ਪੜਚੋਲ ਕਰੋ
Advertisement
Nissan Magnite ਨੇ ਪੰਜ ਦਿਨਾਂ 'ਚ ਹੀ ਮਚਾਇਆ ਧਮਾਲ, ਇਨ੍ਹਾਂ ਕਾਰਾਂ ਨਾਲ ਜ਼ਬਰਦਸਤ ਮੁਕਾਬਲਾ
ਨਿਸਾਨ ਇੰਡੀਆ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਨਵੀਂ ਸਬ ਕੰਪੈਕਟ ਐਸਯੂਵੀ ਮੈਗਨਾਈਟ ਲਾਂਚ ਕੀਤੀ ਹੈ। ਇਸ ਦੀ ਕੀਮਤ, ਡਿਜ਼ਾਈਨ, ਫੀਚਰਸ ਤੇ ਪਰਫਾਰਮੈਂਸ ਦੇ ਅਧਾਰ 'ਤੇ ਇਹ ਵਧੀਆ ਕਾਰ ਸਾਬਤ ਹੋ ਰਹੀ ਹੈ। ਇਸ ਨੂੰ ਗਾਹਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਚੰਡੀਗੜ੍ਹ: ਨਿਸਾਨ ਇੰਡੀਆ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਨਵੀਂ ਸਬ ਕੰਪੈਕਟ ਐਸਯੂਵੀ ਮੈਗਨਾਈਟ ਲਾਂਚ ਕੀਤੀ ਹੈ। ਇਸ ਦੀ ਕੀਮਤ, ਡਿਜ਼ਾਈਨ, ਫੀਚਰਸ ਤੇ ਪਰਫਾਰਮੈਂਸ ਦੇ ਅਧਾਰ 'ਤੇ ਇਹ ਵਧੀਆ ਕਾਰ ਸਾਬਤ ਹੋ ਰਹੀ ਹੈ। ਇਸ ਨੂੰ ਗਾਹਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕਾਰ ਨੂੰ ਮੈਗਨਾਈਟ ਲਈ ਪੰਜ ਦਿਨਾਂ ਦੇ ਅੰਦਰ 50,000 ਤੋਂ ਵੱਧ ਪੁੱਛਗਿੱਛ ਅਤੇ 5,000 ਬੁਕਿੰਗ ਮਿਲ ਗਈ ਹੈ।
ਮੈਗਨਾਈਟ ਦਾ ਸਭ ਤੋਂ ਟੌਪ ਵੇਰੀਐਂਟ ਬੁੱਕ ਕੀਤਾ ਗਿਆ ਹੈ, ਜੋ ਕਿ 9.59 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਵਿੱਚ ਉਪਲਬਧ ਹੈ। ਇਹ ਸਪੱਸ਼ਟ ਹੈ ਕਿ ਭਾਰਤ 'ਚ ਮੈਗਨਾਈਟ ਦੇ ਹਿੱਟ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਹਨ।
ਇਹ ਹੈ ਕਾਰ ਦੀ ਕੀਮਤ:
ਕੰਪਨੀ ਨੇ ਮੈਗਨਾਈਟ ਦੀ ਕੀਮਤ ਇੰਟ੍ਰੋਡਕਟਰੀ ਰੱਖੀ ਹੈ, ਜੋ 31 ਦਸੰਬਰ ਤੱਕ ਹੈ, ਜਿਸ ਤੋਂ ਬਾਅਦ ਕੀਮਤ ਵਧੇਗੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਵਾਹਨ ਦੀ ਕੀਮਤ 'ਚ 60 ਹਜ਼ਾਰ ਰੁਪਏ ਤੱਕ ਦਾ ਵਾਧਾ ਕਰ ਸਕਦੀ ਹੈ। ਮੈਗਨਾਈਟ ਵਿੱਚ 1.0 ਲੀਟਰ ਪੈਟਰੋਲ ਇੰਜਨ ਤੇ 10 ਵੇਰੀਐਂਟ ਹਨ। ਇਸ ਦੇ ਐਕਸ ਸ਼ੋਅ ਰੂਮ ਕੀਮਤ 4.99 ਲੱਖ ਰੁਪਏ ਤੋਂ 9.59 ਲੱਖ ਰੁਪਏ ਦੇ ਵਿਚਕਾਰ ਹੈ। ਨਵੀਂ ਮੈਗਨਾਈਟ ਕੀਮਤ ਦੇ ਹਿਸਾਬ ਨਾਲ ਬਹੁਤ ਇਮਪ੍ਰੈਸਿਵ ਹੈ।
ਇੰਜਣ ਤੇ ਪਰਫਾਰਮੈਂਸ - ਨਿਸਾਨ ਮੈਗਨਾਈਟ ਕੋਲ ਸਿਰਫ 1.0 ਲੀਟਰ ਦਾ ਪੈਟਰੋਲ ਇੰਜਨ ਹੈ, ਜੋ ਦੋ ਟ੍ਰਿਮ ਵਿੱਚ ਉਪਲਬਧ ਹੋਵੇਗਾ। ਇੰਜਨ ਵੇਰਵੇ 'ਤੇ ਇੱਕ ਝਾਤ:
ਇੰਜਨ: 1.0L ਪੈਟਰੋਲ
ਪਾਵਰ: 72 PS
ਟਾਰਕ: 96 NM
ਗਿਅਰਸ: 5 ਸਪੀਡ ਮੈਨਿਉਲ
ਮਾਇਲੇਜ: 18.75 kmpl
ਇੰਜਨ: 1.0L ਟਰਬੋ ਪੈਟਰੋਲ
ਪਾਵਰ: 100 PS
ਟਾਰਕ: 152/160 NM
ਗਿਅਰਸ: CVT
ਮਾਇਲੇਜ: 17.7/20 kmpl
ਇਨ੍ਹਾਂ ਕਾਰਾਂ ਨਾਲ ਹੈ ਟੱਕਰ:
ਨਵੀਂ ਨਿਸਾਨ ਮੈਗਨਾਈਟ ਦਾ ਸਿੱਧੇ ਤੌਰ 'ਤੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ, ਹੁੰਡਈ ਵੇਨਊ, ਕਿਆ ਸੋਨੇਟ, ਟਾਟਾ ਨੇਕਸਨ ਫੋਰਡ ਈਕੋ ਸਪੋਰਟ ਅਤੇ ਮਹਿੰਦਰਾ ਐਕਸਯੂਵੀ 300 ਵਰਗੀਆਂ ਕਾਰਾਂ ਨਾਲ ਸਿੱਧੇ ਤੌਰ 'ਤੇ ਮੁਕਾਬਲਾ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement