ਪੜਚੋਲ ਕਰੋ

ਟੈਕਸ ਹਟਾਉਣ ਤੋਂ ਬਾਅਦ ਸਿਰਫ ਇੰਨੇ 'ਚ ਮਿਲ ਰਹੀ ਨਵੀਂ ਮਾਰੂਤੀ ਡਿਜ਼ਾਇਰ! ਇੰਝ ਖਰੀਦਣ 'ਚ ਬਚ ਜਾਣਗੇ 1.14 ਲੱਖ ਰੁਪਏ

ਭਾਰਤੀ ਬਾਜ਼ਾਰ 'ਚ ਮਾਰੁਤੀ ਸੁਜ਼ੂਕੀ ਦੀਆਂ ਕਾਰਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕੰਪਨੀ ਨੇ ਪਿਛਲੇ ਸਾਲ ਹੀ ਨਵੀਂ ਡਿਜ਼ਾਇਰ ਸੈਡਾਨ ਨੂੰ ਲਾਂਚ ਕੀਤਾ ਸੀ। ਹੁਣ ਨਵੀਂ ਮਾਰੁਤੀ ਡਿਜ਼ਾਇਰ ਨੂੰ ਦੇਸ਼ ਦੇ ਜਵਾਨਾਂ ਲਈ CSD ਰਾਹੀਂ ਦਿੱਤਾ ਜਾ ਰਿਹਾ

New Maruti Dzire on CSD Price: ਭਾਰਤੀ ਬਾਜ਼ਾਰ 'ਚ ਮਾਰੁਤੀ ਸੁਜ਼ੂਕੀ ਦੀਆਂ ਕਾਰਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕੰਪਨੀ ਨੇ ਪਿਛਲੇ ਸਾਲ ਹੀ ਨਵੀਂ ਡਿਜ਼ਾਇਰ ਸੈਡਾਨ ਨੂੰ ਲਾਂਚ ਕੀਤਾ ਸੀ। ਹੁਣ ਨਵੀਂ ਮਾਰੁਤੀ ਡਿਜ਼ਾਇਰ ਨੂੰ ਦੇਸ਼ ਦੇ ਜਵਾਨਾਂ ਲਈ CSD ਰਾਹੀਂ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਹਾਲ ਹੀ 'ਚ ਡਿਜ਼ਾਇਰ ਦੀ CSD ਕੀਮਤ ਨੂੰ ਅਪਡੇਟ ਕੀਤਾ ਹੈ। ਐਕਸ-ਸ਼ੋਰੂਮ ਦੀ ਤੁਲਨਾ ਵਿੱਚ ਕੈਂਟੀਨ ਤੋਂ ਕਾਰ ਲੈਣ ਵਾਲੇ ਲੋਕਾਂ ਨੂੰ ਗੱਡੀ ਕਾਫ਼ੀ ਸਸਤੇ ਰੇਟ 'ਚ ਮਿਲ ਜਾਂਦੀ ਹੈ।

ਇੱਥੇ ਅਸੀਂ ਮਾਰੂਤੀ ਸੁਜ਼ੂਕੀ ਡਿਜ਼ਾਇਰ ਦੀ CSD ਕੀਮਤ ਦੀ ਤੁਲਨਾ ਐਕਸ-ਸ਼ੋਰੂਮ ਕੀਮਤਾਂ ਨਾਲ ਕਰਨ ਜਾ ਰਹੇ ਹਾਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਦੇਸ਼ ਦੇ ਜਵਾਨ CSD ਚੈਨਲ ਰਾਹੀਂ ਡਿਜ਼ਾਇਰ ਖਰੀਦਣ ਤੋਂ ਬਾਅਦ ਕਿੰਨੀ ਬਚਤ ਕਰ ਸਕਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ CSD 'ਚ ਜਵਾਨਾਂ ਤੋਂ ਕੇਵਲ 14 ਫੀਸਦੀ ਹੀ GST ਲਿਆ ਜਾਂਦਾ ਹੈ।

ਕਿਹੜੇ ਵੈਰੀਅੰਟ ਦੀ ਕੀਮਤ 'ਚ ਕਿੰਨਾ ਅੰਤਰ?

ਮਾਰੁਤੀ ਸੁਜ਼ੂਕੀ ਡਿਜ਼ਾਇਰ ਦੇ 1.2 ਪੈਟਰੋਲ-ਮੈਨੂਅਲ ਵੈਰੀਅਂਟ LXI ਦੀ ਐਕਸ-ਸ਼ੋਰੂਮ ਕੀਮਤ 6 ਲੱਖ 83 ਹਜ਼ਾਰ 999 ਰੁਪਏ ਹੈ। ਇਸ ਕਾਰ ਦੀ CSD ਕੀਮਤ 6 ਲੱਖ 2 ਹਜ਼ਾਰ 923 ਰੁਪਏ ਹੈ। ਇਸ ਤਰੀਕੇ ਨਾਲ ਦੋਵੇਂ ਕੀਮਤਾਂ ਵਿਚ 81 ਹਜ਼ਾਰ ਰੁਪਏ ਦਾ ਅੰਤਰ ਹੈ।

ਪੈਟਰੋਲ-ਮੈਨੂਅਲ ਦੇ ZXI Plus ਵੈਰੀਅੰਟ ਦੀ ਕੀਮਤ ਵਿੱਚ ਸਭ ਤੋਂ ਵੱਧ ਅੰਤਰ ਵੇਖਣ ਨੂੰ ਮਿਲਦਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 9 ਲੱਖ 69 ਹਜ਼ਾਰ ਰੁਪਏ ਹੈ। ਜਦਕਿ ਇਸ ਦੀ CSD ਕੀਮਤ 8 ਲੱਖ 56 ਹਜ਼ਾਰ 498 ਰੁਪਏ ਹੈ। ਇਸ ਤਰ੍ਹਾਂ ਦੋਵਾਂ ਕੀਮਤਾਂ ਵਿਚ 1 ਲੱਖ 12 ਹਜ਼ਾਰ 502 ਰੁਪਏ ਦਾ ਅੰਤਰ ਹੈ।

ਸਭ ਤੋਂ ਵੱਧ 1.2 L CNG- ਮੈਨੂਅਲ ਦੇ ZXI ਵੈਰੀਅਂਟ ਦੀ ਕੀਮਤ ਵਿੱਚ ਅੰਤਰ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 9.89 ਲੱਖ ਰੁਪਏ ਹੈ ਤੇ CSD ਕੀਮਤ 8.74 ਲੱਖ ਰੁਪਏ ਹੈ। ਇਸ ਵੈਰੀਅਂਟ ਦੀ ਕੀਮਤ ਵਿੱਚ 1 ਲੱਖ 14 ਹਜ਼ਾਰ 316 ਰੁਪਏ ਦਾ ਅੰਤਰ ਹੈ।

ਨਵੀਂ ਮਾਰੁਤੀ ਡਿਜ਼ਾਇਰ 'ਚ ਮਿਲਦੇ ਨੇ ਇਹ ਖਾਸ ਫੀਚਰਸ

ਮਾਰੂਤੀ ਡਿਜ਼ਾਇਰ ਨਵੇਂ ਡਿਜ਼ਾਈਨ ਅਤੇ ਆਧੁਨਿਕ ਫੀਚਰਸ ਨਾਲ ਆਈ ਹੈ। ਇਸ ਗੱਡੀ ਦੇ ਫਰੰਟ ਤੇ ਰੀਅਰ ਦੋਵੇਂ ਪਾਸਿਆਂ LED ਲਾਈਟਸ ਦੀ ਵਰਤੋਂ ਕੀਤੀ ਗਈ ਹੈ। ਗੱਡੀ 'ਚ 15-ਇੰਚ ਦੇ ਡੁਅਲ-ਟੋਨ ਅਲੋਏ ਵ੍ਹੀਲਸ ਦਿੱਤੇ ਗਏ ਹਨ। ਕਾਰ ਦੀ ਸ਼ੇਪ ਪੁਰਾਣੀ ਤੁਲਨਾ ਵਿੱਚ ਹੋਰ ਵਧੀਆ ਅਤੇ ਆਕਰਸ਼ਕ ਬਣਾਈ ਗਈ ਹੈ।

ਗੱਡੀ 'ਚ 9-ਇੰਚ ਦਾ ਟਚ ਸਕਰੀਨ ਹੁਣ ਪਹਿਲਾਂ ਨਾਲੋਂ ਵੱਡਾ ਹੈ ਅਤੇ ਸਟੀਅਰਿੰਗ ਵੀ ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਨਵੀਂ ਡਿਜ਼ਾਇਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਗੱਡੀ ਕਰੈਸ਼ ਟੈਸਟ 'ਚ 5-ਸਟਾਰ ਸੇਫਟੀ ਰੇਟਿੰਗ ਹਾਸਲ ਕਰਨ ਵਾਲੀ ਮਾਰੂਤੀ ਸੁਜ਼ੂਕੀ ਦੀ ਪਹਿਲੀ ਕਾਰ ਬਣ ਗਈ ਹੈ।

 

ਟਾਪ ਹੈਡਲਾਈਨ

ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
Embed widget