Revolt ਦੀ ਨਵੀਂ ਇਲੈਕਟ੍ਰਿਕ ਬਾਈਕ ਸ਼ਾਨਦਾਰ ਫੀਚਰਾਂ ਨਾਲ ਹੋਈ ਲਾਂਚ, 85 kmph ਦੀ ਟੌਪ-ਸਪੀਡ ਨਾਲ ਦੌੜਦੀ, ਜਾਣੋ ਕੀਮਤ
ਰਿਵੋਲਟ ਨੇ ਭਾਰਤੀ ਮਾਰਕੀਟ 'ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ RV BlazeX ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦੀ ਪੰਜਵੀਂ ਇਲੈਕਟ੍ਰਿਕ ਟੂ-ਵੀਲਰ ਬਾਈਕ ਹੈ। ਇਹ ਬਾਈਕ RV400 ਅਤੇ RV400 BRZ ਫਲੈਗਸ਼ਿਪ ਮਾਡਲਾਂ

Revolt RV BlazeX Price: ਰਿਵੋਲਟ ਨੇ ਭਾਰਤੀ ਮਾਰਕੀਟ 'ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ RV BlazeX ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦੀ ਪੰਜਵੀਂ ਇਲੈਕਟ੍ਰਿਕ ਟੂ-ਵੀਲਰ ਬਾਈਕ ਹੈ। ਇਹ ਬਾਈਕ RV400 ਅਤੇ RV400 BRZ ਫਲੈਗਸ਼ਿਪ ਮਾਡਲਾਂ ਦੇ ਵਿਚਕਾਰ ਲਾਂਚ ਕੀਤੀ ਗਈ ਹੈ। RV BlazeX ਦੀ ਐਕਸ-ਸ਼ੋਰੂਮ ਕੀਮਤ 1.15 ਲੱਖ ਰੁਪਏ ਰੱਖੀ ਗਈ ਹੈ। ਬਾਈਕ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਮਾਰਚ ਤੋਂ ਕੰਪਨੀ ਇਸ ਦੀ ਡਿਲੀਵਰੀ ਵੀ ਸ਼ੁਰੂ ਕਰ ਦੇਵੇਗੀ।
ਹੋਰ ਪੜ੍ਹੋ : ਦੇਸ਼ ਦੀ ਸਭ ਤੋਂ ਸਸਤੀ 4-ਸੀਟਰ ਇਲੈਕਟ੍ਰਿਕ ਕਾਰ 'ਚ ਆਇਆ ਵੱਡਾ ਅੱਪਡੇਟ, ਜਾਣੋ ਨਵੇਂ ਵੈਰੀਐਂਟ ਦੀ ਕੀਮਤ?
Revolt RV BlazeX ਦੀ ਰੇਂਜ ਅਤੇ ਬੈਟਰੀ
RV BlazeX 'ਚ IP67-ਰੇਟਿਡ 3.24 kWh ਲਿਥੀਅਮ-ਆਇਓਨ ਬੈਟਰੀ ਦਿੱਤੀ ਗਈ ਹੈ, ਜਿਸਨੂੰ ਬਾਹਰ ਕੱਢਿਆ ਵੀ ਜਾ ਸਕਦਾ ਹੈ। ਇਹ ਬੈਟਰੀ 4 kW ਦੀ ਪੀਕ ਪਾਵਰ ਦੇਣ ਵਿੱਚ ਸਮਰੱਥ ਹੈ। ਇਹ ਬਾਈਕ 85 kmph ਦੀ ਟੌਪ-ਸਪੀਡ ਤੱਕ ਦੌੜ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਹੋਣ 'ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
ਚਾਰਜਿੰਗ ਸਮਾਂ
ਫਾਸਟ ਚਾਰਜਰ ਨਾਲ 80 ਮਿੰਟ 'ਚ 80% ਚਾਰਜ ਹੋ ਜਾਂਦੀ ਹੈ। ਸਟੈਂਡਰਡ ਚਾਰਜਰ ਨਾਲ ਇਹ ਬਾਈਕ 3.5 ਘੰਟਿਆਂ 'ਚ ਪੂਰੀ ਚਾਰਜ ਹੋ ਜਾਂਦੀ ਹੈ।
ਗੱਲ ਕਰੀਏ ਫੀਚਰ
ਡਿਜੀਟਲ ਇਨਸਟਰੂਮੈਂਟ ਕਲੱਸਟਰ
ਆਰਟੀਫੀਸ਼ੀਅਲ ਏਕਸਹੌਸਟ ਸਾਊਂਡ
ਕਲਾਉਡ-ਕੁਨੈਕਟਿਵਟੀ
ਜਿਓ-ਫੈਂਸਿੰਗ
ਅਲਾਰਮ ਸਿਸਟਮ
RV BlazeX ਨੂੰ ਆਨਲਾਈਨ ਜਾਂ ਨਜ਼ਦੀਕੀ ਸ਼ੋਰੂਮ ਤੋਂ ਬੁੱਕ ਕੀਤਾ ਜਾ ਸਕਦਾ ਹੈ।
Revolt RV BlazeX ਦੇ ਵੈਰੀਐਂਟਸ:
ਰਿਵੋਲਟ ਨੇ ਆਪਣੀ ਨਵੀਂ ਇਲੈਕਟ੍ਰਿਕ ਬਾਈਕ RV BlazeX ਨੂੰ ਸਿੰਗਲ ਵੈਰੀਐਂਟ 'ਚ ਲਾਂਚ ਕੀਤਾ ਹੈ। ਇਸ ਬਾਈਕ ਦਾ ਡਿਜ਼ਾਈਨ RV1 ਵਾਲਾ ਹੀ ਹੈ, ਪਰ ਇਸ ਵਿੱਚ ਬੈਟਰੀ, ਰੇਂਜ ਅਤੇ ਪੈਫਾਰਮੈਂਸ RV1 ਨਾਲੋਂ ਬਿਹਤਰ ਦਿੱਤੀ ਗਈ ਹੈ।
ਕਲਰ ਆਪਸ਼ਨ
RV BlazeX ਦੋ ਕਲਰ ਆਪਸ਼ਨ 'ਚ ਉਪਲਬਧ ਹੈ:
ਸਿਲਵਰ/ਬਲੈਕ
ਰੈਡ/ਬਲੈਕ
ਡੈਸ਼ਬੋਰਡ ਅਤੇ ਕੰਨੈਕਟਿਵਟੀ
ਇਸ ਬਾਈਕ ਵਿੱਚ 6-ਇੰਚ ਦਾ LCD ਡੈਸ਼ਬੋਰਡ ਦਿੱਤਾ ਗਿਆ ਹੈ, ਜਿਸ 'ਚ GPS ਅਤੇ ਮੋਬਾਈਲ ਕੁਨੈਕਟਿਵਟੀ ਦਾ ਫੀਚਰ ਵੀ ਮਿਲਦਾ ਹੈ।
ਰਾਈਡਿੰਗ ਮੋਡਸ
RV BlazeX ਤਿੰਨ ਰਾਈਡਿੰਗ ਮੋਡਸ ਨਾਲ ਆਉਂਦੀ ਹੈ:
ਈਕੋ
ਸਿਟੀ
ਸਪੋਰਟ
ਬਰੇਕ ਅਤੇ ਸਸਪੈਂਸ਼ਨ
ਫਰੰਟ ਤੇ ਰੀਅਰ ਦੋਵਾਂ ਪਾਸੇ 240 mm ਦੇ ਡਿਸਕ ਬਰੇਕ ਦਿੱਤੇ ਗਏ ਹਨ।
ਫਰੰਟ ਵਿੱਚ ਟੈਲੀਸਕੋਪਿਕ ਫੋਰਕ ਅਤੇ ਰੀਅਰ ਵਿੱਚ ਟਵਿਨ ਸ਼ਾਕਰ ਸਸਪੈਂਸ਼ਨ ਲਗਾਇਆ ਗਿਆ ਹੈ।
ਵ੍ਹੀਲਬੇਸ ਅਤੇ ਗ੍ਰਾਊਂਡ ਕਲੀਅਰੈਂਸ
1350 mm ਦਾ ਵ੍ਹੀਲਬੇਸ
180 mm ਦਾ ਗ੍ਰਾਊਂਡ ਕਲੀਅਰੈਂਸ
RV BlazeX ਆਪਣੇ ਸ਼ਾਨਦਾਰ ਫੀਚਰਾਂ, ਵਧੀਆ ਰੇਂਜ ਅਤੇ ਕਮ ਕੀਮਤ ਕਾਰਨ ਅਫੋਰਡੇਬਲ ਇਲੈਕਟ੍ਰਿਕ ਬਾਈਕ ਦੀ ਸ਼੍ਰੇਣੀ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣ ਸਕਦੀ ਹੈ।






















