Car Buying Tips: ਪੁਰਾਣੀ ਗੱਡੀ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
Car Buying Tips: ਅਖੀਰ ਵਿੱਚ ਗੱਡੀ ਨੂੰ ਫਾਈਨਲ ਰੂਪ ਦੇਣ ਤੋਂ ਪਹਿਲਾਂ ਉਸ ਦੇ ਸਰਵਿਸ ਰਿਕਾਰਡ ਨੂੰ ਵੀ ਜ਼ਰੂਰ ਚੈੱਕ ਕਰੋ। ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਗੱਡੀ ਦੀ ਸਰਵਿਸ ਕਿੰਨੀ ਵਾਰ ਕਰਵਾਈ ਗਈ ਹੈ ਅਤੇ ਉਸ ਦੇ ਕਿਹੜੇ-ਕਿਹੜੇ ਪਾਰਟਸ ਬਦਲੇ ਗਏ ਹਨ।
Used Car Buying Tips: ਕਿਤੇ ਨਾਲ ਕਿਤੇ ਕਾਰ ਖਰੀਦਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ, ਪਰ ਕਦੇ-ਕਦੇ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਹੈ, ਕਿਉਂਕਿ ਕਾਰ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇੰਨੀ ਕੀਮਤ ਹਰ ਕੋਈ ਨਹੀਂ ਦੇ ਸਕਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਿ ਪੁਰਾਣੀ ਕਾਰ ਖਰੀਦ ਲੈਂਦੇ ਹਨ। ਜੇਕਰ ਤੁਸੀਂ ਵੀ ਸੈਕੇਂਡ ਹੈਂਡ ਕਾਰ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।
ਦਰਅਸਲ, ਪੁਰਾਣੀ ਕਾਰ ਖਰੀਦਣ ਵੇਲੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। ਇਸ ਲਈ ਜੇਕਰ ਤੁਸੀਂ ਵੀ ਪੁਰਾਣੀ ਕਾਰ ਖਰੀਦਣ ਜਾ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੇ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਚੰਗੀ ਕਾਰ ਖਰੀਦ ਸਕਦੇ ਹੋ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਘਰ ਲਿਆ ਸਕਦੇ ਹੋ।
ਤੈਅ ਕਰੋ ਬਜਟ
ਪੁਰਾਣੀ ਕਾਰ ਖਰੀਦਣ ਤੋਂ ਪਹਿਲਾਂ ਆਪਣਾ ਬਜਟ ਤੈਅ ਕਰੋ। ਇਸ ਤੋਂ ਬਾਅਦ ਤੁਹਾਨੂੰ ਆਪਣੀ ਪਸੰਦ ਦੀ ਕਾਰ ਦੀ ਮਾਰਕਿਟ ਵੈਲਿਊ, ਰਿਸੇਲ ਵੈਲਿਊ ਅਤੇ ਡਿਮਾਂਡ ਬਾਰੇ ਜਾਣਕਾਰੀ ਜ਼ਰੂਰ ਇਕੱਠੀ ਕਰਨੀ ਚਾਹੀਦੀ ਹੈ। ਨਾਲ ਹੀ, ਵੱਖ-ਵੱਖ ਪਲੇਟਫਾਰਮਾਂ 'ਤੇ ਇੱਕੋ ਮਾਡਲ ਦੀਆਂ ਕਾਰਾਂ ਦੀ ਕੀਮਤ ਬਾਰੇ ਪਤਾ ਕਰੋ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕਦੇ ਵੀ ਆਪਣੇ ਤੈਅ ਬਜਟ ਤੋਂ ਵੱਧ ਕੀਮਤ ਵਾਲੀ ਕਾਰ ਨਾ ਖਰੀਦੋ।
ਇਹ ਵੀ ਪੜ੍ਹੋ: Steel Wheel vs Alloy Wheel: ਕਾਰ ਲਈ ਸਟੀਲ ਜਾਂ ਅਲਾਏ ਲਈ ਕਿਹੜਾ ਵ੍ਹੀਲ ਹੈ ਵਧੀਆ ? ਜਾਣੋ
ਚੰਗੀ ਤਰ੍ਹਾਂ ਕਰੋ ਟੈਸਟ ਡ੍ਰਾਈਵ
ਜੇਕਰ ਤੁਸੀਂ ਕੋਈ ਪੁਰਾਣੀ ਕਾਰ ਖਰੀਦਣ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਕਾਰ ਦੀ ਲੰਬੀ ਟੈਸਟ ਡਰਾਈਵ ਜ਼ਰੂਰ ਲਓ। ਇਸ ਦੌਰਾਨ ਧਿਆਨ ਰੱਖੋ ਕਿ ਗੱਡੀ ਵਿੱਚ ਕੋਈ ਨੁਕਸ ਨਾ ਆਵੇ ਅਤੇ ਗੱਡੀ ਚਲਾਉਂਦਿਆਂ ਹੋਇਆਂ ਇਸ ਦੇ ਇੰਜਣ ਸਮੇਤ ਹੋਰ ਸਾਰੇ ਹਿੱਸਿਆਂ ਦੀਆਂ ਆਵਾਜ਼ਾਂ ਵੱਲ ਵੀ ਵਿਸ਼ੇਸ਼ ਧਿਆਨ ਦਿਓ।
ਨਾਲ ਹੀ, ਧਿਆਨ ਦਿਓ ਕਿ ਇਹ ਕਾਰ ਚਲਾਉਣ ਵਿੱਚ ਕਿੰਨੀ ਆਰਾਮਦਾਇਕ ਹੈ, ਅਤੇ ਇਸ ਦੇ ਇੰਜਣ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ। ਇਸ ਦੇ ਨਾਲ ਧਿਆਨ ਦਿਓ ਹੋ ਸਕੇ ਤਾਂ ਕਿਸੇ ਵੀ ਤਜ਼ਰਬੇਕਾਰ ਵਿਅਕਤੀ ਤੋਂ ਇਸ ਨੂੰ ਚਲਵਾ ਕੇ ਜ਼ਰੂਰ ਦੇਖੋ।
ਕਰੋ ਅਸੈਸਮੈਂਟ
ਇੱਕ ਵਾਰ ਜਦੋਂ ਤੁਸੀਂ ਇੱਕ ਚੰਗੀ ਟੈਸਟ ਡਰਾਈਵ ਲੈ ਲੈਂਦੇ ਹੋ, ਤਾਂ ਕਾਰ ਦਾ ਮਾਰਕਿਟ ਪ੍ਰਾਈਜ਼ ਅਤੇ ਆਸਕਿੰਗ ਪ੍ਰਾਈਜ਼ ਦੋਵਾਂ ਦਾ ਮੁਲਾਂਕਣ ਕਰੋ ਅਤੇ ਡਰਾਈਵਿੰਗ ਦੌਰਾਨ ਅਨੁਭਵ ਕੀਤੀਆਂ ਗਈਆਂ ਸਾਰੀਆਂ ਕਮੀਆਂ ਨੂੰ ਧਿਆਨ ਵਿੱਚ ਰੱਖੋ। ਜੇਕਰ ਗੱਡੀ ਵਿੱਚ ਕੋਈ ਮਾਮੂਲੀ ਨੁਕਸ ਹੈ, ਤਾਂ ਯਕੀਨੀ ਤੌਰ 'ਤੇ ਉਸ ਦੀ ਮੁਰੰਮਤ ਕਰਨ ਦੇ ਖਰਚੇ ਦਾ ਮੁਲਾਂਕਣ ਕਰੋ। ਇਸ ਤੋਂ ਬਾਅਦ ਕਾਰ ਦੀ ਸਹੀ ਕੀਮਤ ਤੈਅ ਕਰੋ।
ਮੈਕੇਨਿਕ ਤੋਂ ਚੈੱਕ ਜ਼ਰੂਰ ਕਰਾਓ
ਇਸ ਤੋਂ ਇਲਾਵਾ ਕਾਰ ਖਰੀਦਣ ਤੋਂ ਪਹਿਲਾਂ ਕਿਸੇ ਚੰਗੇ ਮਕੈਨਿਕ ਜਾਂ ਕੰਪਨੀ ਦੇ ਅਧਿਕਾਰਤ ਸਰਵਿਸ ਸੈਂਟਰ ਤੋਂ ਇਸ ਦੀ ਜਾਂਚ ਕਰਵਾ ਲਓ, ਤਾਂ ਜੋ ਬਾਅਦ ਵਿਚ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਕੈਨਿਕ ਤੋਂ ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਤੁਹਾਨੂੰ ਵਾਹਨ ਦੇ ਉਨ੍ਹਾਂ ਨੁਕਸ ਬਾਰੇ ਪਤਾ ਲੱਗ ਜਾਵੇਗਾ ਜੋ ਤੁਸੀਂ ਅੱਜ ਤੱਕ ਨਹੀਂ ਸਮਝ ਸਕੇ।
ਚੈੱਕ ਕਰੋ ਸਰਵਿਸ ਰਿਕਾਰਡ
ਅਖੀਰ ਵਿੱਚ ਗੱਡੀ ਨੂੰ ਫਾਈਨਲ ਰੂਪ ਦੇਣ ਤੋਂ ਪਹਿਲਾਂ ਉਸ ਦੇ ਸਰਵਿਸ ਰਿਕਾਰਡ ਨੂੰ ਵੀ ਜ਼ਰੂਰ ਚੈੱਕ ਕਰੋ। ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਗੱਡੀ ਦੀ ਸਰਵਿਸ ਕਿੰਨੀ ਵਾਰ ਕਰਵਾਈ ਗਈ ਹੈ ਅਤੇ ਉਸ ਦੇ ਕਿਹੜੇ-ਕਿਹੜੇ ਪਾਰਟਸ ਬਦਲੇ ਗਏ ਹਨ।
ਇਹ ਵੀ ਪੜ੍ਹੋ: Tata Punch EV: Tata Punch EV 'ਚ ਸ਼ਾਮਲ ਹੋਣਗੀਆਂ Tata Nexon ਦੀਆਂ ਕਈ ਵਿਸ਼ੇਸ਼ਤਾਵਾਂ, ਜਲਦ ਹੀ ਹੋਵੇਗੀ ਲਾਂਚ