Thar Roxx ਤੋਂ ਬਾਅਦ ਹੁਣ ਤਬਾਹੀ ਮਚਾਉਣ ਆ ਰਹੀ Electric Thar, ਲੁੱਕ ਦੇ ਮੁਕਾਬਲੇ 'ਚ Roxx ਵੀ ਲੱਗੇਗੀ ਫਿੱਕੀ !
ਮਹਿੰਦਰਾ ਥਾਰ ਇਲੈਕਟ੍ਰਿਕ 'ਚ ਗਰਾਊਂਡ ਕਲੀਅਰੈਂਸ ਇੰਨੀ ਜ਼ਬਰਦਸਤ ਹੋਵੇਗੀ ਕਿ ਕਿਸੇ ਵੀ ਸੜਕ 'ਤੇ ਗੱਡੀ ਚਲਾਉਣ 'ਚ ਕੋਈ ਸਮੱਸਿਆ ਨਹੀਂ ਹੋਵੇਗੀ। ਥਾਰ ਇਲੈਕਟ੍ਰਿਕ ਨੂੰ ਨਵੇਂ ਇੰਗਲੋ ਈਵੀ ਪਲੇਟਫਾਰਮ 'ਤੇ ਬਣਾਇਆ ਜਾ ਰਿਹਾ ਹੈ।
Mahindra Electric Thar: ਮਹਿੰਦਰਾ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਪਣੀ ਨਵੀਂ ਥਾਰ ਰੌਕਸ(Thar Roxx) ਲਾਂਚ ਕੀਤੀ ਹੈ। ਹੁਣ ਕੰਪਨੀ ਜਲਦ ਹੀ ਭਾਰਤ ਦੇ ਨਾਲ ਗਲੋਬਲ ਮਾਰਕੀਟ 'ਚ ਕਈ ਨਵੀਆਂ ਇਲੈਕਟ੍ਰਿਕ SUV ਲਾਂਚ ਕਰਨ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਵੋਕਸਵੈਗਨ ਇੰਡੀਆ (volkswagen india)ਤੇ ਮਹਿੰਦਰਾ ਵਿਚਕਾਰ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਇਕ ਸਮਝੌਤਾ ਹੋਇਆ ਹੈ, ਜਿਸ ਤਹਿਤ ਨਵੀਂ ਮਹਿੰਦਰਾ ਇਲੈਕਟ੍ਰਿਕ ਥਾਰ 'ਚ APP550 ਨਾਂਅ ਦੀ ਇਲੈਕਟ੍ਰਿਕ ਮੋਟਰ ਵੀ ਮਿਲੇਗੀ।
ਮਹਿੰਦਰਾ ਥਾਰ ਇਲੈਕਟ੍ਰਿਕ ਨੂੰ ਇੱਕ ਸ਼ਾਨਦਾਰ ਸਟਾਈਲ ਤੇ ਡਿਜ਼ਾਈਨ ਵਿੱਚ ਤਿਆਰ ਕੀਤਾ ਗਿਆ ਹੈ, ਜੋ ਕਿ ਫਿਲਹਾਲ ਇੱਕ ਸੰਕਲਪ(concept) ਹੈ, ਹਾਲਾਂਕਿ ਉਤਪਾਦਨ ਤੋਂ ਬਾਅਦ ਇਹ ਲਗਭਗ ਇੱਕੋ ਜਿਹਾ ਹੋਵੇਗਾ। ਮਹਿੰਦਰਾ ਥਾਰ ਇਲੈਕਟ੍ਰਿਕ 'ਚ ਗਰਾਊਂਡ ਕਲੀਅਰੈਂਸ ਇੰਨੀ ਜ਼ਬਰਦਸਤ ਹੋਵੇਗੀ ਕਿ ਕਿਸੇ ਵੀ ਸੜਕ 'ਤੇ ਗੱਡੀ ਚਲਾਉਣ 'ਚ ਕੋਈ ਸਮੱਸਿਆ ਨਹੀਂ ਹੋਵੇਗੀ। ਥਾਰ ਇਲੈਕਟ੍ਰਿਕ ਨੂੰ ਨਵੇਂ ਇੰਗਲੋ ਈਵੀ ਪਲੇਟਫਾਰਮ 'ਤੇ ਬਣਾਇਆ ਜਾ ਰਿਹਾ ਹੈ, ਜਿਸ ਦਾ ਨਾਂ P1 ਹੈ।
ਕਿੰਨਾ ਹੋਵੇਗਾ ਨਵੀਂ ਥਾਰ ਦਾ ਰੇਟ ?
ਮਹਿੰਦਰਾ ਥਾਰ ਇਲੈਕਟ੍ਰਿਕ BYD ਤੋਂ ਲਈਆਂ ਗਈਆਂ ਬੈਟਰੀਆਂ ਅਤੇ ਵੋਕਸਵੈਗਨ ਤੋਂ ਸ਼ਕਤੀਸ਼ਾਲੀ ਬੈਟਰੀਆਂ ਦੀ ਵਰਤੋਂ ਕਰ ਸਕਦੀ ਹੈ। ਵੋਲਕਸਵੈਗਨ ਦੀ ਬੈਟਰੀ 80 kWh-R ਦੀ ਸਮਰੱਥਾ ਰੱਖ ਸਕਦੀ ਹੈ ਜੋ ਪ੍ਰਤੀ ਚਾਰਜ ਲਗਭਗ 450 ਕਿਲੋਮੀਟਰ ਦੀ ਰੇਂਜ ਦੇਵੇਗੀ। ਕੀਮਤ ਦੀ ਗੱਲ ਕਰੀਏ ਤਾਂ ਥਾਰ ਤੋਂ ਇਲਾਵਾ ਮਹਿੰਦਰਾ 5 ਹੋਰ ਇਲੈਕਟ੍ਰਿਕ ਕਾਰਾਂ ਵੀ ਲਾਂਚ ਕਰਨ ਜਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਥਾਰ ਇਲੈਕਟ੍ਰਿਕ ਨੂੰ 2024 ਦੇ ਅਖੀਰ ਜਾਂ 2025 ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 18 ਤੋਂ 20 ਲੱਖ ਰੁਪਏ ਹੈ।
ਮਹਿੰਦਰਾ ਨੇ ਸੁਤੰਤਰਤਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ 14 ਅਗਸਤ ਦੀ ਰਾਤ ਨੂੰ ਨਵੀਂ SUV ਥਾਰ ਰੌਕਸ ਲਾਂਚ ਕੀਤੀ ਸੀ। ਕੰਪਨੀ ਨੇ ਇਸ 5-ਡੋਰ SUV ਦੀ ਬੁਕਿੰਗ ਡੇਟ ਨੂੰ ਵੀ ਫਾਈਨਲ ਕਰ ਲਿਆ ਹੈ। ਮਹਿੰਦਰਾ ਅਕਤੂਬਰ ਮਹੀਨੇ ਤੋਂ ਥਾਰ ਰੌਕਸ ਲਈ ਬੁਕਿੰਗ ਸ਼ੁਰੂ ਕਰ ਦੇਵੇਗੀ। ਇਸ ਦੇ ਨਾਲ ਹੀ ਕੰਪਨੀ ਨੇ ਇਸ ਮਹੀਨੇ ਤੋਂ ਹੀ ਇਸ ਕਾਰ ਦੀ ਡਿਲੀਵਰੀ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ-ਇੱਕ ਦਿਨ 'ਚ ਇੱਕੋ ਗੱਡੀ ਦੇ ਕੱਟੇ ਜਾ ਸਕਦੇ ਨੇ ਕਈ ਚਲਾਨ ? ਤੁਹਾਡੇ ਬੇਹੱਦ ਕੰਮ ਆਵੇਗੀ ਇਹ ਜਾਣਕਾਰੀ