Electric Car: ਬੰਦ ਹੋਣ ਦੀ ਕਗਾਰ 'ਤੇ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ! EV ਨੇ ਵਿੱਕਰੀ 'ਚ ਪੈਟਰੋਲ ਕਾਰਾਂ ਨੂੰ ਛੱਡਿਆ ਪਿੱਛੇ, ਕਿਸੇ ਵੇਲੇ ਵੀ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ ?
Electric Car VS Petrol Car: ਪੈਟਰੋਲ ਤੇ ਡੀਜ਼ਲ ਕਾਰਾਂ ਲੰਬੇ ਸਮੇਂ ਤੋਂ ਆਟੋ ਇੰਡਸਟਰੀ 'ਤੇ ਰਾਜ ਕਰ ਰਹੀਆਂ ਹਨ ਪਰ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦੁਨੀਆ ਭਰ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਵਧ ਰਹੀ ਹੈ।
Electric Car Sales Report: ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਨੂੰ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਦੁਨੀਆ ਭਰ 'ਚ ਪਹਿਲਾਂ ਹੀ ਵੱਡੀ ਗਿਣਤੀ 'ਚ ਪੈਟਰੋਲ ਅਤੇ ਡੀਜ਼ਲ 'ਤੇ ਕਾਰਾਂ ਚੱਲ ਰਹੀਆਂ ਹਨ। ਅਜਿਹੇ 'ਚ ਇਲੈਕਟ੍ਰਿਕ ਕਾਰਾਂ ਦੀਆਂ ਚਾਬੀਆਂ ਲੋਕਾਂ ਤੱਕ ਪਹੁੰਚਾਉਣਾ ਬਹੁਤ ਵੱਡਾ ਕੰਮ ਹੈ ਪਰ ਯੂਰਪ ਦੇ ਇੱਕ ਦੇਸ਼ ਨਾਰਵੇ ਨੇ ਇਸ ਕੰਮ ਨੂੰ ਹਕੀਕਤ ਬਣਾ ਦਿੱਤਾ ਹੈ। ਨਾਰਵੇ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਇਸ ਵਾਰ ਪੈਟਰੋਲ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਈ ਹੈ।
ਦੁਨੀਆ 'ਚ ਇਹ ਪਹਿਲੀ ਵਾਰ ਹੈ ਜਦੋਂ ਪੈਟਰੋਲ ਕਾਰਾਂ ਤੋਂ ਜ਼ਿਆਦਾ ਇਲੈਕਟ੍ਰਿਕ ਕਾਰਾਂ ਵਿਕੀਆਂ ਹਨ। ਨਾਰਵੇ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਨਾਰਵੇਜਿਅਨ ਰੋਡ ਫੈਡਰੇਸ਼ਨ (OFV) ਨੇ ਮੰਗਲਵਾਰ ਨੂੰ ਜਾਣਕਾਰੀ ਜਾਰੀ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਨਿੱਜੀ ਕਾਰਾਂ ਦੇ 2.8 ਮਿਲੀਅਨ ਰਜਿਸਟ੍ਰੇਸ਼ਨ ਹੋਏ ਹਨ, ਜਿਨ੍ਹਾਂ ਵਿੱਚੋਂ 7,54,303 ਇਲੈਕਟ੍ਰਿਕ ਵਾਹਨਾਂ ਲਈ ਅਤੇ 7,53,905 ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਲਈ ਕੀਤੇ ਗਏ ਹਨ। ਇਸ ਰਿਪੋਰਟ ਮੁਤਾਬਕ ਪੈਟਰੋਲ ਵੇਰੀਐਂਟ ਦੇ ਮੁਕਾਬਲੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਵੇਰੀਐਂਟਸ ਨਾਲੋਂ ਡੀਜ਼ਲ ਵਾਹਨਾਂ ਲਈ ਜ਼ਿਆਦਾ ਰਜਿਸਟ੍ਰੇਸ਼ਨ ਹੋਈ ਹੈ।
AFP ਨਾਲ ਗੱਲ ਕਰਦੇ ਹੋਏ, OFV ਦੇ ਨਿਰਦੇਸ਼ਕ ਓਵਿੰਡ ਸੋਲਬਰਗ ਥੋਰਸਨ ਨੇ ਕਿਹਾ ਕਿ ਨਾਰਵੇ ਲਈ ਅਜਿਹਾ ਕਰਨਾ ਇਤਿਹਾਸਕ ਹੈ। ਅਸੀਂ ਆਉਣ ਵਾਲੇ 10 ਸਾਲਾਂ ਵਿੱਚ ਨਵੇਂ ਮੀਲ ਪੱਥਰ ਹਾਸਿਲ ਕਰਾਂਗੇ। ਅਸੀਂ ਯਾਤਰੀ ਕਾਰਾਂ ਦੇ ਬਿਜਲੀਕਰਨ ਦੇ ਮਾਰਗ 'ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਥੋਰਸਨ ਨੇ ਅੱਗੇ ਕਿਹਾ ਕਿ ਨਾਰਵੇ ਤੇਜ਼ੀ ਨਾਲ ਯਾਤਰੀ ਵਾਹਨਾਂ ਵਿੱਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵਧਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਨਾਲ ਇਸ ਦੀ ਤੁਲਨਾ ਕਰਦੇ ਹੋਏ, OFV ਦੇ ਨਿਰਦੇਸ਼ਕ ਨੇ ਕਿਹਾ ਕਿ ਸਾਲ 2026 ਤੱਕ ਦੇਸ਼ ਵਿੱਚ ਡੀਜ਼ਲ ਕਾਰਾਂ ਤੋਂ ਵੱਧ ਇਲੈਕਟ੍ਰਿਕ ਵਾਹਨ ਹੋਣਗੇ। ਥੌਰਸਨ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਅਜਿਹੀ ਸਥਿਤੀ 'ਚ ਦੁਨੀਆ ਦਾ ਕੋਈ ਦੇਸ਼ ਨਹੀਂ ਹੈ।
ਨਾਰਵੇ ਤੇਲ ਅਤੇ ਗੈਸ ਦਾ ਵੱਡਾ ਉਤਪਾਦਕ ਹੈ। ਇਸ ਦੇਸ਼ ਨੇ ਆਪਣੇ ਲਈ ਸਾਲ 2025 ਤੱਕ ਦਾ ਟੀਚਾ ਰੱਖਿਆ ਹੈ। ਨਾਰਵੇ ਨੇ ਸਾਲ 2025 ਤੱਕ ਦੇਸ਼ ਵਿੱਚ ਸਿਰਫ਼ ਜ਼ੀਰੋ ਐਮੀਸ਼ਨ ਵਾਹਨ ਵੇਚਣ ਦਾ ਟੀਚਾ ਰੱਖਿਆ ਹੈ, ਜੋ ਕਿ ਯੂਰਪੀਅਨ ਯੂਨੀਅਨ ਦੁਆਰਾ ਨਿਰਧਾਰਤ ਟੀਚੇ ਤੋਂ 10 ਸਾਲ ਪਹਿਲਾਂ ਹੈ।