Mercedes: 25 ਲੱਖ ਰੁਪਏ 'ਚ ਬੁੱਕ ਕਰ ਸਕਦੇ ਹੋ ਮਰਸਡੀਜ਼ EQS 580, ਇਸ ਮਹੀਨੇ ਹੋਵੇਗੀ ਲਾਂਚ
Mercedes EQS 580: ਮਰਸੀਡੀਜ਼ ਦੀ EQS 580 4MATIC ਭਾਰਤ ਵਿੱਚ ਲਾਂਚ ਹੋਣ ਤੋਂ ਬਾਅਦ ਆਪਣੇ ਸੇਗਮੇਂਟ ਵਿੱਚ ਔਡੀ ਈ-ਟ੍ਰੋਨ ਅਤੇ ਪੋਰਸ਼ ਇਲੈਕਟ੍ਰਿਕ ਕਾਰਾਂ ਨਾਲ ਮੁਕਾਬਲਾ ਕਰੇਗੀ।
Mercedes EQS 580 Booking: ਜਰਮਨ ਲਗਜ਼ਰੀ ਕਾਰ ਨਿਰਮਾਤਾ ਬ੍ਰਾਂਡ ਮਰਸਡੀਜ਼ ਬੈਂਜ਼ (German Luxury Car Manufacturer Brand Mercedes Benz) ਜਲਦ ਹੀ ਭਾਰਤ 'ਚ ਆਪਣੀ ਨਵੀਂ ਲਗਜ਼ਰੀ ਇਲੈਕਟ੍ਰਿਕ ਸੇਡਾਨ ਕਾਰ EQS 580 ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਕਾਰ ਦੀ ਬੁਕਿੰਗ ਲਈ ਗਾਹਕਾਂ ਨੂੰ 25 ਲੱਖ ਰੁਪਏ ਦੀ ਟੋਕਨ ਰਕਮ ਅਦਾ ਕਰਨੀ ਪਵੇਗੀ।
ਇਸ ਦਿਨ ਲਾਂਚ ਕੀਤਾ ਜਾਵੇਗਾ- ਮਰਸਡੀਜ਼ (Mercedes) ਇਸ ਮਹੀਨੇ 30 ਸਤੰਬਰ ਨੂੰ ਇਸ ਨਵੀਂ ਇਲੈਕਟ੍ਰਿਕ ਕਾਰ (New Electric Car) ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦੇ ਲਾਂਚ ਪ੍ਰੋਗਰਾਮ (Launch Program) 'ਚ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Union Road Transport and Highways Minister Nitin Gadkari) ਵੀ ਮੌਜੂਦ ਰਹਿਣਗੇ। ਇਸ ਸੇਡਾਨ ਕਾਰ ਨੂੰ ਪੂਰੀ ਤਰ੍ਹਾਂ ਭਾਰਤ 'ਚ ਅਸੈਂਬਲ ਕੀਤਾ ਜਾਵੇਗਾ। ਜਿਸ ਕਾਰਨ ਇਸਦੀ ਕੀਮਤ ਵੀ ਇੰਪੋਰਟਡ ਕਾਰਾਂ ਦੇ ਮੁਕਾਬਲੇ ਘੱਟ ਹੋਣ ਦੀ ਉਮੀਦ ਹੈ। ਇਸ ਦੀਆਂ ਕੀਮਤਾਂ ਦਾ ਐਲਾਨ ਲਾਂਚ ਦੇ ਸਮੇਂ ਹੀ ਕੀਤਾ ਜਾਵੇਗਾ।
ਇੰਨੀ ਜਿਆਦਾ ਮਿਲੇਗੀ ਰੇਂਜ- ਮਰਸਡੀਜ਼ ਇਸ ਇਲੈਕਟ੍ਰਿਕ ਕਾਰ (Mercedes Electric Car) 'ਚ 107.8 kWh ਬੈਟਰੀ ਪੈਕ ਦੀ ਵਰਤੋਂ ਕਰੇਗੀ। ਇਸ ਪਾਵਰਫੁੱਲ ਬੈਟਰੀ ਦੇ ਜ਼ਰੀਏ ਇਹ ਕਾਰ 750 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਦੇਵੇਗੀ। ਇਸ ਕਾਰ 'ਚ ਲਗਾਈ ਗਈ ਮੋਟਰ 516 bhp ਦੀ ਅਧਿਕਤਮ ਪਾਵਰ ਅਤੇ 856 Nm ਦਾ ਟਾਰਕ ਪੈਦਾ ਕਰਦੀ ਹੈ। ਇਹ ਕਾਰ 4ਮੈਟਿਕ ਸਿਸਟਮ ਨਾਲ ਲੈਸ ਹੋਵੇਗੀ।
ਇਨ੍ਹਾਂ ਕਾਰਾਂ ਨਾਲ ਹੋਵੇਗੀ ਟੱਕਰ- ਮਰਸੀਡੀਜ਼ ਦੀ EQS 580 (Mercedes EQS 580) 4 ਮੈਟਿਕ (MATIC) ਭਾਰਤ ਵਿੱਚ ਲਾਂਚ ਹੋਣ ਤੋਂ ਬਾਅਦ ਆਪਣੇ ਸੇਗਮੇਂਟ ਵਿੱਚ ਔਡੀ ਈ-ਟ੍ਰੋਨ (Audi e-tron) ਅਤੇ ਪੋਰਸ਼ ਇਲੈਕਟ੍ਰਿਕ ਕਾਰਾਂ (Porsche Electric Cars) ਨਾਲ ਮੁਕਾਬਲਾ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।