ਪੜਚੋਲ ਕਰੋ

Reliance Car: ਆਹ ਹੀ ਰਹਿ ਗਿਆ ਸੀ ਕੰਮ ! ਪਹਿਲੀ ਵਾਰ ਕਾਰ ਬਣਾਉਣ ਜਾ ਰਹੀ ਰਿਲਾਇੰਸ, ਟਾਟਾ-ਮਹਿੰਦਰਾ ਨੂੰ ਦੇਵੇਗੀ ਟੱਕਰ

Reliance Infrastructure: ਰਿਲਾਇੰਸ ਇਨਫਰਾਸਟ੍ਰਕਚਰ ਨੇ ਕੰਪਨੀ ਨੂੰ ਰਿਲਾਇੰਸ ਈਵੀ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਰਜਿਸਟਰ ਕੀਤਾ ਹੈ। ਉਨ੍ਹਾਂ ਦੇ ਨਾਲ ਬੀਵਾਈਡੀ ਦੇ ਸਾਬਕਾ ਅਧਿਕਾਰੀ ਸੰਜੇ ਗੋਪਾਲਕ੍ਰਿਸ਼ਨਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Reliance Infrastructure: ਅਨਿਲ ਅੰਬਾਨੀ ਦੀ ਮਲਕੀਅਤ ਵਾਲੇ ਰਿਲਾਇੰਸ ਗਰੁੱਪ ਨੇ ਕਾਰ ਬਾਜ਼ਾਰ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਨਿਲ ਅੰਬਾਨੀ ਦੀ ਅਗਵਾਈ ਵਾਲੀ ਸਮੂਹ ਕੰਪਨੀ ਰਿਲਾਇੰਸ ਇਨਫਰਾਸਟਰਕਚਰ ਨੇ ਇਲੈਕਟ੍ਰਿਕ ਕਾਰਾਂ ਤੇ ਬੈਟਰੀਆਂ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੇ ਲਈ ਰਿਲਾਇੰਸ ਇੰਫਰਾ ਨੇ ਚੀਨ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ BYD ਦੇ ਸਾਬਕਾ ਅਧਿਕਾਰੀ ਨੂੰ ਸ਼ਾਮਲ ਕੀਤਾ ਹੈ।

ਬਿਜ਼ਨਸ ਸਟੈਂਡਰਡ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਰਿਲਾਇੰਸ ਇੰਫਰਾਸਟ੍ਰਕਚਰ ਈਵੀ ਪਲਾਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਉਸ ਨੇ ਈਵੀ ਪਲਾਂਟ 'ਤੇ ਹੋਣ ਵਾਲੇ ਖਰਚੇ ਲਈ ਖੋਜ ਸ਼ੁਰੂ ਕਰ ਦਿੱਤੀ ਹੈ। ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 2.5 ਲੱਖ ਵਾਹਨਾਂ ਦੀ ਹੋਵੇਗੀ। ਅਗਲੇ ਕੁਝ ਸਾਲਾਂ 'ਚ ਇਸ ਨੂੰ ਵਧਾ ਕੇ 7.50 ਲੱਖ ਵਾਹਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ 10 ਗੀਗਾਵਾਟ ਘੰਟੇ (GWh) ਦੀ ਸਮਰੱਥਾ ਵਾਲਾ ਬੈਟਰੀ ਪਲਾਂਟ ਵੀ ਲਗਾਉਣਾ ਚਾਹੁੰਦੀ ਹੈ। ਇਸ ਨੂੰ ਬਾਅਦ ਵਿੱਚ ਵਧਾ ਕੇ 75 ਗੀਗਾਵਾਟ ਘੰਟੇ ਕੀਤਾ ਜਾਵੇਗਾ। ਫਿਲਹਾਲ ਰਿਲਾਇੰਸ ਇੰਫਰਾਸਟ੍ਰਕਚਰ ਨੇ ਇਸ ਯੋਜਨਾ ਬਾਰੇ ਕੁਝ ਨਹੀਂ ਕਿਹਾ ਹੈ। ਹਾਲਾਂਕਿ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਕਰੀਬ 2 ਫੀਸਦੀ ਦਾ ਵਾਧਾ ਹੋਇਆ ਹੈ।

ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫਰਾਸਟ੍ਰਕਚਰ ਨੇ ਹਾਲ ਹੀ ਵਿੱਚ ਬੀਵਾਈਡੀ ਦੇ ਇੱਕ ਸਾਬਕਾ ਅਧਿਕਾਰੀ ਸੰਜੇ ਗੋਪਾਲਕ੍ਰਿਸ਼ਨਨ ਨੂੰ ਇਸ ਪ੍ਰੋਜੈਕਟ ਲਈ ਸ਼ਾਮਲ ਕੀਤਾ ਹੈ। ਉਹ ਇਸ ਪ੍ਰੋਜੈਕਟ ਨਾਲ ਸਲਾਹਕਾਰ ਵਜੋਂ ਜੁੜਿਆ ਹੋਇਆ ਹੈ।  ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਨੇ ਸਾਲ 2005 ਵਿੱਚ ਆਪਣਾ ਕਾਰੋਬਾਰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਅਨਿਲ ਅੰਬਾਨੀ ਦੀ ਅਗਵਾਈ ਵਾਲਾ ਗਰੁੱਪ ਕੁਝ ਖਾਸ ਨਹੀਂ ਕਰ ਸਕਿਆ ਪਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਤੇਲ, ਗੈਸ, ਟੈਲੀਕਾਮ ਅਤੇ ਰਿਟੇਲ ਵਰਗੇ ਕਈ ਖੇਤਰਾਂ 'ਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ।

ਮੁਕੇਸ਼ ਅੰਬਾਨੀ ਵੀ ਲਗਾਉਣ ਜਾ ਰਹੇ ਨੇ ਬੈਟਰੀ ਪਲਾਂਟ 

ਹਾਲ ਹੀ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਕੇਸ਼ ਅੰਬਾਨੀ ਵੀ ਬੈਟਰੀ ਬਣਾਉਣ ਦਾ ਪਲਾਂਟ ਲਗਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਟੇਸਲਾ ਆਪਣੇ ਭਾਰਤ ਪਲਾਂਟ ਲਈ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹੈ। ਜੇਕਰ ਅਨਿਲ ਅੰਬਾਨੀ ਇਸ ਖੇਤਰ 'ਚ ਅੱਗੇ ਵਧਦੇ ਹਨ ਤਾਂ ਇਕ ਵਾਰ ਫਿਰ ਦੋਹਾਂ ਭਰਾਵਾਂ ਵਿਚਾਲੇ ਜੰਗ ਦੇਖਣ ਨੂੰ ਮਿਲੇਗੀ। ਵਰਤਮਾਨ ਵਿੱਚ, ਭਾਰਤ ਵਿੱਚ ਵਿਕਣ ਵਾਲੀਆਂ ਕੁੱਲ ਕਾਰਾਂ ਵਿੱਚੋਂ ਸਿਰਫ 2 ਪ੍ਰਤੀਸ਼ਤ ਈ.ਵੀ. ਸਰਕਾਰ ਇਸ ਨੂੰ ਵਧਾ ਕੇ 30 ਫੀਸਦੀ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਸ ਨੇ ਈਵੀ, ਬੈਟਰੀ ਅਤੇ ਪਾਰਟਸ ਦੇ ਨਿਰਮਾਣ ਲਈ 5 ਬਿਲੀਅਨ ਡਾਲਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਰਿਲਾਇੰਸ ਈਵੀ ਪ੍ਰਾਈਵੇਟ ਲਿਮਟਿਡ ਹੋਵੇਗਾ ਕੰਪਨੀ ਦਾ ਨਾਮ 

