Maruti Suzuki ਦੀ ਇਸ ਕਾਰ ਦੀਆਂ ਧੁੰਮਾਂ, ਤਿੰਨ ਲੱਖ ਯੂਨਿਟਸ ਦੀ ਵਿਕਰੀ ਦਾ ਅੰਕੜਾ ਕੀਤਾ ਪਾਰ
ਮਾਰੂਤੀ ਸੁਜ਼ੂਕੀ ਸਿਆਜ਼ ਸੁਜ਼ੂਕੀ ਦੀ ਸਮਾਰਟ ਹਾਈਬ੍ਰਿਡ ਤਕਨੀਕ ਨਾਲ ਲੈਸ ਹੈ। ਜੋ ਫਿਊਲ ਐਫੀਸ਼ਿਏਂਸੀ ਨੂੰ ਵਧਾਉਂਦੀ ਹੈ।
ਦੇਸ਼ ਦੀ ਸਿਖਰਲੀ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ ਨੇ ਸ਼ੁੱਕਰਵਾਰ ਕਿਹਾ ਕਿ ਉਸ ਦੀ ਮਿਡ ਸਾਇਜ਼ ਸੇਡਾਨ ਕਾਰ Ciaz ਨੇ 2014 'ਚ ਬਜ਼ਾਰ 'ਚ ਆਉਣ ਤੋਂ ਬਾਅਦ ਤੋਂ ਤਿੰਨ ਲੱਖ ਯੂਨਿਟਸ ਦੀ ਕੁੱਲ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ।
ਮਾਰੂਤੀ ਸੁਜ਼ੂਕੀ ਸਿਆਜ਼ ਸੁਜ਼ੂਕੀ ਦੀ ਸਮਾਰਟ ਹਾਈਬ੍ਰਿਡ ਤਕਨੀਕ ਨਾਲ ਲੈਸ ਹੈ। ਜੋ ਫਿਊਲ ਐਫੀਸ਼ਿਏਂਸੀ ਨੂੰ ਵਧਾਉਂਦੀ ਹੈ। ਇਸ ਦੀ ਕੀਮਤ ਦਿੱਲੀ (ਐਕਸ ਸ਼ੋਅਰੂਮ) 8.72 ਲੱਖ ਰੁਪਏ ਤੋਂ 11.71 ਲੱਖ ਰੁਪਏ ਤਕ ਹੈ।
ਸੇਡਾਨ ਸੈਗਮੈਂਟ 'ਚ ਹੋਈ ਕਾਮਯਾਬ
ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ 2014 'ਚ ਪੇਸ਼ਕਸ਼ ਤੋਂ ਬਾਅਦ ਤੋਂ ਸਿਆਜ਼ ਨੇ ਸਭ ਤੋਂ ਕੰਪੀਟੀਸ਼ਨ ਵਾਲੇ ਸੇਡਾਨ ਸੈਗਮੈਂਟ 'ਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਇਸ ਦੀ ਬਦੌਲਤ ਇਹ ਕਾਰ ਤਿੰਨ ਲੱਖ ਯੂਨਿਟਸ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਸਕੀ ਹੈ।
ਸ਼ਾਨਦਾਰ ਫੀਚਰਸ ਨਾਲ ਲੈਸ
Maruti Suzuki Ciaz 'ਚ ਇਕ ਅਟ੍ਰੈਕਟਿਵ ਫਰੰਟ ਗ੍ਰਿਲ, ਸਲੀਕ ਬੰਪਰ ਤੇ DRL ਤੋਂ ਇਲਾਵਾ LED ਪ੍ਰੋਜੈਕਟ ਹੈਡਲੈਂਪਸ ਦਿੱਤੇ ਗਏ ਹਨ। ਕਾਰ ਦੇ ਸਟੀਅਰਿੰਗ ਵ੍ਹੀਲ ਤੋਂ ਲੈਕੇ ਡੋਰ ਹੈਂਡਲਸ, AC ਨੌਬ ਤੇ ਪਾਰਕਿੰਗ ਬ੍ਰੇਕ ਲਿਵਰ ਜਿਹੀਆਂ ਥਾਵਾਂ 'ਤੇ ਕ੍ਰੋਮ ਦਾ ਯੂਜ਼ ਕੀਤਾ ਗਿਆ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ 4.2 ਇੰਚ ਦਾ ਮਲਟੀ-ਇਨਫਰਮੇਸ਼ਨ ਡਿਸਪਲੇਅ (MID), ਰਿਅਰ AC ਵੇਂਟਸ, ਫਰੰਟ ਤੇ ਰੀਅਰ ਆਰਮਰੈਸਟ, ਕੀਲੇਸ ਐਂਟਰੀ, ਕ੍ਰੂਜ਼ ਕੰਟਰੋਲ ਤੇ ਅਡਜਸਟੇਬਲ ORVMs ਜਿਹੇ ਖਾਸ ਫੀਚਰਸ ਦਿੱਤੇ ਗਏ ਹਨ।
ਇਨ੍ਹਾਂ ਕਾਰਾਂ ਨਾਲ ਮੁਕਾਬਲਾ
Maruti Suzuki Ciaz ਦਾ ਭਾਰਤ 'ਚ Honda City ਅਤੇ Hyundai Verna ਜਿਹੀਆਂ ਕਾਰਾਂ ਨਾਲ ਮੁਕਾਬਲਾ ਹੈ। ਸੇਡਾਨ ਸੈਗਮੈਂਟ 'ਚ ਇਨ੍ਹਾਂ ਕਾਰਾਂ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪਰ ਸਿਆਜ ਨੇ ਤਿੰਨ ਲੱਖ ਯੂਨਿਟਸ ਦੀ ਸੇਲ ਕਰਕੇ ਸੇਡਾਨ ਸੈਂਗਮੈਂਟ 'ਚ ਖੁਦ ਨੂੰ ਸਾਬਿਤ ਕੀਤਾ ਹੈ।