ਪੜਚੋਲ ਕਰੋ
ਭਾਰਤ 'ਚ ਸਭ ਤੋਂ ਸਸਤੀ ਸਬ-ਕੌਮਪੈਕਟ ਐਸਯੂਵੀ ਇਸ ਦਿਨ ਹੋਵੇਗੀ ਲਾਂਚ, ਜਾਣੋ ਕੀਮਤ
ਭਾਰਤ 'ਚ ਸਬ-ਕੌਮਪੈਕਟ ਐਸਯੂਵੀ ਸੈਗਮੈਂਟ 'ਚ ਐਂਟਰੀ ਕਰਦੇ ਹੋਏ ਜਾਪਾਨੀ ਵਾਹਨ ਨਿਰਮਾਤਾ ਨਿਸਾਨ( Nissan Magnite) ਜਲਦੀ ਹੀ ਆਪਣੀ ਨਵੀਂ ਕਾਰ ਮੈਗਨਾਈਟ ਨੂੰ ਲਾਂਚ ਕਰਨ ਜਾ ਰਹੀ ਹੈ। ਬਹੁਤ ਹੀ ਆਕਰਸ਼ਕ ਲੁੱਕ ਅਤੇ ਸ਼ਕਤੀਸ਼ਾਲੀ ਇੰਜਨ ਨਾਲ, ਇਸ ਕਾਰ ਦੀ ਕੀਮਤ ਤੇ ਇੰਜਨ ਸਪੈਕਸ ਬਾਰੇ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਗਈ ਹੈ।

ਨਵੀਂ ਦਿੱਲੀ: ਭਾਰਤ 'ਚ ਸਬ-ਕੌਮਪੈਕਟ ਐਸਯੂਵੀ ਸੈਗਮੈਂਟ 'ਚ ਐਂਟਰੀ ਕਰਦੇ ਹੋਏ ਜਾਪਾਨੀ ਵਾਹਨ ਨਿਰਮਾਤਾ ਨਿਸਾਨ( Nissan Magnite) ਜਲਦੀ ਹੀ ਆਪਣੀ ਨਵੀਂ ਕਾਰ ਮੈਗਨਾਈਟ ਨੂੰ ਲਾਂਚ ਕਰਨ ਜਾ ਰਹੀ ਹੈ। ਬਹੁਤ ਹੀ ਆਕਰਸ਼ਕ ਲੁੱਕ ਅਤੇ ਸ਼ਕਤੀਸ਼ਾਲੀ ਇੰਜਨ ਨਾਲ, ਇਸ ਕਾਰ ਦੀ ਕੀਮਤ ਤੇ ਇੰਜਨ ਸਪੈਕਸ ਬਾਰੇ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਗਈ ਹੈ। ਇਸ ਦੇ ਨਾਲ ਹੀ ਕੁਝ ਡੀਲਰਸ਼ਿਪਾਂ ਨੇ ਵੀ ਇਸ ਲਈ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ, ਤੁਹਾਨੂੰ ਦੱਸ ਦੇਈਏ ਕਿ ਕੰਪਨੀ 26 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਮੈਗਨਾਈਟ ਲਾਂਚ ਕਰੇਗੀ। ਬ੍ਰਿਟੇਨ 'ਚ ਨਵੀਆਂ ਪੈਟਰੋਲ ਤੇ ਡੀਜ਼ਲ ਕਾਰਾਂ ਦੀ ਵਿਕਰੀ 'ਤੇ ਰੋਕ ? ਇਹ ਇਸ ਸੈਗਮੇਂਟ ਦੀ ਸਸਤੀ ਐਸਯੂਵੀ ਹੋਵੇਗੀ: ਹਾਲਾਂਕਿ ਕੰਪਨੀ ਨੇ ਅਜੇ ਇਸ ਦੇ ਲਾਂਚਿੰਗ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਰਿਪੋਰਟ 26 ਨਵੰਬਰ ਨੂੰ ਲਾਂਚ ਕੀਤੇ ਜਾਣ ਦਾ ਦਾਅਵਾ ਕਰਦੀ ਹੈ। ਦੱਸ ਦੇਈਏ ਕਿ ਨਿਸਾਨ ਮੈਗਨਾਈਟ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਐਸਯੂਵੀ ਹੋਵੇਗੀ। ਇਹ ਕੰਪੈਕਟ ਐਸਯੂਵੀ ਕੁੱਲ 8 ਵੈਰੀਅੰਟ ਵਿੱਚ 4 ਟ੍ਰਿਮ ਐਕਸਈ, ਐਕਸਐਲ, ਐਕਸਵੀ ਅਤੇ ਐਕਸਵੀ ਪ੍ਰੀਮੀਅਮ ਦੇ ਨਾਲ ਪੇਸ਼ ਕੀਤੀ ਜਾਏਗੀ। ਜਿਸ ਦੀ ਕੀਮਤ 5.50 ਲੱਖ ਤੋਂ 8.15 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਗੁਰੂ ਨਗਰੀ 'ਚ ਦਿਨੇ ਹੀ ਪੈ ਗਈ ਰਾਤ, ਅਸਾਮਾਨ 'ਚ ਛਾਏ ਕਾਲੇ ਬੱਦਲ ਵੇਰੀਐਂਟ ਵਾਈਜ਼ ਕੀਮਤ: ਨਿਸਾਨ ਮੈਗਨਾਈਟ ਦੇ 1.0 ਲੀਟਰ ਐਕਸਈ ਵੇਰੀਐਂਟ ਦੀ ਕੀਮਤ 5.50 ਲੱਖ ਰੁਪਏ, 1.0 ਲੀਟਰ ਐਕਸਐਲ ਦੀ ਕੀਮਤ 6.25 ਲੱਖ ਰੁਪਏ, 1.0 ਲੀਟਰ ਐਕਸਵੀ ਦੀ ਕੀਮਤ 6.75 ਲੱਖ ਰੁਪਏ, 1.0 ਲੀਟਰ ਐਕਸਵੀ ਦੇ ਪ੍ਰੀਮੀਅਮ ਦੀ ਕੀਮਤ 7.65 ਲੱਖ ਰੁਪਏ ਹੋਵੇਗੀ। ਇਸ ਦੇ ਨਾਲ, ਮੈਗਨਨਾਇਟ ਦੇ 1.0 ਲੀਟਰ ਟਰਬੋ ਐਕਸਐਲ ਦੀ ਕੀਮਤ 7.25 ਲੱਖ ਰੁਪਏ, 1.0 ਲੀਟਰ ਟਰਬੋ ਐਕਸਵੀ ਪ੍ਰੀਮੀਅਮ ਦੀ ਕੀਮਤ 8.65 ਲੱਖ ਰੁਪਏ ਅਤੇ 1.0 ਲੀਟਰ ਟਰਬੋ ਐਕਸਐਲ ਸੀਵੀਟੀ ਦੀ ਕੀਮਤ 8.15 ਲੱਖ ਰੁਪਏ ਹੋਵੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