ਸੂਤਰਾਂ ਨੇ ਦਾਅਵਾ ਕੀਤਾ ਕਿ ਰਿਲਾਇੰਸ ਇਨਫਰਾਸਟ੍ਰਕਚਰ ਵੀ ਆਪਣੀ ਕਾਰ ਯੋਜਨਾ ਲਈ ਚੀਨ ਸਮੇਤ ਕਈ ਥਾਵਾਂ 'ਤੇ ਭਾਈਵਾਲਾਂ ਦੀ ਤਲਾਸ਼ ਕਰ ਰਿਹਾ ਹੈ। ਕੰਪਨੀ ਨੇ ਇਸ ਲਈ ਦੋ ਸਹਾਇਕ ਕੰਪਨੀਆਂ ਵੀ ਰਜਿਸਟਰ ਕੀਤੀਆਂ ਹਨ। ਇਹਨਾਂ ਵਿੱਚੋਂ ਇੱਕ ਦਾ ਨਾਮ ਰਿਲਾਇੰਸ ਈਵੀ ਪ੍ਰਾਈਵੇਟ ਲਿਮਟਿਡ ਹੈ। ਵਰਤਮਾਨ ਵਿੱਚ, ਟਾਟਾ ਮੋਟਰਜ਼ ਇਸ ਸੈਕਟਰ ਵਿੱਚ 70 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡੀ ਈਵੀ ਨਿਰਮਾਤਾ ਹੈ। ਹਾਲ ਹੀ ਵਿੱਚ ਮਹਿੰਦਰਾ ਨੇ ਕਈ ਈਵੀ ਮਾਡਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। ਮਾਰੂਤੀ ਸੁਜ਼ੂਕੀ ਅਤੇ ਹੁੰਡਈ 2025 ਵਿੱਚ ਆਪਣੇ ਈਵੀ ਮਾਡਲਾਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
ਜੇਕਰ ਸਬਜ਼ੀਆਂ ਦੀ ਗ੍ਰੇਵੀ 'ਚ ਖਟਾਸ ਵੱਧ ਜਾਏ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਇਸ ਤਰ੍ਹਾਂ ਘੱਟ ਜਾਵੇਗੀ
ਜੇਕਰ ਸਬਜ਼ੀਆਂ ਦੀ ਗ੍ਰੇਵੀ 'ਚ ਖਟਾਸ ਵੱਧ ਜਾਏ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਇਸ ਤਰ੍ਹਾਂ ਘੱਟ ਜਾਵੇਗੀ
ਸਰੀਰ 'ਚ ਕੈਂਸਰ ਦਾ ਪਤਾ ਲਗਾਉਣ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ, ਹਰ ਇਨਸਾਨ ਲਈ ਪਤਾ ਹੋਣਾ ਬਹੁਤ ਜ਼ਰੂਰੀ !
ਸਰੀਰ 'ਚ ਕੈਂਸਰ ਦਾ ਪਤਾ ਲਗਾਉਣ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ, ਹਰ ਇਨਸਾਨ ਲਈ ਪਤਾ ਹੋਣਾ ਬਹੁਤ ਜ਼ਰੂਰੀ !
Sukhbir badal Attack: ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ, ਜਾਣੋ ਹੁਣ ਨਵੀਂ ਕੀ ਦਿੱਤੀ ਦਲੀਲ ?
Sukhbir badal Attack: ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ, ਜਾਣੋ ਹੁਣ ਨਵੀਂ ਕੀ ਦਿੱਤੀ ਦਲੀਲ ?
101 ਕਿਸਾਨਾਂ ਦਾ ਜਥਾ ਦਿੱਲੀ ਵੱਲ ਹੋਇਆ ਰਵਾਨਾ, ਚਾਰ ਲੱਖ ਟਰੈਕਟਰਾਂ ਨਾਲ ਦਿੱਲੀ ਘੇਰਨ ਦਾ ਪਲਾਨ
101 ਕਿਸਾਨਾਂ ਦਾ ਜਥਾ ਦਿੱਲੀ ਵੱਲ ਹੋਇਆ ਰਵਾਨਾ, ਚਾਰ ਲੱਖ ਟਰੈਕਟਰਾਂ ਨਾਲ ਦਿੱਲੀ ਘੇਰਨ ਦਾ ਪਲਾਨ
Embed widget