Mahindra Thar Roxx ਨੇ ਲੋਕਾਂ ਨੂੰ ਕੀਤਾ ਦੀਵਾਨਾ, ਇਕ ਘੰਟੇ 'ਚ 1.5 ਲੱਖ ਤੋਂ ਵੱਧ ਬੁਕਿੰਗ
ਮਹਿੰਦਰਾ ਥਾਰ ਦੇ ਨਵੇਂ ਅਡੀਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲ ਦੇ ਵਿੱਚ Mahindra Thar Roxx ਕਾਰ ਦੀ ਬੁਕਿੰਗ ਸ਼ੁਰੂ ਹੋਈ ਹੈ। ਜਿਸ ਦੀ ਰਿਕਾਰਡ ਤੋੜ ਬੁਕਿੰਗ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
Mahindra Thar Roxx: ਮਹਿੰਦਰਾ ਥਾਰ ਰੌਕਸ ਨੂੰ ਅਗਸਤ ਮਹੀਨੇ ਵਿੱਚ ਲੋਕਾਂ ਦੇ ਰੂਬਰੂ ਕੀਤਾ ਗਿਆ ਸੀ। ਕੰਪਨੀ ਨੇ ਇਸ ਕਾਰ ਦੀ ਬੁਕਿੰਗ 3 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ। ਥਾਰ ਰੌਕਸ ਦੀ ਬੁਕਿੰਗ ਸ਼ੁਰੂ ਹੁੰਦੇ ਹੀ ਇਸ ਕਾਰ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਆਫ-ਰੋਡ SUV ਦੀ ਬੁਕਿੰਗ ਸਵੇਰੇ 11 ਵਜੇ ਸ਼ੁਰੂ ਕੀਤੀ ਗਈ ਸੀ ਅਤੇ ਸਿਰਫ 60 ਮਿੰਟਾਂ ਦੇ ਅੰਦਰ ਹੀ ਵਾਹਨ ਨਿਰਮਾਤਾਵਾਂ ਨੂੰ 1.76 ਲੱਖ ਯੂਨਿਟਾਂ ਦੀ ਬੁਕਿੰਗ ਮਿਲ ਗਈ ਸੀ। ਇਸ ਬੰਪਰ ਬੁਕਿੰਗ ਕਾਰਨ ਲੋਕਾਂ ਨੂੰ ਆਪਣੀ ਕਾਰ ਦੀਆਂ ਚਾਬੀਆਂ ਲੈਣ ਵਿੱਚ ਸਮਾਂ ਲੱਗ ਸਕਦਾ ਹੈ।
ਮਹਿੰਦਰਾ ਥਾਰ ਰੌਕਸ ਲਈ ਕਿੰਨਾ ਸਮਾਂ ਕਰਨੀ ਪਏਗੀ ਉਡੀਕ?
ਮਹਿੰਦਰਾ ਥਾਰ ਰੌਕਸ ਇਸ ਸਾਲ ਦੇ ਸਭ ਤੋਂ ਮਸ਼ਹੂਰ ਲਾਂਚ ਵਾਹਨਾਂ ਵਿੱਚੋਂ ਇੱਕ ਹੈ। ਲੋਕ ਪਹਿਲਾਂ ਹੀ 3-ਡੋਰ ਥਾਰ ਦੇ ਦੀਵਾਨੇ ਸਨ, ਪਰ ਇਸ 5-ਦਰਵਾਜ਼ੇ ਵਾਲੇ ਮਾਡਲ ਦੇ ਆਉਣ ਨਾਲ ਲੋਕਾਂ ਨੂੰ ਇਸ ਕਾਰ 'ਚ ਇਕ ਹੋਰ ਵਿਕਲਪ ਮਿਲ ਗਿਆ ਹੈ। ਮਹਿੰਦਰਾ ਨੇ ਥਾਰ ਰੌਕਸ ਦੀ ਆਨਲਾਈਨ ਬੁਕਿੰਗ ਦੇ ਨਾਲ-ਨਾਲ ਡੀਲਰਸ਼ਿਪਾਂ ਰਾਹੀਂ ਵੀ ਸ਼ੁਰੂ ਕਰ ਦਿੱਤੀ ਹੈ।
ਪਹਿਲੇ ਘੰਟੇ 'ਚ ਮਹਿੰਦਰਾ ਨੂੰ 1,76,218 ਵਾਹਨਾਂ ਦੀ ਆਨਲਾਈਨ ਬੁਕਿੰਗ ਮਿਲੀ। ਆਫਲਾਈਨ ਬੁਕਿੰਗ ਨਾਲ ਇਹ ਅੰਕੜਾ ਵਧ ਸਕਦਾ ਹੈ। ਕੰਪਨੀ ਇਸ ਕਾਰ ਦੀ ਡਲਿਵਰੀ 12 ਅਕਤੂਬਰ ਦਿਨ ਸ਼ਨੀਵਾਰ ਤੋਂ ਦੁਸਹਿਰੇ ਵਾਲੇ ਦਿਨ ਸ਼ੁਰੂ ਕਰੇਗੀ। ਕੰਪਨੀ ਵੱਲੋਂ ਅਗਲੇ ਤਿੰਨ ਹਫ਼ਤਿਆਂ ਵਿੱਚ ਡਿਲੀਵਰੀ ਸਮਾਂ-ਸਾਰਣੀ ਵੀ ਜਾਰੀ ਕਰ ਦਿੱਤੀ ਜਾਵੇਗੀ।
ਮਹਿੰਦਰਾ ਥਾਰ ਰੌਕਸ ਇੰਜਣ
ਥਾਰ ਰੌਕਸ ਇੱਕ ਆਫ-ਰੋਡ SUV ਹੈ। ਇਸ ਵਾਹਨ ਦਾ ਪੈਟਰੋਲ ਵੇਰੀਐਂਟ ਸਿਰਫ 2-ਵ੍ਹੀਲ ਡਰਾਈਵ ਦੇ ਨਾਲ ਉਪਲਬਧ ਹੈ। ਇਸ SUV 'ਚ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ। ਇਸ ਇੰਜਣ ਨਾਲ ਮੈਨੂਅਲ ਟਰਾਂਸਮਿਸ਼ਨ 'ਤੇ 162 hp ਦੀ ਪਾਵਰ ਅਤੇ 330 Nm ਦਾ ਟਾਰਕ ਮਿਲਦਾ ਹੈ। ਜਦੋਂ ਕਿ ਆਟੋਮੈਟਿਕ ਟਰਾਂਸਮਿਸ਼ਨ 'ਤੇ 177 hp ਪਾਵਰ ਅਤੇ 380 Nm ਦਾ ਟਾਰਕ ਜਨਰੇਟ ਹੁੰਦਾ ਹੈ।
ਮਹਿੰਦਰਾ ਥਾਰ ਰੌਕਸ ਕੋਲ 2.2-ਲੀਟਰ ਡੀਜ਼ਲ ਇੰਜਣ ਦਾ ਵਿਕਲਪ ਵੀ ਹੈ, ਜੋ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ 'ਤੇ 152 hp ਪਾਵਰ ਅਤੇ 330 Nm ਦਾ ਟਾਰਕ ਪੈਦਾ ਕਰਦਾ ਹੈ। 4 WD ਵਿਕਲਪ ਡੀਜ਼ਲ ਇੰਜਣ ਵੇਰੀਐਂਟ ਵਿੱਚ ਵੀ ਉਪਲਬਧ ਹੈ।
ਜਾਣੋ ਥਾਰ ਰੌਕਸ ਕੀਮਤ ਕੀ ਹੈ?
ਮਹਿੰਦਰਾ ਥਾਰ ਰੌਕਸ ਸੱਤ ਕਲਰ ਵੇਰੀਐਂਟ ਵਿੱਚ ਬਾਜ਼ਾਰ ਵਿੱਚ ਉਪਲਬਧ ਹੈ। ਇਸ ਕਾਰ ਵਿੱਚ 26.03-ਸੈਂਟੀਮੀਟਰ ਦੀ ਟਵਿਨ ਡਿਜੀਟਲ ਸਕਰੀਨ ਹੈ। ਗੱਡੀ 'ਚ ਪੈਨੋਰਾਮਿਕ ਸਕਾਈਰੂਫ ਵੀ ਦਿੱਤੀ ਗਈ ਹੈ। ਇਸ ਮਹਿੰਦਰਾ SUV ਦੀ ਐਕਸ-ਸ਼ੋਰੂਮ ਕੀਮਤ 12.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 22.49 ਲੱਖ ਰੁਪਏ ਤੱਕ ਜਾਂਦੀ ਹੈ। ਦੱਸ ਦਈਏ ਪੰਜਾਬ ਦੇ ਵਿੱਚ ਵੀ ਇਸ ਦੇ ਚੰਗੇ ਯੂਨਿਟ ਵਿਕਦੇ ਹਨ। ਪੰਜਾਬੀਆਂ ਦੇ ਵਿੱਚ ਵੀ ਇਸ ਕਾਰ ਦਾ ਕਾਫੀ ਕ੍ਰੇਜ਼ ਹੈ।