ਪੜਚੋਲ ਕਰੋ

ਇੱਕ ਵੱਡੇ ਪਰਿਵਾਰ ਲਈ ਬੈਸਟ ਹੈ ਇਹ 9-ਸੀਟਰ SUV! ਕਿਫਾਇਤੀ ਕੀਮਤ ਦੇ ਨਾਲ ਮਿਲਣਗੇ ਇਹ ਸ਼ਾਨਦਾਰ ਫੀਚਰਸ

ਜੇਕਰ ਤੁਹਾਡਾ ਪਰਿਵਾਰ ਵੱਡਾ ਹੈ ਅਤੇ ਤੁਸੀਂ ਵੀ ਆਪਣੀ ਫੈਮਿਲੀ ਲਈ ਦੀ ਵੱਡੀ ਕਾਰ ਦੇਖ ਰਹੇ ਹੋ ਤਾਂ ਇਸ ਆਰਟੀਕਲ ਦੇ ਰਾਹੀਂ ਜਾਣੋ ਅਜਿਹੀ ਕਾਰ ਦੇ ਲਈ ਜੋ ਕਿ 9-ਸੀਟਰ SUV ਹੈ ਅਤੇ ਬਜਟ ਫ੍ਰੈਡਲੀ ਵੀ ਹੈ।

Mahindra Bolero Neo+: ਜੇਕਰ ਤੁਸੀਂ ਇੱਕ ਵੱਡੇ ਪਰਿਵਾਰ ਲਈ ਘੱਟ ਬਜਟ ਵਿੱਚ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ, ਇੱਕ ਸ਼ਾਨਦਾਰ ਕਾਰ ਖਰੀਦਣ ਦਾ। ਇੱਥੇ ਅਸੀਂ ਤੁਹਾਨੂੰ 9-ਸੀਟਰ SUV ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਬੋਲੇਰੋ ਨਿਓ ਦਾ ਅਪਡੇਟਿਡ ਮਾਡਲ ਹੈ। ਇਹ SUV 3-ਰੋ (2-3-4 ਸੀਟਿੰਗ ਲੇਆਉਟ) ਵਿੱਚ ਆਉਂਦੀ ਹੈ।

ਹੋਰ ਪੜ੍ਹੋ : ਸਸਤੇ 'ਚ ਮਿਲ ਰਿਹਾ ਇਹ ਵਾਲਾ  DSLR ਕੈਮਰਾ!  Nikon ਤੋਂ Sony ਤੱਕ ਦੇ ਨਾਮ ਲਿਸਟ 'ਚ ਸ਼ਾਮਲ

ਬੋਲੇਰੋ ਨਿਓ 11 ਲੱਖ 39 ਹਜ਼ਾਰ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ। ਜੇਕਰ ਤੁਸੀਂ Scorpio Classic ਨਹੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ Bolero Neo Plus ਕਾਰ ਖਰੀਦ ਸਕਦੇ ਹੋ। P4 ਵੇਰੀਐਂਟ ਦੀ ਕੀਮਤ 11.39 ਲੱਖ ਰੁਪਏ ਅਤੇ P10 ਵੇਰੀਐਂਟ ਦੀ ਕੀਮਤ 12.49 ਲੱਖ ਰੁਪਏ ਹੈ।

ਮਹਿੰਦਰਾ ਬੋਲੇਰੋ ਨਿਓ ਪਾਵਰਟ੍ਰੇਨ

ਮਹਿੰਦਰਾ ਬੋਲੇਰੋ ਨਿਓ ਪਲੱਸ (Mahindra Bolero Neo+) 'ਚ 2.2-ਲੀਟਰ ਇੰਜਣ ਹੈ। ਇਹ ਇੰਜਣ 120PS ਦੀ ਪਾਵਰ ਅਤੇ 280Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ ਟਰਾਂਸਮਿਸ਼ਨ ਲਈ 6-ਸਪੀਡ ਮੈਨੂਅਲ ਗਿਅਰਬਾਕਸ ਪੇਸ਼ ਕੀਤਾ ਗਿਆ ਹੈ, ਜੋ ਕਿ ਰੀਅਰ-ਵ੍ਹੀਲ-ਡਰਾਈਵ ਹੈ।

ਬੋਲੇਰੋ ਨਿਓ 'ਚ ਇਹ ਸ਼ਾਨਦਾਰ ਫੀਚਰਸ ਮੌਜੂਦ ਹਨ

ਮਹਿੰਦਰਾ ਬੋਲੇਰੋ ਨਿਓ ਪਲੱਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਟਵਿਨ ਪੌਡ ਡਿਸਪਲੇਅ ਦੇ ਨਾਲ ਨਵਾਂ ਸਟੀਅਰਿੰਗ ਵ੍ਹੀਲ ਅਤੇ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ। ਇਸ ਵਿੱਚ 9 ਇੰਚ ਇੰਫੋਟੇਨਮੈਂਟ ਯੂਨਿਟ ਦੇ ਨਾਲ ਕਲਾਈਮੇਟ ਕੰਟਰੋਲ ਡਾਇਲਸ ਹਨ।

ਬੋਲੇਰੋ ਨਿਓ ਪਲੱਸ ਦਾ ਡਿਜ਼ਾਈਨ ਬੋਲੇਰੋ ਨਿਓ ਵਰਗਾ ਹੀ ਹੈ। ਪਰ ਇਸ ਦੇ ਫਰੰਟ ਬੰਪਰ 'ਚ ਫਾਗ ਲੈਂਪ ਹਾਊਸਿੰਗ ਅਤੇ ਬੁੱਲ ਬਾਰ ਵਰਗੇ ਫੀਚਰਸ ਨੂੰ ਜੋੜਿਆ ਗਿਆ ਹੈ। ਇਸ ਕਾਰ 'ਚ ਨਵੇਂ 16 ਇੰਚ ਦੇ ਅਲਾਏ ਵ੍ਹੀਲ ਲਗਾਏ ਗਏ ਹਨ।

ਬੋਲੇਰੋ ਨਿਓ ਪਲੱਸ ਬੋਲੇਰੋ ਨਿਓ ਨਾਲੋਂ 405 ਮਿਲੀਮੀਟਰ ਲੰਬਾ ਹੈ। ਬੋਲੇਰੋ ਨਿਓ ਪਲੱਸ ਦੀ ਲੰਬਾਈ 4,400 ਮਿਲੀਮੀਟਰ ਹੈ। ਇਸ ਦੇ ਵ੍ਹੀਲ ਬੇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਮਹਿੰਦਰਾ ਬੋਲੇਰੋ ਨਿਓ ਪਲੱਸ ਕੋਲ 2-3-4 ਸੀਟਿੰਗ ਕੌਂਫਿਗਰੇਸ਼ਨ ਦੇ ਨਾਲ 3 ਰੋਅ ਸੈੱਟ-ਅੱਪ ਹੈ। ਇਸ ਵਾਹਨ ਦੀ ਆਖਰੀ ਕਤਾਰ ਵਿੱਚ ਸਾਈਡ ਫੇਸਿੰਗ ਸੀਟਾਂ ਲਗਾਈਆਂ ਗਈਆਂ ਹਨ। ਮਹਿੰਦਰਾ ਦੀ ਇਸ ਕਾਰ 'ਚ ਬਲੂਟੁੱਥ, USB ਅਤੇ aux ਕੁਨੈਕਟੀਵਿਟੀ ਵੀ ਦਿੱਤੀ ਗਈ ਹੈ।

ਟਾਪ ਹੈਡਲਾਈਨ

Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
Embed widget