ਇਸ ਦਿਵਾਲੀ Maruti Ertiga ਮਿਲ ਰਹੀ ਇੰਨੀ ਸਸਤੀ, ਜਾਣੋ ਕਿਹੜੀਆਂ ਗੱਡੀਆਂ ਨੂੰ ਪਾਉਂਦੀ ਮਾਤ?
ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੇ ਲਈ ਇੱਕ ਸ਼ਾਨਦਾਰ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਜੀ ਹਾਂ GST ਕਟੌਤੀ ਤੋਂ ਬਾਅਦ ਗੱਡੀਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਮਾਰੂਤੀ ਸੁਜ਼ੁਕੀ ...

ਮਾਰੂਤੀ ਅਰਟਿਗਾ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ MPV ਹੈ। ਇਸ ਗੱਡੀ ਦੀ ਮੰਗ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵੱਧ ਰਹੀ ਹੈ। ਨਵੇਂ GST ਸਲੈਬ ਦੇ ਬਾਅਦ 22 ਸਤੰਬਰ ਤੋਂ ਭਾਰਤ ਵਿੱਚ ਗੱਡੀਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਹੁਣ ਮਾਰੂਤੀ ਸੁਜ਼ੁਕੀ ਅਰਟਿਗਾ ਦੇ ਸਾਰੇ ਵੈਰੀਅੰਟ 47 ਹਜ਼ਾਰ ਰੁਪਏ ਤੱਕ ਸਸਤੇ ਹੋ ਗਏ ਹਨ।
32 ਹਜ਼ਾਰ ਰੁਪਏ ਤੋਂ 47 ਹਜ਼ਾਰ ਰੁਪਏ ਦੇ ਦਰਮਿਆਨ ਘੱਟ ਹੋਈਆਂ ਕੀਮਤਾਂ
ਮਾਰੂਤੀ ਅਰਟਿਗਾ ਦੀਆਂ ਕੀਮਤਾਂ ਵਿੱਚ ਕਟੌਤੀ ਵੈਰੀਅੰਟ ਦੇ ਅਨੁਸਾਰ ਵੱਖ-ਵੱਖ ਹੈ, ਜੋ 32 ਹਜ਼ਾਰ ਰੁਪਏ ਤੋਂ 47 ਹਜ਼ਾਰ ਰੁਪਏ ਦੇ ਦਰਮਿਆਨ ਹੈ। ਇਹ ਗੱਡੀ ਮੈਨੁਅਲ ਅਤੇ ਆਟੋਮੈਟਿਕ ਦੋਹਾਂ ਟ੍ਰਾਂਸਮਿਸ਼ਨ ਵਿੱਚ ਆਉਂਦੀ ਹੈ। ਇਸ ਦੇ ਬੇਸ ਵੈਰੀਅੰਟ ਦੀ ਕੀਮਤ ਹੁਣ 8.80 ਲੱਖ ਰੁਪਏ ਐਕਸ-ਸ਼ੋਰੂਮ ਹੈ, ਜਦਕਿ ਟੌਪ-ਐਂਡ ਵੈਰੀਅੰਟ ਦੀ ਕੀਮਤ ਹੁਣ 12.94 ਲੱਖ ਰੁਪਏ ਹੋ ਗਈ ਹੈ।
ਮਾਰੂਤੀ ਅਰਟਿਗਾ ਦੇ ਫੀਚਰ
ਮਾਰੂਤੀ ਅਰਟਿਗਾ ਵਿੱਚ ਵੱਡਾ 9-ਇੰਚ SmartPlay Pro ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਵਾਇਰਲੈੱਸ Android Auto ਅਤੇ Apple CarPlay ਨੂੰ ਸਪੋਰਟ ਕਰਦਾ ਹੈ। ਇਸਦੇ ਨਾਲ-ਨਾਲ ਇਸ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਰੀਅਰ ਏਸੀ ਵੈਂਟਸ ਵਰਗੇ ਕੁਲਿੰਗ ਫੀਚਰ ਵੀ ਮਿਲਦੇ ਹਨ। ਅਰਟਿਗਾ ਵਿੱਚ ਕ੍ਰੂਜ਼ ਕੰਟਰੋਲ, ਕੀਲੇਸ ਐਂਟ੍ਰੀ, ਅਤੇ ਪੁਸ਼-ਬਟਨ ਸਟਾਰਟ/ਸਟਾਪ ਵੀ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਲ, ਮਾਡਰਨ ਟੈਕਨੋਲੋਜੀ ਨਾਲ ਲੈਸ ਇਹ ਕਾਰ ਸਮਾਰਟਵਾਚ ਕਨੈਕਟਿਵਿਟੀ ਅਤੇ Alexa ਸਪੋਰਟ ਵੀ ਪ੍ਰਦਾਨ ਕਰਦੀ ਹੈ।
ਗੱਡੀ ਦਾ ਪਾਵਰਟ੍ਰੇਨ ਕਿਵੇਂ ਹੈ?
ਮਾਰੂਤੀ ਏਰਟੀਗਾ ਵਿੱਚ ਇੱਕ 1.5-ਲੀਟਰ ਸਮਾਰਟ ਹਾਈਬ੍ਰਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 101.65 bhp ਦੀ ਪਾਵਰ ਅਤੇ 136.8 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਪੈਟਰੋਲ ਅਤੇ CNG, ਦੋਹਾਂ ਵੇਰੀਐਂਟਸ ਵਿੱਚ ਉਪਲਬਧ ਹੈ। ਇਸ ਦੇ CNG ਵੇਰੀਐਂਟ ਵਿੱਚ ਇਹ ਇੰਜਣ 88 PS ਦੀ ਪਾਵਰ ਅਤੇ 121.5 Nm ਦਾ ਟਾਰਕ ਦਿੰਦਾ ਹੈ।
ਟ੍ਰਾਂਸਮਿਸ਼ਨ ਦੇ ਤੌਰ ਤੇ ਪੈਟਰੋਲ ਮਾਡਲ ਵਿੱਚ 5-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗੀਅਰਬਾਕਸ ਦੇ ਵਿਕਲਪ ਮਿਲਦੇ ਹਨ। ਜਦਕਿ CNG ਵੇਰੀਐਂਟ ਸਿਰਫ਼ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਇਹ ਪਾਵਰਟ੍ਰੇਨ ਸੈੱਟਅਪ ਇਸ ਨੂੰ ਸ਼ਹਿਰ ਅਤੇ ਹਾਈਵੇ ਦੋਹਾਂ ਹਾਲਾਤਾਂ ਵਿੱਚ ਸਮੂਥ ਅਤੇ ਵਧੀਆ ਪਰਫਾਰਮੈਂਸ ਦਿੰਦੀ ਹੈ। ਮਾਰੂਤੀ ਅਰਟੀਗਾ ਮੁੱਖ ਤੌਰ ਤੇ ਟੋਯੋਟਾ ਰੁਮੀਅਨ ਅਤੇ ਰੇਨੋ ਟ੍ਰਾਈਬਰ ਵਰਗੀਆਂ 7-ਸੀਟਰ ਗੱਡੀਆਂ ਨੂੰ ਚੁਣੌਤੀ ਦਿੰਦੀ ਹੈ।






















