ਕਿੰਨੇ ਦਿਨਾਂ 'ਚ ਹਟਾ ਦੇਣੇ ਚਾਹੀਦੇ ਹਨ ਨਵੀਂ ਕਾਰ ਦੀ ਸੀਟ ਤੋਂ ਪਾਲੀਥੀਨ ਕਵਰ, ਜਾਣੋ
Polythene Cover : ਕਈ ਲੋਕ ਨਵੀਂ ਕਾਰ ਖਰੀਦਣ ਤੋਂ ਬਾਅਦ ਮਹੀਨਿਆਂ ਤੱਕ ਸੀਟਾਂ 'ਤੇ ਲੱਗੇ ਪੋਲੀਥੀਨ ਦੇ ਕਵਰ ਨਹੀਂ ਹਟਾਉਂਦੇ। ਉਨ੍ਹਾਂ ਦਾ ਮੰਨਣਾ ਇਹ ਹੁੰਦਾ ਹੈ ਕਿ ਜੇਕਰ ਸੀਟ ਕਵਰ ਹਟਾ ਦਿੱਤਾ ਜਾਵੇ ਤਾਂ ਕਾਰ ਪੁਰਾਣੀ ਲੱਗਣ ਲੱਗ ਜਾਵੇਗੀ।
ਜੇਕਰ ਸੀਟ ਦੇ ਪੋਲੀਥੀਨ ਦੇ ਕਵਰ ਨੂੰ ਹਟਾ ਦਿੱਤਾ ਜਾਵੇ ਤਾਂ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ, ਜਿਸ ਨਾਲ ਸੀਟ ਗੰਦੀ ਹੋ ਜਾਂਦੀ ਹੈ। ਪਰ ਸੀਟ ਤੋਂ ਪਲਾਸਟਿਕ ਕਵਰ ਨਾ ਹਟਾਉਣ ਦਾ ਕੋਈ ਮਤਲਬ ਨਹੀਂ ਹੈ, ਸਗੋਂ ਅਜਿਹਾ ਕਰਨ ਨਾਲ ਤੁਹਾਨੂੰ ਨੁਕਸਾਨ ਹੀ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ...
ਹਾਨੀਕਾਰਕ ਫਿਊਮ
ਤੁਹਾਨੂੰ ਦੱਸ ਦੇਈਏ ਕਿ ਪਲਾਸਟਿਕ ਤੋਂ ਹਾਨੀਕਾਰਕ ਫਿਊਮ ਨਿਕਲਦਾ ਰਹਿੰਦਾ ਹੈ। ਗਰਮੀਆਂ ਦੇ ਮੌਸਮ ਵਿੱਚ, ਜਦੋਂ ਕਾਰ ਗਰਮ ਹੁੰਦੀ ਹੈ, ਤਾਂ ਸੀਟਾਂ 'ਤੇ ਪਲਾਸਟਿਕ ਵੀ ਗਰਮ ਹੋ ਜਾਂਦਾ ਹੈ ਅਤੇ ਫਿਊਮ ਛੱਡਣਾ ਸ਼ੁਰੂ ਕਰ ਦਿੰਦਾ ਹੈ। ਇਹ ਇੱਕ ਕਿਸਮ ਦੀ ਜ਼ਹਿਰੀਲੀ ਗੈਸ ਹੈ ਜੋ ਤੁਹਾਡੀ ਸਿਹਤ ਨੂੰ ਤੁਰੰਤ ਪ੍ਰਭਾਵਤ ਨਹੀਂ ਕਰਦੀ ਪਰ ਲੰਬੇ ਸਮੇਂ ਵਿੱਚ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
ਨਵੀਂ ਕਾਰ ਵਿੱਚ, ਕੰਪਨੀ ਪੋਲੀਥੀਨ ਨਾਲ ਸੀਟਾਂ ਨੂੰ ਕਵਰ ਕਰਦੀ ਹੈ ਤਾਂ ਜੋ ਡਿਲੀਵਰੀ ਤੋਂ ਪਹਿਲਾਂ ਕਾਰ ਦੀਆਂ ਸੀਟਾਂ 'ਤੇ ਕੋਈ ਵੀ ਛੋਟੇ ਧੱਬੇ ਜਾਂ ਦਾਗ ਨਾ ਦਿਖਾਈ ਦੇਣ ਜਾਂ ਸੀਟਾਂ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਾ ਹੋਣ। ਕਾਰ ਦੀ Delivery ਲੈਣ ਤੋਂ ਬਾਅਦ ਵੀ ਲੋਕ ਕਈ-ਕਈ ਦਿਨ ਸੀਟ ਤੋਂ ਪੋਲੀਥੀਨ ਨਹੀਂ ਹਟਾਉਂਦੇ ਪਰ ਅਜਿਹਾ ਕਰਨਾ ਠੀਕ ਨਹੀਂ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਜਿਹਾ ਕਰਨ ਦੇ ਕੀ ਨੁਕਸਾਨ ਹਨ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਦਰਅਸਲ ਪੋਲੀਥੀਨ ਦੇ ਕਵਰ ਨੂੰ ਜ਼ਿਆਦਾ ਦੇਰ ਤੱਕ ਸੀਟਾਂ 'ਤੇ ਛੱਡਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ ਤੁਹਾਨੂੰ ਕਾਰ ਚਲਾਉਣ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਪਲਾਸਟਿਕ ਦਾ ਕਵਰ ਲੱਗਾ ਹੋਣ ਨਾਲ ਤੁਸੀਂ ਵਾਰ-ਵਾਰ ਤਿਲਕਣ ਮਹਿਸੂਸ ਕਰੋਗੇ ਅਤੇ ਤੁਸੀਂ ਸੀਟ 'ਤੇ ਠੀਕ ਤਰ੍ਹਾਂ ਨਾਲ ਨਹੀਂ ਬੈਠ ਸਕੋਗੇ।
ਸੀਟ 'ਤੇ ਪਲਾਸਟਿਕ ਦੇ ਕਵਰ ਕਾਰਨ ਤੁਸੀਂ ਜ਼ਿਆਦਾ ਗਰਮੀ ਮਹਿਸੂਸ ਕਰੋਗੇ। ਕਿਉਂਕਿ ਪਲਾਸਟਿਕ ਹਵਾ ਦੇ ਵੈਂਟੀਲੇਸ਼ਨ ਨੂੰ ਬੰਦ ਕਰ ਦਿੰਦਾ ਹੈ, ਜਿਸ ਕਾਰਨ ਪਿੱਠ ਤੇ ਪੱਟਾਂ ਵਿਚਕਾਰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਘੱਟ ਆਰਾਮ ਕਾਰਨ ਗੱਡੀ ਚਲਾਉਂਦੇ ਸਮੇਂ ਤੁਹਾਡਾ ਧਿਆਨ ਭਟਕ ਸਕਦਾ ਹੈ, ਜਿਸ ਨਾਲ ਦੁਰਘਟਨਾ ਦਾ ਖ਼ਤਰਾ ਵੱਧ ਜਾਂਦਾ ਹੈ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਨਵੀਂ ਕਾਰ ਦੀ ਡਿਲੀਵਰੀ ਲੈਣ ਤੋਂ ਬਾਅਦ ਸੀਟਾਂ 'ਤੇ ਪਲਾਸਟਿਕ ਦੇ ਕਵਰ ਨੂੰ ਕਿਉਂ ਹਟਾ ਦੇਣਾ ਚਾਹੀਦਾ ਹੈ। ਤੁਸੀਂ ਕਾਰ ਤੋਂ ਪਲਾਸਟਿਕ ਸੀਟ ਕਵਰ ਨੂੰ ਹਟਾ ਸਕਦੇ ਹੋ ਅਤੇ ਇੱਕ ਫੈਬਰਿਕ ਕਵਰ ਲਗਾ ਸਕਦੇ ਹੋ ਜੋ ਸੀਟ ਨੂੰ ਸੁਰੱਖਿਅਤ ਰੱਖੇਗਾ ਅਤੇ ਇਸ ਨੂੰ ਧੱਬਿਆਂ ਤੋਂ ਵੀ ਬਚਾਏਗਾ।