ਪੜਚੋਲ ਕਰੋ
Maruti Suzuki Swift ਹੁਣ ਨਵੇਂ ਰੰਗ-ਰੂਪ 'ਚ, ਲੀਕ ਹੋਈਆਂ ਤਸਵੀਰਾਂ, ਭਾਰਤ ‘ਚ ਜਲਦ ਰਿਲੀਜ਼
ਮਾਰੂਤੀ ਸੁਜ਼ੂਕੀ ਸਵਿਫਟ (Maruti Suzuki Swift) ਆਪਣੇ ਸੈਗਮੇਂਟ ‘ਚ ਕਾਫ਼ੀ ਮਸ਼ਹੂਰ ਕਾਰ ਹੈ ਤੇ ਕਈ ਸਾਲਾਂ ਤੋਂ ਭਾਰਤੀ ਬਾਜ਼ਾਰ ‘ਚ ਦਬਦਬਾ ਬਣਾ ਰਹੀ ਹੈ। ਹੁਣ ਕੰਪਨੀ ਮਿਡ-ਸਾਈਜ਼ ਹੈਚਬੈਕ ਦੇ ਫੇਸਲਿਫਟ ਰੂਪ 'ਤੇ ਕਾਫੀ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਨਵੀਂ ਸਵਿਫਟ ਫੇਸ ਲਿਫਟ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਸਵਿਫਟ (Maruti Suzuki Swift) ਆਪਣੇ ਸੈਗਮੇਂਟ ‘ਚ ਕਾਫ਼ੀ ਮਸ਼ਹੂਰ ਕਾਰ ਹੈ ਤੇ ਕਈ ਸਾਲਾਂ ਤੋਂ ਭਾਰਤੀ ਬਾਜ਼ਾਰ ‘ਚ ਦਬਦਬਾ ਬਣਾ ਰਹੀ ਹੈ। ਹੁਣ ਕੰਪਨੀ ਮਿਡ-ਸਾਈਜ਼ ਹੈਚਬੈਕ ਦੇ ਫੇਸਲਿਫਟ ਰੂਪ 'ਤੇ ਕਾਫੀ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਨਵੀਂ ਸਵਿਫਟ ਫੇਸ ਲਿਫਟ ਦੀ ਤਸਵੀਰ ਵੀ ਸਾਹਮਣੇ ਆਈ ਹੈ। Maruti Suzuki Swift ਫੇਸਲਿਫਟ ਆਉਣ ਵਾਲੇ ਮਹੀਨਿਆਂ 'ਚ ਲਾਂਚ ਕੀਤੀ ਜਾ ਸਕਦੀ ਹੈ ਤੇ ਨਵੀਂ ਸਵਿਫਟ ‘ਚ ਕੰਪਨੀ ਕੁਝ ਕਾਸਮੈਟਿਕ ਬਦਲਾਅ ਦੇ ਨਾਲ-ਨਾਲ ਵੱਡੀਆਂ ਤਬਦੀਲੀਆਂ ਵੀ ਕਰੇਗੀ ਜੋ ਇਸ ਦੇ ਫਰੰਟ ਗ੍ਰਿਲ 'ਤੇ ਆਉਣਗੀਆਂ। ਫਰੰਟ 'ਤੇ ਪਾਇਆ ਗਿਆ ਨਵਾਂ ਜਾਲ ਗਰਿੱਲ ਮੌਜੂਦਾ ਜਨਰੇਸ਼ਨ ਦੇ ਮਲਟੀਪਲ ਸਲੈਟ ਗਰਿਲ ਨੂੰ ਬਦਲ ਦੇਵੇਗਾ, ਜਿਸ ਨਾਲ ਕਾਰ ਸਪੋਰਟੀ ਤੇ ਚੁਸਤ ਹੋ ਜਾਵੇਗੀ। ਇਸ ਦੇ ਨਾਲ ਪੂਰੀ ਗਰਿਲ 'ਤੇ ਨਵੀਂ ਸਵਿਫਟ ਦੀ ਰਨਿੰਗ ਸਿੰਗਲ ਬਾਰ ਦਿੱਤੀ ਗਈ ਹੈ ਜੋ ਸੁਜ਼ੂਕੀ ਲੋਗੋ ਨੂੰ ਅਨੁਕੂਲ ਬਣਾਉਂਦੀ ਹੈ। Royal Enfield Classic 350 ਦਾ ਫੇਸਲਿਫਟ ਮਾਡਲ ਜਲਦ ਹੋਵੇਗਾ ਲਾਂਚ! ਮਿਲ ਸਕਦੇ ਇਹ ਫੀਚਰਸ Maruti Swift ਫੇਲਿਫਟ ਦੀ ਸ਼ਕਲ ਮੌਜੂਦਾ ਮਾਰੂਤੀ ਸਵਿਫਟ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਤੇ ਹੁਣ ਕੰਪਨੀ ਨਵੇਂ ਐਲਾਇਲ ਵ੍ਹੀਲ ਪੇਸ਼ ਕਰੇਗੀ। ਮਲਟੀਪਲ ਸਪੋਕ ਸਟੀਕ ਕਟ ਐਲਾਏ ਵ੍ਹੀਲਸ ਨੂੰ ਨਵੀਂ ਸਵਿਫਟ ਦੇ ਟੌਪ ਦੇ ਮਾਡਲ 'ਚ ਦੇਖ ਸਕੋਗੇ। ਤਸਵੀਰਾਂ ‘ਚ ਇਸਦੇ ਰੀਅਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ ਇੱਥੇ ਕੰਪਨੀ ਨਿਸ਼ਚਤ ਤੌਰ 'ਤੇ ਇਕ ਨਵਾਂ ਬੰਪਰ ਜ਼ਰੂਰ ਦੇ ਸਕਦੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















