(Source: Poll of Polls)
ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਚਾਲਾਨ ਭਰਨ ’ਚ ਹੋਣ ਵਾਲੇ ਝੰਜਟਾਂ ਤੋਂ ਹੁਣ ਛੇਤੀ ਹੀ ਛੁਟਕਾਰਾ ਮਿਲਣ ਵਾਲਾ ਹੈ। ਹੁਣ ਚਾਲਾਨ ਭਰਨ ਲਈ ਤੁਹਾਨੂੰ ਅਦਾਲਤਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਨਵੀਂ ਦਿੱਲੀ: ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਚਾਲਾਨ ਭਰਨ ’ਚ ਹੋਣ ਵਾਲੇ ਝੰਜਟਾਂ ਤੋਂ ਹੁਣ ਛੇਤੀ ਹੀ ਛੁਟਕਾਰਾ ਮਿਲਣ ਵਾਲਾ ਹੈ। ਹੁਣ ਚਾਲਾਨ ਭਰਨ ਲਈ ਤੁਹਾਨੂੰ ਅਦਾਲਤਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਛੇਤੀ ਹੀ ਦੇਸ਼ ਵਿੱਚ ਟ੍ਰੈਫ਼ਿਕ ਚਾਲਾਨ ਲਈ ਈ-ਕੋਰਟ ਦੀ ਸੁਵਿਧਾ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਬਾਅਦ ਘਰ ਬੈਠਿਆਂ ਹੀ ਟ੍ਰੈਫ਼ਿਕ ਚਾਲਾਨ ਭਰਿਆ ਜਾ ਸਕਦਾ ਹੈ।
ਕੇਂਦਰ ਸਰਕਾਰ ਨੇ ਇਸ ਲਈ 1,142 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ ਹੈ। ਇਸ ਫ਼ੰਡ ਨੂੰ ਵੱਖੋ-ਵੱਖਰੇ 25 ਰਾਜਾਂ ’ਚ ਵੰਡਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਈ-ਕੋਰਟ ਦੀ ਸੁਵਿਧਾ ਲਈ ਜੁਲਾਈ 2021 ਦਾ ਅੰਤਿਮ ਸਮਾਂ ਤੈਅ ਕੀਤਾ।
ਦਰਅਸਲ, ਪਾਇਲਟ ਪ੍ਰੋਜੈਕਟ ਵਜੋਂ ਛੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 9 ਈ-ਕੋਰਟ ਚਾਲੂ ਕੀਤੇ ਗਏ ਸਨ। ਇਨ੍ਹਾਂ ਰਾਜਾਂ ਵਿੱਚ 20 ਜਨਵਰੀ, 2021 ਤੱਕ ਰਿਕਾਰਡ 41 ਲੱਖ ਤੋਂ ਵੱਧ ਮਾਮਲਿਆਂ ਦਾ ਨਿਬੇੜਾ ਹੋਇਆ। ਰਾਜਧਾਨੀ ਦਿੱਲੀ ’ਚ ਵੀ ਦੋ ਈ-ਕੋਰਟ ਖੋਲ੍ਹੀਆਂ ਗਈਆਂ ਸਨ। ਕੋਰੋਨਾ ਕਾਲ ਦੌਰਾਨ ਈ-ਕੋਰਟ ਰਾਹੀਂ ਚਾਲਾਨ ਭਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਵੇਖਿਆ ਗਿਆ ਸੀ।
ਟ੍ਰੈਫ਼ਿਕ ਨਿਯਮ ਦੀ ਉਲੰਘਣਾ ਹੋਣ ’ਤੇ ਪੋਰਟਲ ਵੱਲੋਂ ਵਾਹਨ ਮਾਲਕ ਨੂੰ ਇੱਕ ਮੈਸੇਜ ਭੇਜਿਆ ਜਾਵੇਗਾ। 24 ਘੰਟਿਆਂ ਅੰਦਰ ਇਸ ਲਿੰਕ ਰਾਹੀਂ ਚਾਲਾਨ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਤੁਹਾਡਾ ਚਾਲਾਨ ਕੈਮਰੇ ਜਾਂ ਪੁਲਿਸ ਕਿਸੇ ਵੀ ਵੱਲੋਂ ਕੀਤਾ ਗਿਆ ਹੋਵੇ। ਤੁਸੀਂ ਈ-ਕੋਰਟ ਰਾਹੀਂ ਇਸ ਦਾ ਭੁਗਤਾਨ ਕਰ ਸਕਦੇ ਹੋ। ਭੁਗਤਾਨ ਤੋਂ ਬਾਅਦ ਇਸ ਦੀ ਰਸੀਦ ਵੀ ਤੁਹਾਨੂੰ ਤੁਰੰਤ ਮਿਲ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin