕੋਰ, ਕਾਰ ਦੇ ਸਟਰੱਕਚਰ, ਤੇ ਕਾਰ ਦੀ ਸੇਫਟੀ ਫੀਚਰ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਹੁਣ ਤਕ ਕੇਵਲ ਭਾਰਤ ਦੀਆਂ ਕੁਝ ਕਾਰਾਂ ਹੀ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰ ਸਕੀਆਂ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਪੰਜ ਸਟਾਰ ਹਾਸਲ ਕਰਨ ਵਾਲੀਆਂ ਕਾਰਾਂ ਦੇ ਬਾਰੇ: ਟਾਟਾ ਨੇਕਸਨ ਟਾਟਾ ਨੇਕਸਨ ਭਾਰਤ ਵਿੱਚ ਪਹਿਲੀ 5 ਸਟਾਰ ਕਾਰ ਸੀ ਤੇ ਜਿਸ ਕਾਰ ਦੀ ਜਾਂਚ ਕੀਤੀ ਗਈ, ਉਹ ਇੱਕ ਪ੍ਰੀ-ਫੇਸਲਿਫਟ ਮਾਡਲ ਸੀ ਤੇ ਇਸ ਦੇ ਬਾਵਜੂਦ ਨੇਕਸਨ ਨੇ 5 ਸਟਾਰ ਪ੍ਰਾਪਤ ਕੀਤੇ। ਨੇਕਸਨ ਨੇ ਅਡਲਟ ਪ੍ਰੋਟੈਕਸ਼ਨ ਲਈ 5 ਸਟਾਰ ਰੇਟਿੰਗ ਤੇ ਚਾਈਲਡ ਆਕਿਊਪੇਂਟ ਪ੍ਰੋਟੈਕਸ਼ਨ ਲਈ 3 ਸਟਾਰ ਰੇਟਿੰਗ ਪ੍ਰਾਪਤ ਕੀਤੀ। ਨੇਕਸਨ ਨੇ ਪਹਿਲਾਂ ਚਾਰ ਸਟਾਰ ਪ੍ਰਾਪਤ ਕੀਤੇ ਸਨ ਪਰ ਇਸ ਤੋਂ ਬਾਅਦ ਟਾਟਾ ਨੇ ਯਾਤਰੀਆਂ ਤੇ ਡਰਾਈਵਰਾਂ ਲਈ ਸੀਟ ਬੈਲਟ ਰੀਮਾਈਂਡਰ ਸਮੇਤ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ। ਨਾਲ ਹੀ, ਨੇਕਸਨ ਨੂੰ ਇੱਕ ਸਾਈਡ ਇਫੈਕਟ ਟੈਸਟ ਪਾਸ ਕਰਨ ਲਈ, ਯੂਐਨ 95 ਦੇ ਸਾਈਡ ਇਫੈਕਟ ਪ੍ਰੋਟੈਕਸ਼ਨ ਦੀਆਂ ਜ਼ਰੂਰਤਾਂ ਨਾਲ ਮੇਲ ਕਰਨਾ ਜ਼ਰੂਰੀ ਸੀ। ਮਹਿੰਦਰਾ ਐਕਸਯੂਵੀ 300 ਇਸ ਸਾਲ ਦੇ ਸ਼ੁਰੂ ਵਿਚ ਮਹਿੰਦਰਾ ਐਕਸਯੂਵੀ 300 ਦੀ ਪਰਖ ਕੀਤੀ ਗਈ ਸੀ, ਜਿਸ ਨੇ ਪਹਿਲਾ ਗਲੋਬਲ ਐਨਸੀਏਪੀ 'ਸੇਫ਼ਰ ਚੁਆਇਸ' ਐਵਾਰਡ ਜਿੱਤਿਆ ਸੀ ਜੋ ਕਿ ਵਾਹਨ ਨਿਰਮਾਤਾਵਾਂ ਨੂੰ ਭਾਰਤ ਵਿਚ ਸਭ ਤੋਂ ਵੱਧ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਲਈ ਦਿੱਤਾ ਜਾਂਦਾ ਹੈ। ਫਾਈਵ ਸਟਾਰ ਰੇਟਿੰਗ ਇਸ ਦੇ ਅਡਲਟ ਅਕਿਊਪੇਂਟ ਪ੍ਰੋਟੈਕਸ਼ਨ ਲਈ ਦਿੱਤੀ ਗਈ ਹੈ ਜਦੋਂਕਿ ਇਸ ਨੂੰ ਚਾਇਲ ਅਕਿਊਪੇਂਟ ਪ੍ਰੋਟੈਕਸ਼ਨ ਲਈ 4 ਸਟਾਰ ਦਿੱਤੇ ਗਏ ਹਨ। ਇਹ ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਇਲੈਕਟ੍ਰਾਨਿਕ ਸਥਿਰਤਾ ਨਿਯੰਤਰਣ (ਈਐਸਸੀ) 'ਸੁਰੱਖਿਅਤ ਚੋਣ' ਐਵਾਰਡ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਟਾਟਾ ਅਲਟਰੋਜ਼ ਟਾਟਾ ਅਲਟਰੋਜ਼ ਦਾ ਟੈਸਟ ਇਸ ਸਾਲ ਜਨਵਰੀ ਵਿੱਚ ਹੋਇਆ ਸੀ ਤੇ ਇਸ ਨੇ 5 ਸਟਾਰ ਪ੍ਰਾਪਤ ਕੀਤੇ ਸਨ। ਇਸ ਨੂੰ ਅਡਲਟ ਪ੍ਰੋਟੈਕਸ਼ਨ ਲਈ 5 ਸਟਾਰ ਤੇ ਚਾਈਲਡ ਆਕੂਪੈਂਟ ਪ੍ਰੋਟੈਕਸ਼ਨ ਲਈ 3 ਸਟਾਰ ਮਿਲੇ ਹਨ। ਇਸ ਬੇਸ ਮਾਡਲ ਨੂੰ 2 ਏਅਰਬੈਗਾਂ ਦੇ ਨਾਲ ਸਟੈਂਡਰਡ ਚੁਣਿਆ ਗਿਆ ਸੀ। ਇਸ ਦਾ ਸਟਰੱਕਚਰ ਤੇ ਫੁੱਟਵੇਲ ਏਰੀਆ ਉਨ੍ਹਾਂ ਦੁਆਰਾ ਸਥਿਰ ਮੰਨਿਆ ਜਾਂਦਾ ਸੀ।ਇਸ ਦੇ ਅਡਲਟ ਹੈੱਡ ਅਤੇ  ਨੈਕ ਸੁਰੱਖਿਆ ਨੂੰ ਵੀ ਚੰਗਾ ਮੰਨਿਆ ਜਾਂਦਾ ਸੀ। ਛਾਤੀ ਦੀ ਸੁਰੱਖਿਆ ਦੋਵਾਂ ਬਾਲਗਾਂ ਲਈ ਉਚਿਤ ਕਰਾਰ ਦਿੱਤਾ ਗਿਆ ਸੀ। ਚਾਇਲਡ ਐਕੁਇਪਮੈਂਟ ਪ੍ਰੋਟੈਕਸ਼ਨ ਨੇ ਚੰਗੀ ਸੁਰੱਖਿਆ ਵੀ ਦਿਖਾਈ। ਫਿਲਹਾਲ ਇਹ ਇਕੋ ਹੈਚਬੈਕ ਹੈ ਜਿਸ ਨੂੰ 5 ਸਟਾਰ ਮਿਲੇ ਹਨ। GNCAP  ਦੀ ਫੁਲ ਫਾਰਮ ਹੈ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ। ਇਹ ਇੱਕ ਯੂਕੇ ਦਾ ਫਾਊਂਡੇਸ਼ਨ ਹੈ ਜੋ ਕਿ ਕਾਰਾਂ ਦਾ ਅਸੈਸਮੈਂਟ ਕਰਦਾ ਹੈ ਗਲੋਬਲ  NCAP ਕਾਰਾਂ ਦੇ ਸੇਫਟੀ ਫੀਚਰਜ਼ ਰੋਡ ਸੇਫਟੀ ਤੇ ਬਾਕੀ ਸੁਰੱਖਿਆ ਫੀਚਰਸ ਦੀ ਜਾਂਚ ਕਰਦਾ ਹੈ ਤੇ ਫਿਰ ਉਸ ਤੇ ਸਭ ਦੀ ਰੇਟਿੰਗ ਦਿੱਤੀ ਜਾਂਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Gangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget