ਪੜਚੋਲ ਕਰੋ

Maruti ਦੀਆਂ ਇਨ੍ਹਾਂ 3 SUV 'ਤੇ ਛੱਪੜਪਾੜ ਆਫਰ, ਮਿਲ ਰਿਹੈ 2 ਲੱਖ ਤੱਕ ਦਾ ਫਾਇਦਾ

Maruti Suzuki : ਆਫਰ ਹੋਵੇ ਤਾਂ ਇਸ ਤਰ੍ਹਾਂ ਦਾ ਨਹੀਂ ਤਾਂ ਨਾ ਹੋਵੇ। ਸੁਜ਼ੂਕੀ ਨੇ ਆਪਣੀ ਪ੍ਰੀਮੀਅਮ ਡੀਲਰਸ਼ਿਪ Nexa 'ਤੇ ਵਿਕਣ ਵਾਲੀਆਂ 3 ਸ਼ਾਨਦਾਰ SUV 'ਤੇ ਅਜਿਹੇ ਬੰਪਰ ਡਿਸਕਾਊਂਟ ਦਾ ਐਲਾਨ ਕੀਤਾ ਹੈ....

Maruti Suzuki Nexa Cars Discount offers: ਆਫਰ ਹੋਵੇ ਤਾਂ ਇਸ ਤਰ੍ਹਾਂ ਦਾ, ਨਹੀਂ ਤਾਂ ਨਾ ਹੋਵੇ। ਜੀ ਹਾਂ, ਇਸ ਕਹਾਵਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰੀਮੀਅਮ ਡੀਲਰਸ਼ਿਪ Nexa 'ਤੇ ਵਿਕਣ ਵਾਲੀਆਂ 3 ਸ਼ਾਨਦਾਰ SUV 'ਤੇ ਅਜਿਹੇ ਬੰਪਰ ਡਿਸਕਾਊਂਟ ਦਾ ਐਲਾਨ ਕੀਤਾ ਹੈ ਜਿਸ ਨਾਲ ਗਾਹਕ ਆਪਣੇ ਲਈ ਨਵੀਂ SUV ਖਰੀਦ ਸਕਦੇ ਹਨ ਅਤੇ ਬਚੇ ਹੋਏ ਪੈਸਿਆਂ ਨਾਲ TVS Apache ਜਾਂ Bajaj Pulsar ਬਾਈਕ ਵੀ ਖਰੀਦਣ ਦੇ ਯੋਗ ਹੋਵੋਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮਾਰੂਤੀ ਸੁਜ਼ੂਕੀ ਕਿਸ ਤਰ੍ਹਾਂ ਦਾ ਆਫਰ ਦੇ ਰਹੀ ਹੈ, ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।

Maruti Suzuki ਗ੍ਰੈਂਡ ਵਿਟਾਰਾ 'ਤੇ ਗਾਹਕਾਂ ਨੂੰ ਕਿੰਨਾ ਫਾਇਦਾ?
ਗਾਹਕਾਂ ਨੂੰ ਮਾਰੂਤੀ ਸੁਜ਼ੂਕੀ ਦੀ ਕੂਲ ਮਿਡਸਾਈਜ਼ SUV ਗ੍ਰੈਂਡ ਵਿਟਾਰਾ 'ਤੇ 1.4 ਲੱਖ ਰੁਪਏ ਤੱਕ ਦਾ ਲਾਭ ਮਿਲੇਗਾ। ਗ੍ਰੈਂਡ ਵਿਟਾਰਾ ਦੇ ਡੈਲਟਾ, ਜ਼ੇਟਾ ਅਤੇ ਅਲਫਾ ਟ੍ਰਿਮਸ 'ਤੇ 64,000 ਰੁਪਏ ਤੱਕ ਦੇ ਲਾਭ ਮਿਲਣਗੇ, ਜਿਸ ਵਿੱਚ 30,000 ਰੁਪਏ ਨਕਦ ਛੋਟ ਅਤੇ 30,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਗ੍ਰੈਂਡ ਵਿਟਾਰਾ ਦੇ ਸਿਗਮਾ CNG ਵੇਰੀਐਂਟ 'ਤੇ ਤੁਹਾਨੂੰ 34,000 ਰੁਪਏ ਅਤੇ ਹੋਰ CNG ਵੇਰੀਐਂਟਸ 'ਤੇ 14,000 ਰੁਪਏ ਤੱਕ ਦਾ ਫਾਇਦਾ ਮਿਲੇਗਾ। ਗ੍ਰੈਂਡ ਵਿਟਾਰਾ ਦੇ ਸਟ੍ਰਾਂਗ ਹਾਈਬ੍ਰਿਡ ਵੇਰੀਐਂਟ 'ਤੇ 50,000 ਰੁਪਏ ਦੀ ਨਕਦ ਛੋਟ ਅਤੇ ਐਕਸਚੇਂਜ ਬੋਨਸ ਅਤੇ ਕਾਰਪੋਰੇਟ ਡਿਸਕਾਊਂਟ ਦੇ ਰੂਪ 'ਚ 50,000 ਰੁਪਏ ਦੀ ਛੋਟ ਸ਼ਾਮਲ ਹੈ।

Maruti Suzuki Jimny 'ਤੇ ਸਭ ਤੋਂ ਵੱਧ ਫਾਇਦਾ
ਗਾਹਕ ਮਾਰੂਤੀ ਸੁਜ਼ੂਕੀ ਦੀ ਮਸ਼ਹੂਰ ਆਫ-ਰੋਡ SUV ਜਿਮਨੀ ਰੇ ਅਲਫਾ ਵੇਰੀਐਂਟ 'ਤੇ 1.5 ਲੱਖ ਰੁਪਏ ਤੱਕ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ Zeta ਵੇਰੀਐਂਟ 'ਤੇ 50 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਜੋ ਲੋਕ ਆਪਣੇ ਲਈ ਜਿਮਨੀ ਖਰੀਦਣ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਇਹ ਚੰਗਾ ਮੌਕਾ ਹੈ ਕਿਉਂਕਿ ਤੁਸੀਂ ਡੇਢ ਲੱਖ ਰੁਪਏ ਦੀ ਬਚਤ ਕਰਕੇ ਆਪਣੇ ਲਈ ਵਧੀਆ ਮੋਟਰਸਾਈਕਲ ਖਰੀਦ ਸਕਦੇ ਹੋ।

Maruti Suzuki Fronx 'ਤੇ ਕੀ ਹੈ ਲਾਭ?
ਗਾਹਕਾਂ ਨੂੰ ਮਾਰੂਤੀ ਸੁਜ਼ੂਕੀ ਦੇ ਡੈਸ਼ਿੰਗ ਕਰਾਸਓਵਰ Fronx ਦੇ 1.2 ਲੀਟਰ ਪੈਟਰੋਲ ਮੈਨੂਅਲ ਅਤੇ ਆਟੋਮੈਟਿਕ ਵੇਰੀਐਂਟ 'ਤੇ ਕ੍ਰਮਵਾਰ 20,500 ਰੁਪਏ ਅਤੇ 25,500 ਰੁਪਏ ਤੱਕ ਦੀ ਨਕਦ ਛੋਟ ਮਿਲੇਗੀ। ਇਸ ਦੇ ਨਾਲ, ਤੁਹਾਨੂੰ 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 2,000 ਰੁਪਏ ਦਾ ਕਾਰਪੋਰੇਟ ਲਾਭ ਮਿਲੇਗਾ। Fronx ਦੇ ਟਰਬੋ ਵੇਰੀਐਂਟ 'ਤੇ 35,000 ਰੁਪਏ ਦੀ ਨਕਦ ਛੋਟ, 10,000 ਰੁਪਏ ਐਕਸਚੇਂਜ ਬੋਨਸ ਅਤੇ ਕਾਰਪੋਰੇਟ ਡਿਸਕਾਊਂਟ ਦੇ ਨਾਲ-ਨਾਲ ਉਪਲਬਧ ਹੋਣਗੇ। ਵੇਲੋਸਿਟੀ ਐਡੀਸ਼ਨ 'ਤੇ ਤੁਹਾਨੂੰ 45,000 ਰੁਪਏ ਤੱਕ ਦੇ ਫਾਇਦੇ ਮਿਲਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget