Kia Motors: Kia ਨੂੰ 2024 ਕਾਰ ਡਿਜ਼ਾਈਨ ਐਵਾਰਡ ਸਮਾਰੋਹ 'ਚ ਮਿਲਿਆ 'ਬ੍ਰਾਂਡ ਡਿਜ਼ਾਈਨ ਲੈਂਗੂਏਜ਼' ਸਨਮਾਨ, ਜਾਣੋ ਪੂਰੀ ਖਬਰ
Kia ਨੂੰ 2024 ਕਾਰ ਡਿਜ਼ਾਈਨ ਐਵਾਰਡ ਸਮਾਰੋਹ 'ਚ 'ਬ੍ਰਾਂਡ ਡਿਜ਼ਾਈਨ ਲੈਂਗੂਏਜ਼' ਸਨਮਾਨ ਮਿਲਿਆ । ਜਿਊਰੀ ਬੋਰਡ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਆਟੋਮੋਟਿਵ ਅਤੇ ਡਿਜ਼ਾਈਨ ਮੈਗਜ਼ੀਨਾਂ ਦੇ ਪੱਤਰਕਾਰਾਂ ਸ਼ਾਮਲ ਹਨ, ਨੇ ਇਸ ਦੀ ਚੋਣ ਕੀਤੀ
Kia EV9: ਦੱਖਣੀ ਕੋਰੀਆਈ ਆਟੋ ਨਿਰਮਾਤਾ Kia Corporation (Kia) ਨੂੰ 2024 ਕਾਰ ਡਿਜ਼ਾਈਨ ਅਵਾਰਡ ਸਮਾਰੋਹ ਵਿਚ 'ਬ੍ਰਾਂਡ ਡਿਜ਼ਾਈਨ ਲੈਂਗੂਏਜ' ਸ਼੍ਰੇਣੀ ਦੇ ਤਹਿਤ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਆਪਣੇ ਬ੍ਰਾਂਡ ਰੀਲਾਂਚ ਦੇ ਹਿੱਸੇ ਵਜੋਂ ਕਿਆ ਨੇ 2021 ਲਈ ਆਪਣੀ ਨਵੀਂ ਡਿਜ਼ਾਈਨ ਲੈਂਗੂਏਜ 'ਓਪੋਜਿਟਸ ਯੂਨਾਈਟਿਡ' ਦਾ ਖੁਲਾਸਾ ਕੀਤਾ। ਇਹ ਡਿਜ਼ਾਈਨ ਲੈਂਗੂਏਜ ਦੇ ਤਿੰਨ Dimensions; Tension, Harmony and Mobility ਦੀ ਵਰਤੋਂ ਕਰਦਾ ਹੈ।
ਕੀਆ ਦਾ ਕਹਿਣਾ ਹੈ ਕਿ ਇਸ ਨੂੰ 'ਓਪੋਜਿਟਸ ਯੂਨਾਈਟਿਡ' ਡਿਜ਼ਾਈਨ ਲੈਂਗੂਏਜ ਦੇ ਤਹਿਤ ਵੱਖ-ਵੱਖ ਉਤਪਾਦ ਡਿਜ਼ਾਈਨ ਲਾਂਚ ਕਰਕੇ ਇਕਸਾਰਤਾ ਡਿਜ਼ਾਈਨ ਮਾਪ ਨੂੰ ਪ੍ਰੇਰਿਤ ਕਰਨ ਲਈ ਮਾਨਤਾ ਦਿੱਤੀ ਗਈ ਸੀ।"
ਜਿਊਰੀ ਬੋਰਡ ਨੇ ਕਿਹਾ...
ਕਾਰ ਡਿਜ਼ਾਈਨ ਅਵਾਰਡ 2024 ਦੇ ਜਿਊਰੀ ਬੋਰਡ ਨੇ ਕਿਹਾ, "ਇੱਕ ਨਵੀਂ ਪਛਾਣ ਸਥਾਪਤ ਕਰਨ ਲਈ ਇੱਕ ਅਣਥੱਕ ਨਵੀਨਤਾ।" ਹਾਲ ਹੀ ਵਿਚ ਆਪਣੇ ਬਿਹਤਰੀਨ ਡਿਜ਼ਾਇਨ ਲਈ ਸਨਮਾਨਤ ਕੀਤੇ ਗਏ ਕੀਆ ਦੇ ਨਵੇਂ ਵਾਹਨਾਂ ਵਿੱਚੋਂ EV9 ਦੁਨੀਆਂ ਦੇ ਟੌਪ 3 ਆਟੋਮੋਬਾਈਲ ਪੁਰਸਕਾਰਾਂ ਵਿਚੋਂ ਦੋ ਜਿੱਤੇ ਹਨ, ਜਿਸ ਵਿਚ '2024 ਵਰਲਡ ਕਾਰ ਆਫ ਦਿ ਈਅਰ' ਅਤੇ '2024 ਨਾਰਥ ਅਮਰੀਕਨ ਕਾਰ, ਯੂਟੀਲਿਟੀ ਐਂਡ ਟਰੱਕ ਆਫ ਦਿ ਈਅਰ' ਸ਼ਾਮਲ ਹਨ। Kia ਨੇ iF ਡਿਜ਼ਾਈਨ ਅਵਾਰਡ ਵੀ ਜਿੱਤਿਆ ਹੈ, ਜਿਸ ਵਿਚ EV9 ਨੇ ਪ੍ਰੈਸਟੀਜਿਅਸ ਗੋਲਡ ਜਿੱਤਿਆ।
ਕੰਪਨੀ ਦੇ ਡਿਜ਼ਾਈਨਰ ਨੇ ਕਿਹਾ...
ਕਿਆ ਗਲੋਬਲ ਡਿਜ਼ਾਈਨ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੁਖੀ ਕਰੀਮ ਹਬੀਬ ਨੇ ਕਿਹਾ, 'ਓਪੋਜਿਟਸ ਯੂਨਾਈਟਿਡ ਦੀ ਭਾਵਨਾ ਨੂੰ ਅਪਣਾਉਂਦੇ ਹੋਏ ਕਿਆ ਡਿਜ਼ਾਈਨ ਨੇ ਮੋਬਾਇਲਿਟੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਡਿਜ਼ਾਈਨ ਦੀ ਪਾਵਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਨਵੇਂ ਅਤੇ ਟਿਕਾਊ, ਹੋਵੇਂ ਹਨ।" "1980 ਦੇ ਦਹਾਕੇ ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਕਾਰ ਡਿਜ਼ਾਈਨ ਅਵਾਰਡਸ ਨੇ ਸਭ ਤੋਂ ਵਧੀਆ ਕੰਸੈਪਟ ਕਾਰਾਂ, ਪ੍ਰੋਡੈਕਸ਼ਨ ਵਾਹਨਾਂ ਅਤੇ ਖਾਸ ਡਿਜ਼ਾਈਨ ਲੈਂਗੂਏਜ ਲਈ ਜ਼ਿੰਮੇਵਾਰ ਡਿਜ਼ਾਈਨ ਟੀਮਾਂ ਲਈ ਵਿਸ਼ਵਵਿਆਪੀ ਮਾਨਤਾ ਵਜੋਂ ਕੰਮ ਕੀਤਾ ਹੈ।
ਅਵਾਰਡ ਸਮਾਰੋਹ
ਜਿਊਰੀ, ਜਿਸ ਵਿਚ ਅੰਤਰਰਾਸ਼ਟਰੀ ਪੱਧਰ ਉਤੇ ਪ੍ਰਸਿੱਧ ਆਟੋਮੋਟਿਵ ਅਤੇ ਡਿਜ਼ਾਈਨ ਮੈਗਜ਼ੀਨਾਂ ਦੇ ਪੱਤਰਕਾਰ ਸ਼ਾਮਲ ਹਨ, ਪਿਛਲੇ ਸਾਲ ਦੀ ਸਿਰਫ 10 ਪ੍ਰੋਡਕਸ਼ਨ ਕਾਰ ਅਤੇ 10 ਕੰਸੈਪਟ ਕਾਰ ਪ੍ਰੋਜੈਕਟਾਂ ਦੇ ਨਾਲ-ਨਾਲ ਸਿਰਫ 5 ਬ੍ਰਾਂਡਾਂ ਦੇ ਡਿਜ਼ਾਈਨ ਲੈਂਗੂਏਜ ਦੀ ਚੋਣ ਕਰਦੀ ਹੈ, ਜਿਨ੍ਹਾਂ ਨੂੰ ਫਾਈਨਲਿਸਟ ਦੇ ਰੂਪ ਵਿਚ ਵਿਚਾਰ ਕੀਤਾ ਜਾਂਦਾ ਹੈ। 2024 ਕਾਰ ਡਿਜ਼ਾਈਨ ਅਵਾਰਡਾਂ ਦੇ ਜੇਤੂਆਂ ਦੀ ਘੋਸ਼ਣਾ ਇਸ ਸਾਲ ਦੇ ਮਿਲਾਨ ਡਿਜ਼ਾਈਨ ਵੀਕ ਦੌਰਾਨ ਮਿਲਾਨ ਵਿੱਚ ADI ਡਿਜ਼ਾਈਨ ਮਿਊਜ਼ੀਅਮ ਵਿੱਚ ਇੱਕ ਸਮਾਰੋਹ ਵਿੱਚ ਕੀਤੀ ਗਈ ਸੀ। ਕਰੀਮ ਹਬੀਬ, ਗਲੋਬਲ ਡਿਜ਼ਾਈਨ ਦੇ ਮੁਖੀ ਅਤੇ ਕਿਆ ਦੇ ਕਾਰਜਕਾਰੀ ਉਪ ਪ੍ਰਧਾਨ, ਪੁਰਸਕਾਰ ਪ੍ਰਾਪਤ ਕਰਨ ਲਈ ਕਿਆ ਡਿਜ਼ਾਈਨ ਦੀ ਤਰਫੋਂ ਸਮਾਰੋਹ ਵਿੱਚ ਸ਼ਾਮਲ ਹੋਏ।